ਹੱਸਣ, ਨੱਚਣ, ਟੱਪਣ ਧੀਆਂ।
ਚੰਗੀਆਂ ਸਾਨੂੰ ਲੱਗਣ ਧੀਆਂ।
ਕੰਮ ਕੋਈ ਦੱਸੋ ਇਨ੍ਹਾਂ ਨੂੰ,
ਝੱਟ ਤਿਆਰੇ ਕੱਸਣ ਧੀਆਂ।
ਸਾਉਣ ਮਹੀਨੇ ਕੱਠੀਆਂ ਹੋ ਕੇ,
ਤੀਆਂ ਦੇ ਵਿੱਚ ਨੱਚਣ ਧੀਆਂ।
ਪਾ ਕੇ ਸੁਹਣੇ ਸੁਹਣੇ ਕੱਪੜੇ,
ਫੁੱਲਾਂ ਵਾਂਗੂ ਫੱਬਣ ਧੀਆਂ।
ਦੇਸ ਮੇਰੇ ਵਿੱਚ ਮੱਲਾਂ ਮਾਰਨ,
ਪੂਰਬ, ਪੱਛਮ, ਦੱਖਣ ਧੀਆਂ।
ਦਾਜ ਦਹੇਜ਼ ਦੇ ਅੰਨ੍ਹੇ ਲੋਭੀ,
ਫਨੀਅਰ ਬਣ ਨਾ ਡੱਸਣ ਧੀਆਂ।
ਅੱਜ ਬਹੋਨਾ ਅਰਜ਼ ਗੁਜਾਰੇ,
ਸ਼ਾਲਾ ! ਜੁਗ-ਜੁਗ ਵੱਸਣ ਧੀਆਂ।