ਆਸਮਾਨਾਂ ਨੂੰ ਪੁੱਛ ਕੀ ਕਹਿ ਰਹੀਆਂ ਨੇ ਚਿੜੀਆਂ
ਪੌਣਾਂ ਦੇ ਖਿਲਾਫ ਜੋ ਵਹਿ ਰਹੀਆਂ ਨੇ ਚਿੜੀਆਂ
ਝਰੀਟ ਵੱਜੀ ਤੋਂ ਚੀਕ ਚਿਹਾੜਾ ਪਾ ਛੱਡਦਾ ਏਂ ਤੂੰ
ਜਰਾ ਸੋਚ ਤਾਂ ਸਹੀ ਕੀ ਕੀ ਸਹਿ ਰਹੀਆਂ ਨੇ ਚਿੜੀਆਂ
ਛੱਡ ਪਰਾਂ ਦੀ ਲੰਬਾਈ ਨੂੰ ਤੂੰ ਹੌਂਸਲੇ ਦੀ ਦਾਦ ਦੇ
ਮੌਕੇ ਦੀ ਹਕੂਮਤ ਨਾਲ ਜੋ ਖਹਿ ਰਹੀਆਂ ਨੇ ਚਿੜੀਆਂ
ਛੱਡ ਦੇ ਨਾਦਾਨੀਆਂ ਐਂਵੇ ਜਾਨ ਤੋਂ ਹੱਥ ਧੋ ਲਵੇਂਗਾ
ਅੱਜ 'ਫੂਲਨ ਦੇਵੀ' ਤੋਂ ਪ੍ਰੇਰਨਾ ਲੈ ਰਹੀਆਂ ਨੇ ਚਿੜੀਆਂ
ਉਂਝ ਤੇ ਬਨੇਰੇ ਬਾਗ ਬਥੇਰੇ ਇਸ ਜੱਗ ਵਿੱਚ
'ਓਕਟੋ' ਤੇਰੇ ਮਨ ਵਿੱਚ ਹੀ ਕਿਉਂ ਰਹਿ ਰਹੀਆਂ ਨੇ ਚਿੜੀਆਂ