ਸੁੱਤਾ ਰਿਹਾ ਰਿਹਾ ਘੂਕ ਨੀਂਦਰੇ
ਹੁਣ ਦਰ ਦਰ ਅਲਖ ਜਗਾਉਂਦਾ ਫਿਰਦਾ
ਸਾਰੀ ਜਿੰਦਗੀ ਬੀਜ਼ੀ ਨਫ਼ਰਤ
ਅੱਜ ਗੀਤ ਪਿਆਰ ਦੇ ਗਾਉਂਦਾ ਫਿਰਦਾ
ਰੱਖਿਆ ਸਭਨੂੰ ਵਿੱਚ ਹਨੇਰੇ
ਹੁਣ ਹਰ ਥਾਂ ਦੀਪ ਜਲਾਉਂਦਾ ਫਿਰਦਾ
ਕੁੱਖ ਵਿੱਚ ਕਰਕੇ ਕਤਲ ਧੀਆਂ ਦਾ
ਚਿੜੀਆਂ ਨੂੰ ਅੱਜ ਬਚਾਉਂਦਾ ਫਿਰਦਾ
ਬੰਦਾ ਖੁਦ ਦੀਆਂ ਨਜਰੋਂ ਲਹਿ ਗਿਆ
ਉਂਝ 'ਓਕਟੋ' ਸਭਨੂੰ ਭਉਂਦਾ ਫਿਰਦਾ