ਪੰਨੇ 351
ਮੁੱਲ 400 ਰੁਪਏ
ਪੰਜ ਆਬ ਪ੍ਰਕਾਸ਼ਨ ਜਲੰਧਰ
ਡਾ ਸੁਰਜੀਤ ਚੰਦਰ ਦੀਂ ਇਹ ਵਡਆਕਾਰੀ ਪੁਸਤਕ ਉਨ੍ਹਾਂ ਦਾ ਖੋਜ ਪਤਰ ਹੈ ਜੋ 1991 ਵਿਚ ਪੰਜਾਬ ਯੂਨੀਵਰਸਿਟੀ ਵਿਚ ਪ੍ਰਸਤੁਤ ਕੀਤਾ ਗਿਆ ਸੀ । ਹੁਣ 2020 ਵਿਚ ਪਹਿਲੀ ਵਾਰ ਪੁਸਤਕ ਰੂਪ ਵਿਚ ਛਪਿਆ ਹੈ । ਧਰਮਕੋਟ ਜ਼ਿਲਾ ਮੋਗਾ ਦਾ ਸ਼ਹਿਰ ਹੈ ।(ਪਹਿਲਾਂ ਫਿਰੋਜ਼ਪੁਰ ਨਾਲ ਸੀ ) ਖੋਜ ਕਰਤਾ ਨੇ ਧਰਮਕੋਟ ਤੇ ਆਸ ਪਾਸ ਦੇ ਇਲਾਕੇ ਦੀ ਵਿਸਤਰਿਤ ਜਾਣਕਾਰੀ ਦਿਤੀ ਹੈ। ਧਰਮਕੋਟ ਦੀ ਪ੍ਰਾਚੀਂਨਤਾ ,ਇਤਿਹਾਸਕ ਪਿਛੋਕੜ, ਸਭਿਆਚਾਰਕ ਮੇਲੇ, ਧਰਮਕੋਟ ਦੀ ਵਿਦਿਅਕ ਸਥਿਤੀ, ਧਰਮਕੋਟ ਦੇ ਸਿਆਸੀ ਚਿਹਰੇ ,ਧਰਮਕੋਟ ਦਾ ਵਿਕਾਸ ,ਧਰਮਕੋਟ ਦੇ ਸਾਹਿਤਕਾਰ, ਧਰਮਕੋਟ ਦਾ ਲੋਕ ਸਾਹਿਤ ,ਧਰਮਕੋਟ ਦੇ ਡੇਰੇ ਤੇ ਸੰਤ ਸਮਾਜ, ਧਰਮਕੋਟ ਦਾ ਪਤਰਕਾਰ ਭਾਈਚਾਰਾ, ਜ਼ਿਲਾ ਹੈਡਕੁਆਟਰ ਮੋਗਾ ਤੇ ਹੋਰ ਬਹੁਤ ਕੁਝ ਹੈ । ਪੁਸਤਕ ਬਾਰੇ ਡਾ ਗੋਪਾਲ ਸਿੰਘ ਬੁੱਟਰ ਲਾਇਲਪੁਰ ਖਾਂਲਸਾ ਕਾਲਜ ਜਲੰਧਰ ਨੇ ਭਾਂਵਪੂਰਤ ਲਿਖਿਆ ਹੈ । ਧਰਮਕੋਟ ਦੀ ਜਨਸੰਖਿਆ ,ਦਰਿਆ, ਨਹਿਰਾਂ ਰਕਬਾ ਭੂਗੋਲਿਕ ਸਥਿਤੀ ਦਾ ਖੋਜਮਈ ਜ਼ਿਕਰ ਹੈ । ਪੁਸਤਕ ਲਿਖਣ ਲਈ ਖੋਜੀ ਸਾਹਿਤਕਾਰ ਨੇ 303 ਹਵਾਲੇ ਦਿਤੇ ਹਨ । ਦਿੱਤੇ ਗਏ ਹਵਾਲਿਆਂ ਵਿਚ ਮੁਖ ਤੌਰ ਤੇ ਫਿਰੋਜ਼ਪੁਰ ਜ਼ਿਲੇ ਦੀ ਪੰਜਾਬੀ ਬੋਲੀ ਤੇ ਭਾਸ਼ਾ ਨੂੰ ਦੇਣ. ਸਾਧੂ ਦਇਆ ਸਿੰਘ ਆਰਿਫ. ਢਾਡੀ ਸ਼ੋਹਨ ਸਿੰਘ ਸੀਤਲ ਰਚਿਤ ਸਿਖ ਇਤਿਹਾਸ ,ਵਾਰ ਸ਼ਾਹ ਮੁਹੰਮਦ ,ਮਾਲਵੇ ਦਾ ਇਤਿਹਾਸ ,ਤਾਰੀਖ –ਏ –ਪੰਜਾਬ ,ਆਤਮ ਹਮਰਾਹੀ ,ਰਚਿਤ ਸੰਤ ਵਿਸਾਖਾ ਸਿੰਘ ,ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ,ਤਵਾਰੀਖ ਗੁਰੂ ਖਾਲਸਾ ,ਸੰਤਾਂ ਦੀ ਮਹਿਮਾ (ਲੇਖਕ ਮੁਖਤਿਆਰ ਸਿੰਘ )ਜਲਾਲਾਬਾਦ ਦਾ ਇਤਿਹਾਸ (ਭਾਸ਼ਾ ਵਿਭਾਗ ਪਟਿਆਲਾ ) ਜ਼ੀਰੇ ਦਾ ਇਤਿਹਾਸ (ਡਾ ਗੁਰਚਰਨ ਸਿੰਘ ਜ਼ੀਰਾ)ਸਿਖ ਮਿਸਲਾਂ ਤੇ ਸਰਦਾਰ ਘਰਾਣੇ ,ਪੰਜਾਬ ਦਾ ਬਟਵਾਰਾ (ਕਿਰਪਾਲ ਸਿੰਘ ) ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਨਿਰਮਲਾ ਸੰਪਰਦਾਇ ,ਪੰਜਾਬੀ ਦੁਨੀਆਂ ਭਾਸ਼ਾ ਵਿਭਾਗ ਹਨ । ਸਪਸ਼ਟ ਹੈ ਕਿ ਐਨੀ ਵਡੀ ਗਿਣਤੀ ਦੇ ਹਵਾਲਿਆਂ ਵਿਚੋਂ ਨਿਕਲੀ ਪੁਸਤਕ ਕਸ਼ੀਦ ਕੀਤੇ ਅਰਕ ਵਾਂਗ ਹੈ ਜਿਸ ਵਿਚ ਬਹੁਤ ਸਾਰੇ ਮੁਫੀਦ ਗੁਣ ਹਨ । ਵਡਆਕਾਰੀ ਪੁਸਤਕ ਵਿਚ ਧਰਮਕੋਟ ਦਾ ਦਰਪਨ ਵਿਖਾਈ ਦਿੰਦਾ ਹੈ ।,ਧਰਮਕੋਟ ਨਾਲ ਲੇਖਕ ਦੀ ਬਚਪਨ ਦੀ ਸਾਂਝ ਹੈ । ਉਸਦਾ ਜੱਦੀ ਪਿੰਡ ਧਰਮਕੋਟ ਦੇ ਨਜ਼ਦੀਕ ਚੁਘਾ ਖੁਰਦ ਹੈ ।
ਧਰਮਕੋਟ ਪੰਜਾਬ ਦਾ ਮਾਣਮੱਤਾ ਇਲਾਕਾ ਹੈ ਜਿਸ ਵਿਚ ਸਾਹਿਤਕਾਰਾਂ ਦੀ ਵਡੀ ਗਿਣਤੀ ਹੈ ਲੇਖਕ ਨੇ ਇਕ ਕਾਂਡ ਵਿਚ 49 ਸਾਹਿਤਕਾਰਾਂ ਦਾ ਭਰਵਾਂ ਜ਼ਿਕਰ ਕੀਤਾ ਹੈ । ਸਾਹਿਤਕਾਰਾਂ ਵਿਚ ਪੁਰਾਣੇ ਕਲਮਕਾਰ ਅਮੀ ਚੰਦ ਆਜ਼ਿਜ਼ ,ਸਾਈਂ ਦਾਸ ,ਅਮਰ ਸਿੰਘ ਵੀਰ ਦੇ ਨਾਲ ਨਵੇਂ ਸਾਹਿਤਕਾਰ ਡਾ ਸਤੀਸ਼ ਠਕਰਾਲ ਸੋਨੀ ,ਸਿਮਰਜੀਤ ਸਿੰਮੀ ,ਸਰਬਜੀਤ ਕੌਰ ,ਪ੍ਰੋ ਸ਼ੇਰ ਸਿੰਘ ਕੰਵਲ , ਇਤਿਹਾਸਕਾਰ ਗੁਰਚਰਨ ਸਿੰਘ ਜ਼ੀਰਾ ਸ਼ਾਇਰ ਤੇ ਵਿਅੰਗਕਾਰ ਜਸਵੰਤ ਸਿੰਘ ਕੈਲਵੀ, ਕਹਾਣੀਕਾਰ ਗੁਰਮੀਤ ਕੜਿਆਲਵੀ, ਸੋਢੀ ਗੁਰਦਰਸ਼ਨ ਸਿੰਘ ,ਜਸਵੀਰ ਸਿੰਘ ਕਲਸੀ, ਤਾਰਾ ਸਿੰਘ ਸੰਧੂ ,ਨਛਤਰ ਸਿੰਘ ਬਰਾੜ ਨਾਵਲਕਾਰ ,ਪਾਲ ਸਿੰਘ ਪੰਛੀ ਢਾਡੀ ਤੇ ਕਵੀਸ਼ਰ ,ਪ੍ਰਿੰਸੀਪਲ ਪ੍ਰੀਤਮ ਸਿੰਘ ਪ੍ਰੀਤ ,ਪਤਰਕਾਰ ਬਲਦੇਵ ਸਿੰਘ ਕੋਰੋਟਾਣਵੀ, ਬਲਬੀਰ ਜਲਾਲਾਬਾਦੀ ,ਯਸ਼ਪਾਲ ਗੁਲਾਟੀ ,ਰਲਾ ਸਿੰਘ, ਵਿਵੇਕ( ਮਿੰਨੀ ਕਹਾਣੀਕਾਰ ),ਪ੍ਰੋ ਵੀਰਪਾਲ ਕੌਰ ਆਦਿ ਸਾਹਿਤਕਾਰ ਹਨ (ਪੰਨਾ 256-287 )
ਇਕ ਕਾਂਡ ਵਿਚ ਧਰਮਕੋਟ ਦੀਆਂ ਸਾਹਿਤ ਸਭਾਵਾਂ ਦਾ ਜ਼ਿਕਰ ਹੈ । ਜਿਨ੍ਹਾਂ ਵਿਚ ਲਿਖਾਰੀ ਸਭਾ ਮਖੂ ,ਪੰਜਾਬੀ ਸਾਹਿਤ ਸਭਾਂ ਬਾਲ ਪ੍ਰੀਤ ਮਿਲਣੀ ਕਾਫਲਾ 1994 ਸਾਹਿਤ ਸਭਾ ਕੋਟ ਈਸੇ ਖਾਂ ,ਤੇ ਲੋਕ ਸੰਗੀਤ ਬਾਰੇ ਬਿਰਤਾਂਤ ਹੈ । ਧਰਮਕੋਟ ਵਿਚ ਹਥ ਲਿਖਤ ਬੀੜਾਂ, ਧਾਂਰਮਿਕ ਗਰੰਥ ,ਦਮਦਮੀ ਬੀੜ ਦੇ ਉਤਾਰੇ ,ਉਦਾਸੀ ਡੇਰਿਆਂ ਵਿਚ ਪਏ ਗਰੰਥ ਤੇ ਬੀੜਾਂ ਬਾਬਾ ਦੇਸਾ ਸਿੰਘ ਦੀ ਪੁਰਾਣੀ ਬੀੜ ,ਭਾਈ ਬੰਨੋ ਜੀ ਦੀ ਬੀੜ ਦਾ ਉਤਾਰਾ ,ਬਾਬਾ ਮੋਹਰ ਸਿੰਘ ਸਮੇਂ ਦੀ ਬੀੜ (ਅੰਗ 699 ) 784 ਪੰਨਿਆਂ ਦੀ ਆਦਿ ਬੀੜ ,839 ਪੰਨਿਆਂ ਦੀ ਭਾਈ ਬੰਨੋ ਵਾਲੀ ਬੀੜ, ਬਿਰਜ ਭਾਸ਼ਾ ਦੇ ਗਰੰਥ ,ਭਾਂਗਵਤ ਪੁਰਾਣ ,ਪਦਮ ਪੁਰਾਣ ,ਅਧਿਆਤਮਕ ਰਮਾਇਣ ,ਭਾਈ ਗੁਰਦਾਸ ਦੀਆਂ ਵਾਰਾਂ ਦੀ ਹਥ ਲਿਖਤ ਪੋਥੀਆਂ , ਗੁਰਪ੍ਰਤਾਪ ਸੂਰਜ ਗਰੰਥ ,ਪ੍ਰਾਂਣ ਸੰਗਲੀ ,ਆਦਿ ਦਾ ਖੋਜਮਈ ਵੇਰਵਾ ਪੁਸਤਕ ਵਿਚ ਹੈ । ਧਰਮਕੋਟ ਇਲਾਕੇ ਦੇ ਸੰਤ ਸਮਾਜ 25 ਪ੍ਰਸਿਧ ਸੰਤਾਂ ਮਹਾਂਪੁਰਸ਼ਾਂ ਦਾ ਅਲੋਕਿਕ ਜੀਵਨ ,ਇਲਾਕੇ ਨੂੰ ਦਿਤੀ ਧਾਂਰਮਿਕ ਸੇਧ, ਗੁਰਮਤਿ ਪ੍ਰਚਾਰਤੇ ਹੋਰ ਖੋਜ ਮਈ ਜ਼ਿਕਰ ਹੈ (207 -237) ਸੰਤਾਂ ਵਿਚ ਸੰਤ ਵਿਸਾਖਾ ਸਿੰਘ ,ਸੰਤ ਮੋਹਨ ਸਿੰਘ ,ਪੰਡਿਤ ਭਾਨ ਸਿੰਘ ,ਸੰਤ ਫਤਹਿ ਸਿੰਘ ਖੋਸਾ ਕੋਟਲਾ ,ਸੰਤ ਪੂਰਨ ਸਿੰਘ ਧਰਮਕੋਟ ਸੰਤ ਦਸੌਂਧਾ ਸਿੰਘ ਜੰਗੇਆਣਾ ,ਸੰਤ ਨੰਦ ਸਿੰਘ ਲੁਹਾਰਾ , ਸੰਤ ਦੇਸਾ ਸਿੰਘ ਕਸ਼ਮੀਰੀ, ਸੰਤ ਗੁਰਬਚਨ ਸਿੰਘ ਜੀ ਖਾਲਸਾ, ਬਾਬਾ ਤਪੀਆ ਜੀ, ਸੰਤ ਕਰਤਾਰ ਸਿੰਘ ਬਡਵਾਲ ,ਸੰਤ ਹਮੀਰ ਸਿੰਘ ਜਨੇਰ, ਸੰਤ ਸੇਵਾ ਦਾਸ ਜੀ ,ਸੰਤ ਗਿਆਨੀ ਸੁੰਦਰ ਸਿਘ ਜੀ ,ਸੰਤ ਇੰਦਰ ਸਿੰਘ ਭਿੰਡਰ ਕਲਾਂ ,ਸੰਤ ਇੰਦਰ ਸਿੰਘ ਗੁਰੂਸਰ ਖੋਸੇ, ਸੰਤ ਅਜਾਇਬ ਸਿੰਘ ਚੁਘਾ ,ਸੰਤ ਅਨੋਖ ਸਿੰਘ ਵਰ੍ਹੇ ਸ਼ਾਮਲ ਹਨ । ਸੰਤਾਂ ਵਲੌਂ ਕੀਤੇ ਗੁਰਮਤਿ ਪ੍ਰਚਾਰ ਤੇ ਕੀਤੇ ਲੋਕ ਭਲਾਈ ਕਾਰਜਾਂ ਦਾ ਪ੍ਰਭਾਵਸ਼ਾਲੀ ਜ਼ਿਕਰ ਹੈ । ਸੰਤਾਂ ਦੀ ਲੋਕ ਮਹਿਮਾ ਦੀਆਂ ਕੁਝ ਦੰਤ ਕਥਾਵਾਂ ਵੀ ਹਨ ।ਜਿਨ੍ਹਾਂ ਸਦਕਾ ਸੰਤਾਂ ਦੀ ਵਡਿਆਈ ਇਲਾਕਾ ਧਰਮ ਕੋਟ ਵਿਚ ਹੈ । ਪੁਸਤਕ ਵਿਚ ਸਿਆਸੀ ਵਿਅਕਤੀਆਂ ਵਿਚੋਂ ਜਥੇਦਾਰ ਤੋਤਾ ਸਿੰਘ ਦੇ ਲੋਕ ਹਿਤਾਂ ਵਿਚ ਕੀਤੇ ਕਾਰਜਾਂ ਦਾ ਬਿਰਤਾਂਤ ਹੈ ।(ਪੰਨਾ 185) ਇਲਾਕਾ ਧਰਮਕੋਟ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਤਿਕਾਰਤ ਮੈਂਬਰਾਂ ਦੀ ਜਾਣ ਪਛਾਣ ਹੈ । ਇਹ ਵੇਰਵਾ 1926 ਤੋਂ 2011 ਤਕ ਦਾ ਹੈ । ਇਲਾਕੇ ਦੇ ਐਮ ਪੀ (ਸਾਂਸਦ ) ਵਿਚ ਧਿਆਨ ਸਿੰਘ ਮੰਡ, ਮੋਹਨ ਸਿਘ ਫਲੀਆ ਵਾਲਾ ,ਜ਼ੋਰਾ ਸਿੰਘ ਮਾਨ, ਬੀਬੀ ਪਰਮਜੀਤ ਕੌਰ ,ਮੁਹੰਮਦ ਸਦੀਕ ,ਬਲਰਾਮ ਜਾਖੜ , ਇਕਬਾਲ ਸਿੰਘ, ਗੁਰਦਿਆਲ ਸਿੰਘ ਢਿਲੋ, ਮਹਿੰਦਰ ਸਿੰਘ ਸਾਈਆਂ ਵਾਲਾ, ਮਹਿੰਦਰ ਸਿੰਘ ਗਿੱਲ;ਦਾ ਜ਼ਿਕਰ ਹੈ ।ਪ੍ਰੋ ਸਾਧੂ ਸਿੰਘ ਆਮ ਆਦਮੀ ਪਾਰਟੀ (2014) ਦੇ ਹਨ । ਧਰਮਕੋਟ ਪਹਿਲਾਂ ਫਿਰੋਜ਼ਪੁਰ ਜ਼ਿਲੇ ਦਾ ਹਿਸਾ ਸੀ । ਇਸੇ ਕਾਂਡ ਵਿਚ ਵਿਧਾਂਨ ਸਭਾ ਮੈਂਬਰਾਂ ਦਾ ਜ਼ਿਕਰ ਹੈ (ਪੰਨਾ 174),ਸੀਤਲ ਸਿੰਘ ਇਸ ਹਲਕੇ ਦੇ 2002ਤੇ 2007 ਵਿਚ ਪ੍ਰਤੀਨਿਧਤਾ ਕਰਦੇ ਰਹੇ ਹਨ ।1967 ਵਿਚ ਲਛਮਨ ਸਿੰਘ ਗਿਲ ਧਰਮਕੋਟ ਦੇ ਹਲਕਾ ਮੈਂਬਰ ਸੀ ।ਕੁਝ ਸਮੇਂ ਤੋਂ ਧਰਮਕੋਟ ਰਿਜ਼ਟਵ ਹਲਕਾ ਵੀ ਰਿਹਾ ਹੈ ।। ਲਛਮਨ ਸਿਘ ਗਿੱਲ ਦੇ ਕੀਤੇ ਕਾਰਜਾਂ ਦਾ ਵੇਰਵਾ ਹੈ ਕਾਂਸ ਕਰਕੇ ਪੰਜਾਬ ਵਿਚ ਪੰਜਾਬੀ ਸਖ਼ਤੀ ਨਾਲ ਲਾਗੂ ਕਰਨ ਦਾ ਬਿਰਤਾਂਤ ਹੈ । ਇਕ ਕਾਂਡ ਵਿਚ ਆਰੀਆ ਲਹਿਰ ,ਸਿੰਘ ਸਭਾਂ ਲਹਿਰ , ਗੁਰੁਦੁਆਰਾ ਸੁਧਾਰ ਲਹਿਰ ,ਈਸਾਈ ਲਹਿਰ ,ਗੁਰੂ ਕਾ ਬਾਗ, ਗੰਗਸਰ ਜੈਤੋ ਦੇ ਮੋਰਚੇ ਵਿਚ ਧਰਮਕੋਟ ਇਲਾਕੇ ਦੇ ਸਿੰਘਾਂ ਦੀ ਲੰਮੀ ਸੂਚੀ ਹੈ । (ਪੰਨਾ 165)ਇਸ ਤੋਂ ਬਿਨਾ ਆਜ਼ਾਦੀ ਅੰਦੋਲਨ ਵਿਚ ਸ਼ਾਮਲ ਦੇਸ਼ ਭਗਤਾਂ ਦਾ ਜ਼ਿਕਰ ਹੈ ।,(ਪੰਨਾ 170) ਧਰਮਕੋਟ ਦੇ ਪ੍ਰਸਿਧ ਪਿੰਡਾਂ ਦਾ ਬਿਰਤਾਂਤ ਬਹੁਤ ਰੌਚਿਕ ਸ਼ੈਲੀ ਵਿਚ ਹੈ । ਪਿੰਡ ਇੰਦਰ ਗੜ੍ਹ ,ਕਮਾਲ ਕੇ, ਕੜਿਆਲ ,ਚੁਘਾ ਕਲਾਂ ,ਚੁਘਾਂ ਖੁਰਦ, ਤਲਵੰਡੀ ਮਲ੍ਹੀਆਂ ,ਧਰਮ ਸਿੰਘ ਵਾਲਾ, ਕਿਸ਼ਨਪੁਰਾ, ਕੈਲਾ, ਖੋਸਾ ਰਣਧੀਰ ,ਫਤਹਿਗੜ੍ਹ ਕੋਰੋਟਾਣਾ ,ਫਤਹਿਗਗੜ੍ਹ ਪੰਜਤੂਰ, ਬਡੂਵਾਲ ,ਭਿੰਡਰਕਲਾਂ, ਹਰੀ ਕੇ ਝੀਲ, ਮਨਾਵਾਂ ,ਲੁਹਾਰਾ, ਲੋਹਗੜ੍ਹ ਆਦਿ ਪਿੰਡਾਂ ਦੀ ਬਹੁਪਖੀ ਜਾਣਕਾਰੀ ਹੈ। ਪਿੰਡਾਂ ਦੀਆ ਪ੍ਰਸਿਧ ਸ਼ਖਸੀਅਤਾਂ ਦੀ ਜਾਣ ਪਛਾਂਣ ਹੈ । ਪੁਸਤਕ ਦਾ ਸਮਰਪਿਨ ਇਲਾਕੇ ਦੀਆ ਪ੍ਰਸਿਧ ਸ਼ਖਸੀਅਤਾਂ ਦੇ ਨਾਮ ਹੈ ।ਇਹ ਸ਼ਖਸੀਅਤਾਂ ਹਨ -ਸੰਤ ਵਿਸਾਖਾ ਸਿੰਘ ਕਿਸ਼ਨਪੁਰਾ ,ਡਾ ਗੁਰਚਰਨ ਸਿੰਘ ਔਲਖ, ਡਾ ਆਤਮ ਹਮਰਾਹੀ ,ਸਰਦਾਰ ਨਛਤਰ ਸਿੰਘ ਬਰਾੜ ,ਹਰਦੀਪ ਸਿੰਘ ਸ਼ੇਰਗਿਲ ਐਡਵੋਕੇਟ ਜ਼ੀਰਾ ,ਸਰਦਾਰ ਹਰਨੇਕ ਸਿੰਘ ਰੋਡੇ ,ਹਨ। ਪੁਸਤਕ ਲੇਖਕ ਨੇ ਧਰਮਕੋਟ ਦਾ ਨਕਸ਼ਾ ਦਿਤਾ ਹੈ। ਕੁਝ ਰੰਗਦਾਰ ਤਸਵੀਰਾਂ ਹਨ ।ਇਕ ਤਸਵੀਰ ਮਹਾਰਾਣੀ ਅਲਿਜ਼ਾਬੈਥ ਦੀ ਹੈ । ਸਮਾਧ ਸੰਤ ਬਾਬਾ ਸੁਧਾ ਸਿੰਘ ਦੀ ਤਸਵੀਰ ਹੈ ,ਇਕ ਤਸਵੀਰ ਵਿਚ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਪਾਤਰ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਹਥ ਲਿਖਤ ਬੀੜ ਨੂੰ ਗਹੁ ਨਾਲ ਵੇਖ ਰਹੇ ਹਨ । ਸਮੁਚੇ ਤੌਰ ਤੇ ਧਰਮਕੋਟ ਨੇ ਪੰਜਾਬ ਦੀ ਬਹੁਮੁਲੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ।