ਦਾਸ ਵਿਰਸੇ ਨੂੰ ਪ੍ਰਣਾਇਆ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਹਿਤਕਾਰੋ ਸਮੇਂ ਦੇ  ਨਾਲ ਬਦਲੀਏ,
ਸਿੱਖਿਆ ਇਹੇ ਦਿੰਦੇ ਕਈ ਲਿਖਾਰੀ।
ਪੁਰਖਿਆਂ ਨੂੰ ਦੱਸੋ ਕਿਉਂ ਭੁਲਾਈਏ,
ਇਹ ਬਾਤ ਹੈ ਕਿਸੇ ਵਿਚਾਰੀ?
ਅਗ੍ਹਾਂਵਧੂ ਜ਼ਮਾਨਾ ਬੇਸ਼ੱਕ,ਅੱਜਕਲ੍ਹ ਹੈ ਆਇਆ,
ਓਹੋ ਜੀਵਨ ਜਾਚ ਦੱਸਿਓ,ਜਾਊ ਕਿਵੇਂ ਵਿਸਾਰੀ?
ਗਿਆਨ ਨਾਲ ਹਰ ਖੇਤਰ ਦੇ ਵਿੱਚ, ਬਹੁਤ ਮਾਰੀਆਂ ਮੱਲਾਂ,
ਚੰਦ ਉੱਤੇ ਵੀ ਘਰ ਪਾਉਣ ਦੀ,ਕਰ ਲਈ ਹੈ ਤਿਆਰੀ।
ਸਹਿਮਤ ਹਾਂ ਜੀ ਸਮੇਂ ਦੇ ਨਾਲ, ਬਿਲਕੁਲ ਬਦਲਣਾ ਪੈਣਾ,
ਵਿਰਸੇ ਨਾਲ ਸਬੰਧਤ ਲਿਖ਼ਤ ਵੀ, ਜਾਂਦੀ ਹੈ ਸਤਿਕਾਰੀ।
ਗੀਤ ਗ਼ਜ਼ਲ ਕਵਿਤਾ ਕਹਾਣੀ,ਦਾ ਮਜ਼ਾ ਹੈ ਆਪੋ ਆਪਣਾ,
ਇਹੀ ਵਿਰਸੇ ਰਾਹੀਂ ਸੁਣ ਬਜ਼ੁਰਗਾਂ ਨੂੰ,ਚੜ੍ਹਦੀ ਹੈ ਖੁਮਾਰੀ।
ਗੁੜ੍ਹਤੀ ਜੀਹਨੂੰ ਹੈ ਵਿਰਸੇ ਦੀ,ਓਹ ਹੋਰ ਕਿਵੇਂ ਕੁੱਝ ਲਿਖਲੂ?
ਵੈਸੇ ਸਾਰੇ ਸਾਹਿਤਕਾਰਾਂ ਦਾ,ਦਾਸ ਹੈ ਬਹੁਤ ਆਭਾਰੀ।
ਦੱਦਾਹੂਰੀਆ ਸ਼ਰਮਾਂ ਤਾਂ ਸਿਰਫ਼, ਵਿਰਸੇ ਨੂੰ ਪ੍ਰਣਾਇਆ,
ਕਿਸੇ ਨੂੰ ਲੱਗੂ ਗੱਲ ਇਹ ਚੰਗੀ, ਕਿਸੇ ਨੂੰ ਲੱਗੂ ਮਾੜੀ।