ਬਾਲ ਮਜ਼ਦੂਰੀ (ਕਾਵਿ ਵਿਅੰਗ )

ਗੁਰਮੀਤ ਸਿੰਘ ਵੇਰਕਾ   

Email: gsinghverka57@gmail.com
Cell: +91 98786 00221
Address:
India
ਗੁਰਮੀਤ ਸਿੰਘ ਵੇਰਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਮਜ਼ਦੂਰ ਦਿਵਸ ਤੇ ,ਬਾਲ ਸ਼ਭਾ ‘ ਚ ਗਾਣਾ ਗਾਂਵਾਗਾਂ ਮੈਂ
ਖ਼ਬਰਦਾਰ ਹੋ ਜਾਉ , ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲਿਉ,
ਜੇਲ ਦੀ ਹਵਾ ਦਿਖਾਵਾਂਗਾ ਮੈਂ,ਬਾਲ ਮਜ਼ਦੂਰੀ ਲਈ ਜੇ ਕੁੱਛ ਕਰਣਾ ਜਾਣੇ,
ਮੈਂ ਹਾਂ ਵੋ ਨਿਆਰਾ ਬੱਚਾ,ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਮਜ਼ਦੂਰ ਦਾ ਪਿਆਰਾਂ ਬੱਚਾ।

ਮਜ਼ਦੂਰ ਦਾ ਬੱਚਾ ਅਖਵਾਵਾ,ਇਹ ਹੀ ਵੱਡਾ ਮਾਣ ਹੈ ਮੈਨੂੰ,
ਬਾਲ ਮਜਦੂਰੀ ਖਤਮ ਕਰਣ ਦੀ ਚੜ੍ਹੀ ਹੋਈ ਬੱਸ ਪਾਨ ਹੈ ਮੈਨੂੰ,
ਜਿਸ ਦੇਸ਼ ਦੇ ਮਹਾਤਮਾ ਗਾਂਧੀ ਨੇ ਮਜ਼ਦੂਰ ਲਈ ਹਾ ਦਾ ਨਾਅਰਾ ਮਾਰਿਆਂ ,
ਉਸ ਦੇਸ਼ ਦਾ ਮੈਂ ਦੁਲਾਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ,ਤੇ ਮਜ਼ਦੂਰ ਦਾ ਪਿਆਰਾਂ ਬੱਚਾ।

ਸੰਦਨ ‘ਚ ਸਖ਼ਤ ਕਨੂੰਨ ਬਨਾਉਣ ਲਈ,ਤੁਹਾਡੀ ਅਖਬਾਰ ਰਾਂਹੀ ਅਵਾਜ ਉਠਾਵਾਂਗਾ ਮੈਂ,
ਬਾਲ ਮਜ਼ਦੂਰੀ ਦੇ ਕਾਰਣਾ ਦਾ ਪਤਾ ਲਗਾ ਕੇ ,ਉਹਦੀ ਜੜ੍ਹ ਤੱਕ ਵੇਰਕਾ ਜੀ ਜਾਵਾਂਗਾ ਮੈਂ ,
ਜਿਹੜ੍ਹਾ ਵੀ ਦੋਸ਼ੀ ਪਾਇਆ ਜਾਊ,ਅਦਾਲਤਾਂ ਰਾਹੀਂ ਸਜ਼ਾ ਦਵਾਵਾਗਾਂ ਮੈਂ,
ਜਿਹੜਾ ਕਿਸਾਨ,ਮਜ਼ਦੂਰ ਆਪਣੀਆਂ ਮੰਗਾਂ ਲਈ ਲੜ ਰਿਹਾ,
ਉਸ ਕਿਸਾਨ ਦਾ ਮੈ ਮਿਆਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਮਜਦੂਰ ਦਾ ਪਿਆਰਾ ਬੱਚਾ।