ਫੋਨ ਦੀ ਘੰਟੀ ਟਨ-ਟਨ-ਟਨ ਵੱਜੀ , " ਹੈਲੋ ਕੌਣ ? ਮੈਂ ਚੰਨੀ ਬੋਲਦਾ ਹਾਂ , ਕਿਵੇਂ ਐ ਅੱਜ ਠੀਕ ਐ। " ਮੰਮੀ ਡੈਡੀ ਤਾਂ ਵੀਰੇ ਨਾਲ ਦੀਵਾਨਾ ' ਤੇ ਗਏ ਨੇ ਉਹ ਤਾਂ ਕੱਲ ਨੂੰ ਆਉਣਗੇ । ਬਸ ਘਰੇ ਇਕੱਲੇ ਦਾਦੀ ਜੀ ਨੇ। " " ਫਿਰ ਤਾਂ ਠੀਕ ਹੈ। " ਫਿਰ ਅੱਜ ਆਜਾ ਮੈਂ ਬਨਾਉਣੀ ਆ ਕੋਈ ਜੁਗਾੜ, ਮੈਂ ਅੱਜ ਤੈਨੂੰ ਜ਼ਰੂਰ ਆਵਾਂਗੀ। " "ਜੁਗਾੜ ਤਾਂ ਬਣਿਆ ਹੋਇਆ ਹੈ, ਮੈਂ ਤੈਨੂੰ ਦੋ ਦਿਨ ਪਹਿਲਾਂ ਨੀਂਦ ਦੀ ਦਵਾਈ ਦਿੱਤੀ ਸੀ, ਉਹ ਦਾਦੀ ਨੂੰ ਦਾਲ ਅਤੇ ਦੁੱਧ ਵਿੱਚ ਪਾਕੇ ਦੇ ਦੇ, ਉਹ ਸੌਂ ਜਾਵੇਗੀ । " " ਮੈਂ ਉਹੀ ਹੱਲ ਕਰਨ ਲੱਗੀ ਆ। " ਅੱਛਿਆ ਮੈਂ ਤੇਰੀ ਉਡੀਕ ਕਰਾਂਗਾ। ਦਾਦੀ ਜੀ, ਆਜੋ ਰੋਟੀ ਖਾ ਲਵੋ। ਪੁੱਤਰ ਅੱਜ ਰੋਟੀ ਬਹੁਤ ਜਲਦੀ ਲਈ, ਚੰਗਾ ਪੁੱਤਰ ਮੰਜੇ ਤੇ ਰੱਖ ਦੇ ਮੈਂ ਖਾ ਲਵਾਂਗੀ। ਲਾਲੀ ਨੇ ਹਰ ਰੋਜ਼ ਦੀ ਤਰ੍ਹਾਂ ਰੋਟੀ ਪਾ ਕੇ ਮੰਜੇ ਤੇ ਰੱਖ ਦਿੱਤੀ। ਜਦੋਂ ਦਾਦੀ ਰੋਟੀ ਖਾਣ ਬੈਠੇ ਉਹ ਸੋਚ ਰਹੇ ਸੀ, ਮੈਨੂੰ ਕੋਈ ਦਾਲ 'ਚ ਕਾਲਾ ਲੱਗ ਰਿਹਾ ਹੈ ਜਿਹੜਾ ਕੁੜੀ ਅੱਜ ਫ਼ਟਾਫ਼ਟ ਕੰਮ ਕਰ ਰਹੀ ਹੈ। ਰੋਟੀ ਦਾਲ ਨਾਲ ਨਹੀਂ ਪਾਣੀ ਨਾਲ ਖਾ ਲਈ, ਦਾਲ ਕੂੜੇ ਵਿੱਚ ਡੋਲ੍ਹ ਦਿੱਤੀ। ਫਿਰ ਅਵਾਜ਼ ਦਿੱਤੀ ਧੀਏ ਭਾਂਡੇ ਲੈ ਜਾ ਚੱਕ ਕੇ, ਆਈ ਦਾਦੀ ਜੀ, ਆਹ ਦੁੱਧ ਵੀ ਪੀ ਲਵੋਂ ? ਕੋਈ ਨਾ ਧੀਏ ਟੇਬਲ ਤੇ ਰੱਖਦੇ। ਰੋਟੀ ਵਾਲੇ ਵਾਲੇ ਜੂਠੇ ਭਾਂਡੇ ਚੱਕ ਕੇ ਫਿਰ ਕਿਹਾ , ਬੇਬੇ ਜੀ ਦੁੱਧ ਯਾਦ ਨਾਲ ਪੀ ਲੈਣਾ ? ਅੱਛਿਆ ਮੇਰੀ ਧੀ । ਉਹ ਭਾਂਡੇ ਲੈਕੇ ਚਲੇ ਗਈ ਥੋੜਾ ਚਿਰ ਬਆਦ ਘਰ ਵਿੱਚ ਰੱਖੀ ਹੋਈ ਬਿੱਲੀ ਆਈ ਦਾਦੀ ਨੇ ਥੋੜਾ ਜਿਹਾ ਦੁੱਧ ਪਾਕੇ ਬਿੱਲੀ ਮੂਹਰੇ ਰੱਖ ਦਿੱਤਾ। ਬਿੱਲੀ ਦੁੱਧ ਪੀਣ ਤੋਂ ਥੋੜਾ ਚਿਰ ਬਾਅਦ ਅਰਾਮ ਨਾਲ ਸੌਂ ਗਈ । ਜੋ ਹਿਲਾਉਣ ਤੇ ਵੀ ਉੱਠ ਨਾ ਪਾਈ ਬਿੱਲੀ ਦੀ ਹਾਲਤ ਦੇਖ ਕੇ ਉਹ ਸਭ ਕੁਝ ਸਮਝਗੀ ਸੀ। ਕੀ ਤੂੰ ਫੋਨ ਤੇ ਟਿੱਕ-ਟਿੱਕ ਲਾਈਏ, ਧੀਏ ਸੌਂ ਜਾ ਬਹੁਤ ਰਾਤ ਹੋ ਚੁੱਕੀ ਹੈ ? ਤੂੰ ਸੌਂ ਜਾ ਬੇਬੇ ਮੈਂ ਆਪੇ ਹੀ ਸੌਂ ਜਾਵਾਂਗੀ। ਭਲਾ ਹੁਣ ਬੇਬੇ ਨੂੰ ਨੀਂਦ ਕਿੱਥੋਂ ਆਊ, ਬੇਬੇ ਆਪਣੇ ਕਮਰੇ ਵਿੱਚ ਫਿਰ ਚਲੇ ਗਈ । ਉੱਧਰ ਚੰਨੀ ਦਾ ਲਗਾਤਾਰ ਫੋਨ ਆ ਰਿਹਾ ਸੀ, " ਹੈਲੋ ਟਾਈਮ ਦੇਖਿਆ ਕਿੰਨਾ ਹੋ ਗਿਆ । " ਹੁਣ ਮੈਂ ਕੀ ਕਰਾਂ ਯਾਰ ਬੇਬੇ ਅਜੇ ਸੁੱਤੀ ਨੀ। " " ਜਿਹੜੀ ਮੈਂ ਨੀਂਦ ਦੀ ਦਵਾਈ ਦਿੱਤੀ ਸੀ ਉਹ ਬੇਬੇ ਨੂੰ ਦਿੱਤੀ ਨੀ । " ਉਹ ਮੈਂ ਦਾਲ ਅਤੇ ਦੁੱਧ ਵਿੱਚ ਪਾਕੇ ਦੇ ਦਿੱਤੀ। ਅੱਜ ਨਾ ਆਈ ਮੁੜਕੇ ਮਿਲਣ ਦੀ ਮੇੇੇਰੀ ਕੋਈ ਆਸ ਨਾ ਰੱਖੀ। " ਚੰਨੀ ਤੂੰ ਥੋੜੀ ਜਿਹੀ ਉਡੀਕ ਤਾਂ ਕਰ ਮੈਂ ਜ਼ਰੂਰ ਆਵਾਂਗੀ। " ਫੋਨ ਬੰਦ ਕੀਤਾ ਉੱਠਕੇ ਦਾਦੀ ਵਾਲੇ ਕਮਰੇ ਵੱਲ ਨੂੰ ਤੁੁਰ ਪਈ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ , ਇੰਜ ਜਾਪਿਆ ਜਿਵੇਂ ਦਾਦੀ ਸੌਂ ਗਈ ਹੋਵੇ, ਪਰ ਜਿੰਨਾ ਨੇ ਆਪਣੀ ਔਲਾਦ ਦੇ ਹੱਥੀਂ ਪੋਤਰੇ ਧੋਤੇ ਹੋਣ ਉਨ੍ਹਾਂ ਤੋਂ ਔਲਾਦ ਕੀ ਛਪਾ ਸਕਦੀ ਐ। ਬਾਹਰ ਵਾਲਾ ਗੇਟ ਖੋਲ੍ਹਿਆ ਖੜਾਕ ਹੋਇਆ। ਅਜੇ ਪੈਰ ਪੱਟਿਆ ਸੀ ਬਾਂਹ ਫੜਕੇ ਕਿਹਾ , " ਧੀਏ ਜਿਹੜਾ ਤੂੰ ਚੰਦ ਚੜਾਉਣ ਚੱਲੀ ਇਹ ਚੰਦ ਮੁੜਕੇ ਕਦੇ ਛਿਪਣਾ ਨਹੀਂ ਸਦਾ ਚਮਕਦਾ ਰਹੂਗਾ । ਤੂੰ ਇਹ ਪੰਜ ਮਿੰਟ ਦੇ ਪਿਆਰ ਦੇ ਲਈ ਵੀਹ ਸਾਲ ਤੋਂ ਕੀਤਾ ਤੈਨੂੰ ਮਾਂ-ਪਿਓ ਨੇ ਪਿਆਰ ਤੂੰ ਸਾਰਾ ਭੁੱਲ ਦਿੱਤਾ। ਤੂੰ ਰੱਬ ਵਰਗੇ ਮਾਂ-ਪਿਓ ਦੀ ਇੱਜ਼ਤ ਨੂੰ ਨਿਲਾਮ ਕਰਨ ਚੱਲੀ ਆਪਣੇ ਵੀਰ ਦੀ ਸਰਦਾਰੀ ਮਿੱਟੀ ਵਿੱਚ ਮਿਲਾਉਣ ਚੱਲੀ। ਤੂੰ ਜਾਣ ਤੋਂ ਪਹਿਲਾਂ ਸੋਚਿਆ ਕੁੱਝ , ਜਿਹਦੇ ਕੋਲ ਤੂੰ ਚੱਲੀ ਐ ਉਹ ਤੈਨੂੰ ਪਿਆਰ ਨਹੀਂ ਕਰਦਾ ਉਹ ਤੇਰੇ ਜਿਸਮ ਨੂੰ ਪਿਆਰ ਕਰਦਾ। ਆਪਣਾ ਇਹੋ ਜਿਹਾ ਸਮਾਜ ਹੈਂ ਕਿਸੇ ਦੀ ਜੂਠੀ ਕੀਤੀ ਹੋਈ ਚੀਜ਼ ਕੋਈ ਅਪਣਾਉਂਦਾ ਨੀ । ਦੇਕੇ ਨੀਂਦ ਦੀ ਦਵਾਈ ਪਿਆਰ ਕਰਨਾ ਧੀਆਂ ਨੂੰ ਸੌਂਦਾ ਨਹੀਂ। ਜਾ ਚਲੀ ਜਾ ਦਰਵਾਜ਼ੇ ਮੈਂ ਖੋਲ੍ਹ ਦਿੰਦੀ ਹਾਂ। ਦੀਵਾਨਾ ਤੋਂ ਆਏ ਤੇਰੇ ਰੱਬ ਵਰਗੇ ਮਾਂ-ਪਿਓ ਨੂੰ ਮੈਂ ਜਵਾਬ ਦੇਵਾਂਗੀ। ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰਕੇ ਪੁੱਛ ਲੈ, ਕਿ ਤੂੰ ਮੇਰੇ ਨਾਲ ਵਿਆਹ ਕਰਵਾ ਸਕਦਾ ਜਾਂ ਫਿਰ ਮੈਨੂੰ ਬਆਦ ਵਿੱਚ ਅਪਣਾਉਂਦਾ। " "ਹੈਲੋ , ਕਿੱਥੇ ਆ ਮੈ ਆ ਰਹੀ ਹਾਂ। ਮੈ ਇੱਕ ਤੁਹਾਡੇ ਨਾਲ ਗੱਲ ਕਰਨੀ ਆ। " ਹਾਂ ਛੇਤੀ ਦੱਸ ? ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਤੂੰ ਹੁਣ ਤਾਂ ਪਹਿਲਾਂ ਆ। ਵਿਆਹ ਵਾਰੇ ਫਿਰ ਸੋਚਾਂਗੇ। ਨਹੀਂ ਪਹਿਲਾਂ ਦੱਸ ? ਤੂੰ ਤਾਂ ਨਵਾਂ ਈਂ ਰਾਗ ਛੇੜ ਕੇ ਬੈਠਗੀ, ਮੈ ਤੈਨੂੰ ਕੀ ਦੱਸਾਂ ? ਮੈ ਘਰਦਿਆਂ ਤੋਂ ਪੁੱਛੇ ਬਿਨਾਂ ਵਿਆਹ ਨਹੀਂ ਕਰਵਾ ਸਕਦਾ। " ਐਨੀ ਗੱਲ ਸੁਣਨ ਦੀ ਦੇਰ ਸੀ ਫੋਨ ਹੱਥ ਵਿੱਚੋਂ ਥੱਲੇ ਗਿਰ ਗਿਆ। ਭੁੱਬਾਂ ਮਾਰਦੀ ਹੋਈ ਦਾਦੀ ਦੇ ਗਲ ਨਾਲ ਲੱਗਕੇ ਰੋਣ ਲੱਗੀ ਅਤੇ ਕਿਹਾ, ਦਾਦੀ ਜੀ, ਮੈਨੂੰ ਮੁਆਫ਼ ਕਰ ਦਿਓ ਤੁਸੀਂ ਅੱਜ ਮੇਰੀ ਮਰੀ ਹੋਈ ਜ਼ਮੀਰ ਨੂੰ ਜਗ੍ਹਾ ਦਿੱਤਾ ਹੈ। ਨਹੀਂ ਤਾਂ ਅੱਜ ਪਿਓ-ਦਾਦੇ ਦੀ ਪੱਗ ਨੂੰ ਨਾ ਉੱਤਰਨ ਵਾਲਾ ਦਾਗ ਲੱਗ ਜਾਣਾ ਸੀ ਜੋ ਮਰਿਆ ਤੇ ਵੀ ਚਮਕ ਦਾ ਰਹਿਣਾ ਸੀ।