ਅਲੋਪ ਹੋ ਗਏ ਜ਼ਮਾਨੇ ਲੱਭਦਾ ਰਹਿੰਦਾ ਹਾਂ
ਖੁਸ਼ੀਆਂ ਦੇ ਨਵੇਂ ਤਰਾਨੇ ਲੱਭਦਾਂ ਰਹਿੰਦਾ ਹਾਂ
ਇੱਕ ਅਰਸਾ ਬਿਨਾਂ ਸਰੂਰ ਤੋਂ ਕੱਟਿਆ ਏ
ਅੱਖੀਆਂ ਦੇ ਮਹਿਖਾਨੇ ਲੱਭਦਾ ਰਹਿੰਦਾ ਹਾਂ
ਵਕਤ ਰਹਿੰਦੇ ਉਹ ਦੌਰ ਵੀ ਤਾਂ ਗੁਜ਼ਰ ਗਏ
ਉਂਝ ਓਹੀ ਯਾਰ ਪੁਰਾਣੇ ਲੱਭਦਾ ਰਹਿੰਦਾ ਹਾਂ
ਖ਼ਾਤਿਰ ਜਿਸਦੀ ਸੁਪਣੇ ਕੁਝ ਤਬਾਹ ਹੋ ਗਏ
ਓਸੇ ਨੂੰ ਮਿਲਣ ਦੇ ਬਹਾਨੇ ਲੱਭਦਾ ਰਹਿੰਦਾ ਹਾਂ
ਪੈਸਾ ਖਾ ਗਿਆ ਰਿਸ਼ਤੇ ਇਹ ਗੱਲ ਸੱਚੀ ਏ
ਜਾਨ ਵਾਰਨ ਵਾਲੇ ਯਾਰਾਨੇ ਲੱਭਦਾ ਰਹਿੰਦਾ ਹਾਂ
ਐਡਾ ਨਹੀਂਓ ਸੌਖਾ ਖਵਾਉਣਾ ਪੱਟ ਚੀਰ ਕੇ
'ਓਕਟੋ' ਇਹੋ ਜਿਹੇ ਦੀਵਾਨੇ ਲੱਭਦਾ ਰਹਿੰਦਾ ਹਾਂ