ਕਿਹੜੇ ਇੱਥੇ ਰਿਸ਼ਤੇ ਕਿਹੜੀਆਂ ਹੁਣ ਸਾਂਝਾਂ ਨੇ ,,
ਹੁਣ ਤਾਂ ਗੱਲਾਂ ਬਸ ਗੱਲਾਂ ਹੀ ਰਹਿ ਗਈਆਂ ।।
ਦੇਖ ਮਾੜਾ ਵਕਤ ਸਾਰੇ ਘਰਾਂ ਨੂੰ ਟੁਰ ਜਾਂਦੇ ਨੇ ,,
ਮੰਜ਼ਿਲ ਪਾਉਣ ਲਈ ਤਾਂ ਰਾਹਵਾਂ ਰਹਿ ਗਈਆਂ।।
ਰੁੱਖਾਂ ਨੂੰ ਨੰਗੇ ਕੀਤਾ ਪੱਤਝੜ ਜਿਹੀ ਰੁੱਤਾਂ ਨੇ ,,
ਨਾ ਮਰਦੇ ਨਾ ਜਿਉਂਦੇ ਲਾਸ਼ਾਂ ਰਹਿ ਗਈਆਂ।।
ਸਾਡੇ ਵਿਹੜਿਆਂ ਨੂੰ ਰੁਸ਼ਨਾਇਆ ਸੂਰਜ ਨੇ ,,
ਝੁੱਗੀਆਂ 'ਚ ਫਲਦੀਆਂ ਸ਼ਾਮਾਂ ਰਹਿ ਗਈਆਂ ।।
ਜ਼ੁਰਮ ਕਰਨ ਵਾਲੇ ਤਾਂ ਹਮੇਸ਼ਾ ਛੁੱਟ ਹੀ ਜਾਂਦੇ ਨੇ ,,
ਹੱਥ ਕੜੀਆਂ ਤਾਂ ਬੇਦੋਸ਼ਿਆਂ ਹੱਥੀਂ ਪੈਂ ਗਈਆਂ।।
ਸ਼ਾਕ ਸਬੰਧੀ ਹੁਣ ਕਿਧਰ ਨੂੰ ਇੱਥੋਂ ਟੁਰ ਗਏ ਨੇ ,,
ਕੰਧਾਂ ਤਾਂ ਆਪਸ ਵਿੱਚ ਝੂਰਦੀਆਂ ਰਹਿ ਗਈਆਂ।।
ਇੱਥੇ ਤਾਂ ਨਿਸ਼ਾਨਾ ਵੀ ਸੱਚਿਆਂ ਨੂੰ ਬਣਾਉਂਦੇ ਨੇ ,,
ਝੂਠਿਆਂ ਦੀਆਂ ਝੂਠੀਆਂ ਜੇਬਾਂ 'ਚ ਰਹਿ ਗਈਆਂ।।
ਸੱਚ ਕਹਿਣ ਵਾਲੇ ਨੂੰ, ਨਾ ਇੱਥੇ ਬੋਲਣ ਦਿੰਦੇ ਨੇ ,,
ਉਹਨਾਂ ਲਈ ਸ਼ਲਾਖਾ ਖੁਲੀਆਂ ਰਹਿ ਗਈਆਂ।।
ਹਾਕਮ ਮੀਤ ਅੰਨ੍ਹਾ ਜ਼ੁਲਮ ਕਮਾਇਆ ਹਾਕਮਾਂ ਨੇ ,,
ਕੋਈ ਨਾ ਬੋਲੇ ਆਪਣਿਆਂ ਨੂੰ ਦੰਦਲਾਂ ਪੈ ਗਈਆਂ।।