ਸਿਰਜਣਧਾਰਾ ਦੀ ਮਾਸਿਕ ਮੀਟਿੰਗ
(ਖ਼ਬਰਸਾਰ)
ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਾਸਿਕ ਮੀਟਿੰਗ ਸ਼ਨੀਵਾਰ ਨੂੰ ਪੰਜਾਬੀ ਭਵਨ ਵਿਖੇ ਹੋਈ। ਇਸ ਦੀ ਪ੍ਰਧਾਨਗੀ ਸੰਸਥਾ ਦੇ ਸਰਪ੍ਰਸਤ ਕਰਮਜੀਤ ਸਿੰਘ ਔਜਲਾ ਨੇ ਕੀਤੀ। ਮੀਟਿੰਗ ਵਿੱਚ ਹਾਜ਼ਰ ਉੱਘੇ ਸਮਾਜ ਸੇਵੀ ਅਤੇ ਕਈ ਪੁਸਤਕਾਂ ਦੇ ਲੇਖਕ ਸੁਖਦੇਵ ਸਿੰਘ ਲਾਜ਼ ਅਤੇ ਹਰਭਜਨ ਸਿੰਘ ਕੋਹਲੀ ਨੇ ਆਪਣੇ ਵਿਚਾਰਾਂ ਵਿੱਚ ਰੁੱਖਾਂ ਅਤੇ ਪਾਣੀ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਰੁੱਖਾਂ ਅਤੇ ਪਾਣੀ ਨੂੰ ਬਚਾਉਣ ਦੀ ਗੱਲ ਵੀ ਕਹੀ। ਸ਼ੇਰਪੁਰੀ ਨੇ ਰੁੱਖਾਂ ਅਤੇ ਮਨੁੱਖਾਂ ਦੇ ਗੂੜ੍ਹੇ ਰਿਸ਼ਤੇ ਦੀ ਗੱਲ ਕਰਦਾ ਆਪਣਾ ਗੀਤ ‘ਰੁੱਖ ਤੇ ਇਨਸਾਨ ਦੋਟੀ ਉੱਟੀ ਭਲਦੇ’ ਗਾ ਕੇ ਚੰਗਾ ਪ੍ਰਭਾਵ ਪਾਇਆ। ਸੰਪੂਰਨ ਸਨਮ ਸਾਹਨੇਵਾਲ ਨੇ ਵਤਨ ਦੇ ਗੀਤ "ਦੁਰ ਵੇ ਯਾਰਾ ਤੇਰੀ ਯਾਦ ਸਦਾ ਆ" ਵਿੱਚ ਗਾ ਕੇ ਚੰਗਾ ਹੁੰਗਾਰਾ ਦਿੱਤਾ। ਮਲਕੀਤ ਸਿੰਘ ਨੇ ‘ਸੰਭੋ ਧਰਤ ਪੰਜਾਬ’ ਦਾ ਗੀਤ ਆਪਣੇ ਹੀ ਅੰਦਾਜ਼ ਵਿੱਚ ਪੇਸ਼ ਕੀਤਾ। ਕਵੀਤਰੀ ਅਮਨ ਪੀਸੀ ਨੇ ਵੀ ਆਪਣੀ ਰਚਨਾ ਨਾਲ ਹਾਜ਼ਰੀ ਲਗਵਾਈ। ਇਸ ਸਮੇਂ ਸਟੇਜ ਸੰਚਾਲਨ ਦੀ ਸੇਵਾ ਅਮਰਜੀਤ ਸਿੰਘ ਨੇ ਬਾਖੂਬੀ ਨਿਭਾਈ। ਅੰਤ ਵਿੱਚ ਕਰਮਜੀਤ ਸਿੰਘ ਔਜਲਾ ਨੇ ਪੰਜਾਬੀ ਮਾਂ ਬੋਲੀ ਦੀ ਸਦਾ ਚੜ੍ਹਦੀ ਕਲਾ ਬਾਰੇ ਗੱਲ ਕਰਦਿਆਂ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।