ਪੰਜਾਬ ਦੇ ਇਤਿਹਾਸ ਵਿਚ ਮਤਾ ਅਨੰਦਪੁਰ ਦਾ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਦੇ ਇਤਿਹਾਸ ਵਿਚ ਮਤਾ ਅਨੰਦਪੁਰ ਦਾ
ਲੇਖਕ ----ਪ੍ਰੋ ਮਿਹਰ ਚੰਦ ਭਾਰਦਵਾਜ
ਪ੍ਰਕਾਸ਼ਕ ----ਵਾਈਟ ਕਰੋਅ ਪਬਲਿਸ਼ਰਜ਼  ਸਰਦੂਲਗੜ੍ਹ ਮਾਨਸਾ
ਪੰਨੇ ------88 ਮੁੱਲ ------130 ਰੁਪਏ (ਪੇਪਰ ਬੈਕ )

ਪੰਜਾਬ ਦੇ ਇਤਹਾਸ ਵਿਚ  ਅਨੰਦਪੁਰ ਦਾ ਮਤਾ ਬਹੁਚਰਚਿਤ ਮਤਾ ਹੈ । ਅਨੰਦਪੁਰ ਮਤਾ ਸ਼੍ਰੋਮਣੌ ਅਕਾਲੀ ਦਲ ਨੇ ਉਸ ਸਮੇਂ  ਤਿਆਰ ਕੀਤਾ ਸੀ ਜਿਸ ਵੇਲੇ ਪੰਜਾਬ  ਦੀ ਦਿੱਲੀ ਸ਼ਰਕਾਰ ਨਾਲ ਟੱਕਰ ਸਿਖਰ ਤੇ ਪਹੁੰਚ ਗਈ ਸੀ । ਪੰਜਾਬ ਜਲ ਰਿਹਾ ਸੀ । ਸ਼ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਪਾਣੀਆ ਨੂੰ ਬਚਾਉਣ ਲਈ ਚਰਚਿਤ ਕਪੂਰੀ ਮੋਰਚਾ ਲਾਇਆ ਹੋਇਆ ਸੀ। ਰੋਜ਼ਾਨਾ ਸਿੱਖਾਂ ਦੀਆ ਗ੍ਰਿਫਤਾਰੀਆ ਕੀਤੀਆਂ  ਜਾ ਰਹੀਆਂ  ਸਨ । ਸਿੱਖਾਂ ਦਾ  ਦਮਨ ਚਕਰ ਚਲ ਰਿਹਾ ਸੀ । ਵੈਸੇ ਤਾਂ ਪੰਜਾਬ 1978 ਦੀ ਵਿਸਾਖੀ ਤੋ ਗੜਬੜ ਵਾਲਾ ਸੂਬਾ ਬਣ ਗਿਆ ਸੀ । ਸੰਤ ਜਰਨੈਲ ਸਿੰਘ  ਭਿੰਡਰਾਵਾਲਾ ਆਪਣੀ ਬੁਲੰਦ ਆਵਾਜ਼ ਵਿਚ ਪੰਜਾਬ ਦੇ ਬਣਦੇ ਹਕ ਲੈਣ ਲਈ ਜੂਝ ਰਿਹਾ ਸੀ । ਆਖੀਰ ਜੋ ਹੋਇਆ ਉਹ ਇਸ ਵੇਲੇ ਇਤਿਹਾਸ ਦਾ ਅੰਗ ਬਣ ਚੁਕਾ ਹੈ । ਸ਼ਰੋਮਣੀ ਅਕਾਲੀ ਦਲ ਦੇ ਕਪੂਰੀ ਮੋਰਚੇ  ਦਾ ਕੇਂਦਰ  ਕੋਈ ਹ਼ਲ ਨਹੀ ਸੀ  ਕਢ ਰਿਹਾ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਲਈ ਵਧ ਅਧਿਕਾਰਾਂ ਦੀ ਮੰਗ ਕੇਂਦਰ ਦੀ ਇੰਦਰਾ ਸਰਕਾਰ ਅਗੇ ਰਖੀ। ਬਾਕਾਇਦਾ ਅਨੰਦਪੁਰ ਦਾ ਮਤਾ ਲਿਖਤੀ ਰੂਪ ਵਿਚ  ਪੇਸ਼ ਕੀਤਾ।  ਇਸ ਪੁਸਤਕ ਦਾ ਲੇਖਕ ਪ੍ਰੋ ਮਿਹਰ ਚੰਦ ਭਾਰਦਵਾਜ ਉਸ ਸਮੇਂ ਅਨੰਦਪੁਰ ਦਾ ਮਤਾ ਤਿਆਰ ਕਰਨ ਵੇਲੇ ਮੌਕੇ ਤੇ ਹਾਜ਼ਰ ਸੀ। ਸੰਤ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਂਨ ਸਨ । ਪ੍ਰੋ ਮਿਹਰ ਚੰਦ ਭਾਂਰਦਵਾਜ ਸ਼ਰੋਮਣੀ ਅਕਾਲੀ ਦਲ ਦਾ ਸਿਆਸੀ ਸਲਾਹਕਾਰ ਸੀ । ਉਸਨੇ ਅਕਾਲੀ ਅੰਦੋਲਨ ਤੇ ਗੋਲੀ ਚਲਾਏ ਜਾਣ ਦੇ ਰੋਸ ਵਿਚ ਨੌਕਰੀ ਤੋਂ ਅਸਤੀਫਾ ਦੇ ਦਿਤਾ ਸੀ । ਪੰਜਾਬ ਤੇ ਪੰਜਾਬੀਅਤ ਲਈ ਪ੍ਰੌ ਭਾਂਰਦਵਾਜ ਦੀਆਂ ਸੇਵਾਵਾਂ ਨੂੰ ਮੁਖ ਰਖ ਦੇ  ਸੰਤ ਲੋਂਗੋਵਾਲ  ਨੇ ਪ੍ਰ ਭਾਂਰਦਵਾਜ ਨੂੰ ਸ਼ੋਰਮਣੀ ਅਕਾਲੀ ਦਲ ਦਾ ਸਲਾਹਕਾਰ ਨਿਯੁਕਤ ਕਰ ਲਿਆ ।ਇਹ ਗੱਲ 1983 ਦੀ ਹੈ। ਇਹ ਪੁਸਤਕ ਪਹਿਲੀ ਵਾਰ 1983 ਵਿਚ ਛਪੀ ਸੀ । ਹੁਣ 2022 ਵਿਚ ਨਵੇਂ ਐਡੀਸ਼ਨ ਵਿਚ ਛਪ ਕੇ ਆਈ ਹੈ ।  ਚਾਲੀ ਸਾਲ ਪਿਛੋਂ ਇਤਿਹਾਸਕ ਕਿਤਾਬ ਦਾ ਛਪਣਾ ਆਪਣੇ ਆਪ ਵਿਚ ਹੀ ਮਾਣ ਵਾਲੀ ਗਲ ਹੈ । ਕਿਤਾਬ ਪੜ੍ਹ ਕੇ ਨਵੀਂ ਪੀੜ੍ਹੀ ਦੇ ਪੰਜਾਬੀਆਂ ਨੂੰ ਪੰਜਾਬ ਸੰਕਟ ਦੀ ਸ਼ਾਰੀ ਤਸਵੀਰ ਦੀ ਭਲੀ ਭਾਂਤ ਸਮਝ ਲਗ ਸਕਦੀ ਹੈ ਕਿ ਕੇਂਦਰ ਦਾ ਪੰਜਾਬ ਨਾਲ ਵਤੀਰਾ ਕਿਸ ਕਦਰ ਵਿਤਕਰੇ ਭਰਿਆ ਰਿਹਾ ਹੈ ਜੋ ਅਜੇ ਵੀ ਜਾਰੀ ਹੈ । ਪੰਜਾਬ ਦੀ ਸਿਆਸੀ ਫਿਜ਼ਾ ਉਸ ਵੇਲੇ ਤੋਂ ਹੁਣ ਤਕ ਬਦਲ ਚੁਕੀ ਹੈ । ਇਸ ਪ੍ਰਸੰਗ ਵਿਚ ਇਸ ਪੁਸਤਕ ਦਾ  ਚਿੰਤਨ ਮੁੱਲ ਹੋਰ ਵੀ ਵਧ ਜਾਂਦਾ ਹੈ । ਅਨੰਦਪੁਰ ਮਤਾ ਕੀ ਹੈ ? ਇਸ ਦੀ ਲੋੜ ਕਿਉਂ  ਪਈ  ।ਕੇਂਦਰ ਨੇ ਪੰਜਾਬ ਨਾਲ ਕਿਸ ਤਰਾਂ ਦੇ ਵਿਤਕਰੇ ਕੀਤੇ ? ਪੰਜਾਬ ਵਿਚ ਭਾਸ਼ਾਂ ਦਾ ਮਸਲਾ ਖੜਾ ਕਰਨਾ,ਰਾਜਧਾਨੀ  ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਾ ਕਰਨਾ (ਕਿੰਨੀ ਅਲੋਕਾਰੀ ਗਲ ਹੈ ਖਿ ਸੂਬੇ ਦੀ ਰਾਜਧਾਂਨੀ ਸੂਬੇ ਤੋਂ ਬਾਹਰ ਹੋਵੇ ) ,ਪੰਜਾਬ ਦੇ ਪਾਣੀਆ ਨੂੰ ਦੂਸਰੇ ਸੂਬਿਆਂ ਨੂੰ ਮੁਫਤੋ ਮੁਫਤ ਵਿਚ ਦੇਣਾ ,ਪੰਜਾਬ ਦੇ ਕਿਸਾਨਾਂ ਨੂੰ ਜਿਨਸਾਂ ਦੇ ਵਾਜਬ ਕੀਮਤ ਨਾ ਦੇਣੀ । 1966 ਵਿਚ ਹਰਿਆਣਾ ਬਣਾ ਕੇ ਪੰਜਾਬੀ ਇਲਾਕੇ ਪੰਜਾਬ ਤੋਂ ਬਾਹਰ ਕਰਨੇ , ਪੰਜਾਬ ਵਿਚ ਕਾਰਖਾਨੇ ਨਾ ਲਾਉਣੇ । ਗਲ ਕੀ ਪੰਜਾਬ ਨੂੰ ਪੈਰ ਪੈਰ ਤੇ ਰੋਲਣਾ । ਇਸ ਦੀ ਚਰਚਾ ਪੁਸਤਕ ਵਿਚ ਹੈ ।  ਆਪਣੇ ਵੋਟ ਬੈਕ ਲਈ ਪੰਜਾਬ ਨਾਲ ਖੂਨੀ ਖੇਡ ਖੇਡੀ ਗਈ ।ਸਾਕਾ ਨੀਲਾ  ਤਾਰਾ ਦੇ ਰੂਪ ਵਿਚ ਪੰਜਾਬ ਖੂਨੋ ਖੂਨ ਹੋ ਗਿਆ । ਜੇਕਰ ਅਨੰਦਪਰ ਦੇ ਮਤੇ ਅਨੁਸਾਰ ਕੇਂਦਰ ਚਲਦਾ ਤਾਂ ਪੰਜਾਬ ਦਾ ਇਤਿਹਾਸ ਹੀ ਹੌਰ ਹੋਣਾ ਸੀ । ਸੂਬਿਆਂ ਨੂੰ ਵਧ ਅਧਿਕਾਰ ਦਿਤੇ ਜਾਣ ਦੀ ਮੰਗ ਸਿਰਫ ਅਕਾਲੀਆ ਦੀ ਨਹੀ ਸੀ ਸ਼ਗੋਂ ਅਠ ਹੋਰ ਸੂਬੇ ਵੀ ਮੰਗ ਕਰਦੇ ਆ ਰਹੇ ਸਨ । ਪੰਜਾਬ ਤਾਂ ਮੋਹਰੀ ਰੋਲ ਨਿਭਾਂ ਰਿਹਾ ਸੀ । ਇਸ ਗਾਥਾ ਪੁਸਤਕ ਵਿਚ ਬਹੁਤ ਰੌਚਿਕ ਸ਼ੈਲੀ ੜਿਚ ਲਿਕੀ  ਹੋਈ ਹੈ ।ਲੇਖਕ ਨੇ ਤਰਕ ਨਾਲ ਵਿਚਾਰ ਦਿਤੇ  ਹਨ । ਪੜ੍ਹ ਕੇ ਹਰੇਕ ਸੂਝਵਾਨ ਪਾਠਕ ਪੰਜਾਬ ਦਾ ਪੂਰਾ ਪਿਛੌਕੜ ਸ਼ਮਝ ਸ਼ਕਦਾ ਹੈ ।ਪੰਜਾਬ ਦੀ ਜ਼ਖਮੀ ਰੂਹ ਦੇ ਕਾਰਨ ਜਾਣ ਸਕਦਾ ਹੈ ।  ਪੰਜਾਬ ਦੇ ਇਹ ਜ਼ਖਮ ਅਜੇ ਵੀ ਅਲ੍ਹੈ ਹਨ ।ਸ਼ਾਇਦ ਇਸੇ ਲਈ ਪੰਜਾਬ ਅਜੇ  ਵੀ ਵਖ ਵਾਦੀ ਲਹਿਰਾਂ ਦਾਂ ਸਾਹਮਣਾ ਕਰਦਾ ਆ ਰਿਹਾ ਹੈ । ਪੁਸਤਕ ਲੇਖਕ ਅਨੁਸਾਰ ਪੰਜਾਬ ਦੇ ਕਿਸਾਨਾਂ ਦੀ ਲੁਟ ਬੰਦ ਹੁੰਦੀ ;ਐਸ ਵਾਈ ਐਲ ਨਹਿਰ ਦਾ ਸਹੀ ਫੈਸਲਾ ਉਦੋਂ ਹੀ ਹੌ ਜਾਂਦਾ ।ਪੰਜਾਬ ਨੂੰ ਇੰਡਸਟਰੀ ਮਿਲਦੀ ,ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਨਾ ਕੀਤੇ ਜਾਂਦੇ ਤਾਂ ਪੰਜਾਬ ਹੋਰ ਕਰਜਾਈ ਨਾ ਹੁੰਦਾ ।  ਇਹ ਮਸਲੇ ਕਿਤਾਬ ਵਿਚ ਭਰਵੀਂ ਰੌਸ਼ਨੀ ਪਾਉਂਦੇ ਹਨ । ਪੁਸਤਕ ਦੇ ਪੰਨੇ 57-58 ਪੰਜਾਬ ਦੀ ਰੂਹ ਹਨ ।17 ਅਕਤੂਬਰ ,1973 ਦਾ ਅਨੰਦਪੁਰ ਮਤੇ ਦੇ ਵਖ ਵਖ ਪਹਿਲੂ ਵਿਚਾਰੇ ਗਏ ਸੀ । ਇਹ ਮਤਾ ਲਾਗੂ ਹੋਣ ਨਾਲ ਪੂੰਜੀਪਤੀਆਂ, ਵਡੇ ਉਚ ਘਰਾਣਿਆਂ ਦੇ ਤਖਤ ਹਿਲ ਜਾਂਦੇ ਸੀ ।ਇਸ ਲਈ ਕੇਂਦਰ ਨੇ ਅਨੰਦਪੁਰ ਮਤੇ ਨੂੰ ਵੱਖਵਾਦੀ ਤੇ ਖਾਂਲਿਸਤਾਨੀ ਮਤਾ ਬਣਾ ਕੇ ਪ੍ਰਚਾਰ ਕੀਤਾ  । ਵੋਟਾਂ ਲਈ ਕੇਂਦਰ ਸਰਕਾਰ ਨੇ ਪੰਜਾਬ ਵਿਚ ਧਰੁਵੀਕਰਨ ਦੀ ਗੰਦੀ ਖੇਡ ਖੇਡੀ । ਪੰਜਾਬ ਦਾਅ ਤੇ ਲਾ ਦਿਤਾ । ਪੁਸਤਕ ਪੜ੍ਹ ਕੇ ਰੌਗਟੇ ਖੜੇ ਹੋ ਜਾਂਦੇ ਹਨ । ਸਿਆਸੀ ਖੈਡ ਦੇ ਘਿਨਾਉਣੇ ਪਖਾਂ ਦੀ ਸਹੀ ਜਾਣਕਾਰੀ ਮਿਲਦੀ ਹੈ ਤੇ ਪਰਦੇ ਪਿਛੇ ਦੀ ਖੇਡ ਦਾ ਅਹਿਸਾਸ ਹੁੰਦਾ ਹੈ ।ਸਿਤਮ ਇਹ ਹੈ ਕਿ ਜੋ ਸਵਾਲ ਪੁਸਤਕ ਵਿਚ 1983 ਵੇਲੇ ਉਠਾਂਏ ਗਏ ਸੀ ਉਹ ਅਜ ਵੀ ਬਰਕਰਾਰ ਹਨ । ਪੰਜਾਬ ਦੇ ਨੌਜਵਾਨ ਦੁਖੀ ਹੋ ਕੇ ਨਿਰਾਸ਼ਾਂ ਵਿਚ  ਪੰਜਾਬ ਛਡ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ । ਪੁਸਤਕ ਵਿਚ 1973 ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣ ਦੀਆਂ ਦਰਾਂ ਦਰਜ ਹਨ । ਜੋ ਅਜੇ ਤਕ ਨਵੇਂ ਰੂਪ ਵਿਚ ਵੀ ਲਾਗੂ ਨਹੀ ਹੋਈਆਂ । ਪਾਣੀਆਂ ਦੇ ਮਸਲੇ ਜਿਉਂ ਦਾ ਤਿਉਂ  ਹਨ । ਚੰਡੀਗੜ੍ਹ ਤੇ ਪੰਜਾਬ ਦਾ ਹਕ ਮਧਮ ਪੈਂਦਾ ਜਾ ਰਿਹਾ ਹੈ । ਹੋਰ ਕਈ ਨਵੇਂ  ਮਸਲਿਆਂ ਵਿਚ ਪੰਜਾਬ ਉਲਝਦਾ ਜਾ ਰਿਹਾ ਹੈ । ਖੈਰ ਪੁਸਤਕ ਪੰਜਾਬ ਦੇ ਚਿੰਤਨਸੀਲ  ਵਰਗ ਦੇ ਪੜ੍ਹਨ ਵਾਲੀ ਹੈ