ਗਰਮੀ ਦੀਆਂ ਛੁੱਟੀਆਂ (ਕਵਿਤਾ)

ਪ੍ਰਵੀਨ ਸ਼ਰਮਾ   

Email: er.parveen2008@gmail.com
Cell: +91 94161 68044
Address: ਰਾਉਕੇ ਕਲਾਂ, ਏਲਨਾਬਾਦ
ਸਿਰਸਾ India
ਪ੍ਰਵੀਨ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਨ  ਗਰਮੀ  ਦੇ ਰੱਖਣਾ  ਬਚਾਓ ਬੱਚਿਓ , 
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ । 

ਹੁੰਦੇ  ਜੂਨ  ਦੇ ਦੁਪਹਿਰੇ  ਗਰਮ ਬਾਹਲੇ ਨੇ 
ਤਾਹੀਂ ਰੱਖਦੇ ਸਕੂਲ ਮਹੀਨਾ ਲਾਕੇ ਤਾਲੇ ਨੇ , 
ਬੈਠ  ਛਾਂਵੇਂ  ਸਮਾਂ   ਇਹ  ਬਿਤਾਓ  ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਹੁੰਦਾ  ਛੁੱਟੀਆਂ ਦਾ  ਕੰਮ ਸਭ  ਤੋਂ ਜਰੂਰੀ ਹੈ 
ਤੁਸਾਂ  ਸਮੇਂ ਸਿਰ  ਕਾਪੀ ਕਰ ਲੈਣੀ ਪੂਰੀ ਹੈ , 
ਕੰਮ  ਅੱਜ  ਦਾ  ਕੱਲ੍ਹ  ਉੱਤੇ  ਪਾਓ  ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਲੈਸਨ   ਵੀ   ਸਾਰੇ   ਕਰ   ਲੈਣੇ  ਯਾਦ ਨੇ
ਮੈਡਮਾਂ ਨੇ ਸੁਣਨੇ ਜੋ ਛੁੱਟੀਆਂ ਤੋਂ ਬਾਅਦ ਨੇ , 
ਦਿੱਤਾ ਪਾਠ ਇੱਕ  ਰੋਜ਼ ਦਾ ਮੁਕਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਨਾ ਛੁੱਟੀਆਂ ਚ' ਚੰਗੀ ਆਦਤ ਤਿਆਗਿਓ
ਸਾਉਣਾ  ਸਮੇਂ  ਸਿਰ  ਸਮੇਂ  ਸਿਰ  ਜਾਗਿਓ
ਖਾਣਾ ਸਮੇਂ ਸਿਰ ਖਾਓ  ਤੇ  ਨਹਾਓ ਬੱਚਿਓ 
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਸਿੱਖੋ   ਕੁੱਝ   ਘਰ   ਦਾ  ਵੀ  ਕੰਮ  ਕਰਨਾ 
ਆਪੇ  ਆਪਣਾ ਸਮਾਨ  ਚੁੱਕਣਾ ਤੇ ਧਰਨਾ , 
ਹੱਥ ਨਿੱਕੇ-ਮੋਟੇ  ਕੰਮਾਂ ਚ'  ਬਟਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਛੁੱਟੀਆਂ  ਚ'  ਪੂਰਾ   ਖੇਡਣਾ  ਵੀ  ਰੱਜ  ਕੇ 
ਦੋਸਤਾਂ  ਦੇ   ਸੰਗ  ਗਲੀਆਂ  ਚ'  ਭੱਜ  ਕੇ , 
ਘੱਟ ਟੀ.ਵੀ ਅਤੇ  ਫੋਨ ਨੂੰ ਚਲਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਥੋਨੂੰ ਰਹਿੰਦੇ  ਨੇ ਉਡੀਕਦੇ  ਨਾਨੇ-ਨਾਨੀਆਂ
ਕਿੰਨਾ ਕਰਦੇ ਪਿਆਰ  ਦੱਸੋ ਮਾਮੇ-ਮਾਮੀਆਂ , 
ਭੂਆ ਮਾਸੀਆਂ ਨੂੰ ਮਿਲਣ ਵੀ ਜਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਛੁੱਟੀਆਂ  ਦਾ  ਜਿਨ੍ਹਾਂ  ਹੋਵੇ  ਲਾਹਾ  ਲੈਣਾਂ ਹੈ 
ਸਮਾਂ ਕੱਢਕੇ  ਬਜੁਰਗਾਂ ਦੇ ਕੋਲ ਬਹਿਣਾ ਹੈ , 
ਗੱਲ ਵਿਰਸੇ ਦੀ  ਕੰਨੀ ਕੋਈ ਪਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਉਮਰ  ਨਿਆਣੀ  ਸਭਨਾਂ  ਨੂੰ  ਭਾਉਂਦੀ  ਏ
ਲੰਘ ਗਈ ਦੁਬਾਰਾ ਮੁੜ ਕੇ ਨਾ ਆਉਂਦੀ ਏ , 
ਇਹ  ਜਿੰਦਗੀ  ਦਾ ਸੁੰਦਰ  ਪੜਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।

ਚੰਗਾ   ਸੁਣੋ    ਵੇਖੋ   ਬਣਨਾ  ਮਹਾਨ   ਜੇ
ਚੰਗੇ   ਕੰਮ   ਕਰੋ   ਚੰਗੇ   ਇਨਸਾਨ   ਜੇ , 
ਮਾਣ ਮਾਪਿਆਂ ਦਾ ਜੱਗ ਤੇ ਵਧਾਓ ਬੱਚਿਓ
ਛੁੱਟੀਆਂ   ਨੇ   ਛੁੱਟੀਆਂ  ਮਨਾਓ   ਬੱਚਿਓ ।