ਲੱਗ ਗਈ ਨਜ਼ਰ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੱਗ ਗਈ ਨਜ਼ਰ ਮੇਰੇ ਸੋਹਣੇ ਪੰਜਾਬ ਨੂੰ  । 
ਚਾਹ ਪੱਤੀ ਤਵੇ ਤੇ ਰੱਖ ਕੋਈ ਸਾੜ ਦਿਓ  ।। 

ਪਿੰਡ ਚੜਦੇ ਸੂਰਜ ਨਾਲ ਸਿਵੇ ਬਲਦੇ ਨੇ  । 
ਨਸ਼ੇ ਨੂੰ  ਪਿਆਰ  ਕਰਨਾ  ਨਕਾਰ ਦਿਓ ।। 
 
ਪਾਗਲ ਹੋਈ ਫਿਰਦੀ ਪੰਜਾਬ ਦੀ ਜਵਾਨੀ  । 
ਗੰਦਲੇ  ਪਾਣੀ  ਨੂੰ  ਰਲਕੇ  ਨਿਖਾਰ ਦਿਓ  ।। 

ਮਾਵਾਂ ਦਹਿਲੀਜ਼ਾਂ ਅੰਦਰ ਨੇ ਅੱਜ ਰੋਂਦੀਆਂ  । 
ਭੈਣ ਦੇ ਹੱਥ ਰੱਖੜੀ ਦਾ ਮੁੱਲ ਉਤਾਰ ਦਿਓ ।। 

ਮਾਵਾਂ ਭੈਣਾਂ ਘਰ ਵਿਲਕਦਿਆਂ ਦੇਖ ਲਇਓ  । 
ਬਾਪ ਨੂੰ ਪ੍ਰਦੇਸ਼ਾ 'ਚ  ਫੋਨ ਨਾ  ਖੜਕਾ ਦਿਓ ।। 

ਨਸ਼ੇ ਦੇ ਵਪਾਰੀ  ਜਵਾਨੀ ਉਜਾੜੀ  ਜਾਂਦੇ ਨੇ  । 
ਹਾਕਮਾਂ ਦੇ  ਚਿਹਰੇ  ਤੋਂ ਪਰਦਾ  ਹਟਾ ਦਿਓ ।। 

ਪੰਜਾਬ ਭਾਵੇਂ  ਬਾਰਡਰ  ਪਾਰ ਪਾਕਿਸਤਾਨ  । 
ਤੁਸੀਂ ਪਾਲੇ ਬੂਟਿਆਂ ਦੀ ਰਾਖੀ ਕਰ ਲਇਓ ।। 

ਸਾਨੂੰ ਸੰਨ ਚਰਾਸੀ ਅਜੇ ਤੱਕ ਭੁਲਿਆ ਨਹੀਂ  । 
ਗੋਲੀ  ਤੋਂ ਖੱਟੀ ਪੱਗ  ਵਾਲੇ ਨੂੰ ਬਚਾ ਲਇਓ ।। 

ਖੱਟੀ ਪੱਗ ਬੰਨ ਮਾਂ ਦੇ ਮੂਹਰੇ ਪੁੱਤ ਆਇਆ  । 
ਮਾਂ ਨੇ ਹਿੱਕ ਲਾਇਆ, ਅੱਖੀਂਓ ਡਿਗਦੇ ਨੇ
ਪਿਆਰ ਦੇ ਹੰਝੂ, ਤੁਸੀਂ ਸਾਉਂਣ ਨਾ ਬਣਾ ਦਿਓ।। 

ਕੋਲ ਖੜਕੇ ਭਾਈ ਤੋਂ  ਭਾਈ ਮਰਵਾਉਂਦੇ ਨੇ  । 
ਇਹਨਾਂ ਦੇ ਕਾਰ ਨਾਮੇ ਘਰ ਘਰ ਪੁਚਾ ਦਿਉ।। 

ਹਾਕਮ ਪਾਪੀ ਜ਼ਖਮਾਂ ਤੇ ਲੂਣ ਭੁੱਕ ਕੇ ਮੱਲਮ 
ਪੱਟੀ ਕਰਦੇ ਨੇ। 
ਕਾਲੇ ਨਾਗਾਂ ਦੀਆਂ ਸੀਰੀਆਂ ਹਾਕਮ ਮੀਤ
ਪੈਰਾਂ ਥੱਲੇ ਮਧੋਲ ਦਿਓ  ।।