ਮੇਰੀ ਮਾਂ (ਕਵਿਤਾ)

ਸੁਖਵਿੰਦਰ ਸੁਖੀ ਭੀਖੀ   

Cell: +91 98154 48958
Address: ਨੇੜੇ ਗੁਰੂ ਰਵਿਦਾਸ ਮੰਦਰ ਭੀਖੀ
ਮਾਨਸਾ India 151504
ਸੁਖਵਿੰਦਰ ਸੁਖੀ ਭੀਖੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੀ ਮਾਂ

ਮੈਨੂੰ ਅਕਸਰ ਕਹਿੰਦੀ ਏਂ

'ਇਨ੍ਹਾਂ ਪੀਰਾਂ ਦੇ ਦਰ 'ਤੇ

ਮੱਥਾ ਟੇਕਿਆ ਕਰ

ਜਗਾਇਆ ਕਰ ਦੀਵਾ

ਵੀਰਵਾਰ ਤੇ ਸ਼ਨੀਵਾਰ ਨੂੰ

ਤੈਨੂੰ ਵੱਡੀ ਸਾਰੀ

ਨੌਕਰੀ ਮਿਲ ਜਾਵੇਗੀ

ਤੂੰ

ਅਫ਼ਸਰ ਬਣ ਜਾਵੇਂਗਾ'

ਮੈਂ

ਆਪਣੀ ਭੋਲੀ ਤੇ ਅਨਪੜ੍ਹ

ਮਾਂ ਨੂੰ ਆਖਦਾਂ

'ਮਾਂ

ਜੇ ਇਨ੍ਹਾਂ ਪੀਰਾਂ ਦੇ ਦਰ 'ਤੇ

ਮੱਥੇ ਰਗੜਨ ਤੇ ਦੀਵੇ ਜਗਾਉਣ ਨਾਲ

ਮਿਲ ਜਾਵੇ ਸਫ਼ਲਤਾ

ਫਿਰ ਕਿਉਂ ਭਾਲਾਂ

ਕਿਤਾਬਾਂ ਦੇ ਇਨ੍ਹਾਂ

ਕਾਲੇ ਹਰਫ਼ਾਂ 'ਚੋਂ

ਚਾਨਣ।'