ਨਾ ਬਹੁਤ ਹੈਰਾਨ ਹੋਇਓ ਤੁਸੀ ਮੇਰੇ ਇਸ ਬਿਆਨ ਉੱਤੇ
ਸਮੁੰਦਰ ਦਿਸ ਰਿਹਾ ਮੈਨੂੰ ਅੱਜ ਕੱਲ ਅਸਮਾਨ ਉੱਤੇ
ਕੁਦਰਤ ਦਾ ਵਰਤਾਰੇ ਵਿੱਚ ਬੜੀ ਉਥਲ ਪੁਥਲ ਵੇਖੀ
ਜਦੋ ਦੇ ਆਏ ਹਾਂ ਯਾਰੋ ਅਸੀ ਵੀ ਇਸ ਜਹਾਨ ਉੱਤੇ
ਲੋਕਾਂ ਨੇ ਹੀ ਲੋਕਾਂ ਨੂੰ ਹੈ ਏਥੇ ਡੁੱਬਦਿਆਂ ਬਚਾਇਆ
ਅਸੀ ਸ਼ੱਕ ਕਿਉਂ ਕਰੀਏ ਇਨਸਾਨ ਦੇ ਇਮਾਨ ਉੱਤੇ
ਹਿੰਦੂਆਂ ਨੂੰ ਭਰੋਸਾ ਹੈ ਜੇ ਗੀਤਾ ਤੇ ਰਮਾਇਣ ਉੱਤੇ
ਮੁਸਲਮਾਨਾਂ ਨੂੰ ਵੀ ਮਾਣ ਹੈ ਆਪਣੇ ਕੁਰਾਨ ਉੱਤੇ
ਅੰਧ ਵਿਸ਼ਵਾਸ਼ੀ ਵੱਸਦੇ ਨੇ ਤੇ ਏਥੇ ਨਾਸਤਿਕ ਵੀ ਰਹਿੰਦੇ
ਕਰੋੜਾਂ ਐਸੇ ਵੀ ਯਕੀਨ ਜੋ ਕਰਦੇ ਭਗਵਾਨ ਉੱਤੇ
ਲੱਖਾਂ ਕਰੋੜਾਂ ਲੋਕਾਂ ਨੂੰ ਜੋ ਏਥੇ ਮੂਰਖ ਬਣਾ ਗਿਆ
ਬੜਾ ਹੀ ਗੁੱਸਾ ਆਉਂਦਾ ਹੈ ਹੁਣ ਉਸ ਸ਼ੈਤਾਨ ਉੱਤੇ
ਕਦੀ ਉਹ ਕੁਛ ਕਹਿ ਦਿੰਦੇ ਕਦੀ ਉਹ ਕੁਛ ਕਹਿ ਜਾਂਦੇ
ਹੁਣ ਭਰੋਸਾ ਹੀ ਰਿਹਾ ਨਹੀ ਉੱਨਾਂ ਦੀ ਜ਼ੁਬਾਨ ਉੱਤੇ
ਉਨ੍ਹਾਂ ਦਾ ਭਲਾ ਨਹੀਂ ਹੋਣਾ ਉਹ ਭੁੱਖੇ ਵੀ ਨੇ ਮਰ ਸਕਦੇ
ਜ਼ੁਲਮ ਕੀਤਾ ਜਿੰਨਾਂ ਨੇ ਵੀ ਮੁਲਕ ਦੇ ਕਿਸਾਨ ਉੱਤੇ
ਜਦੋੰ ਤੁਸੀ ਨਸ਼ੇ ਕਰਦੇ ਸੀ ਤੁਹਾਨੂੰ ਵਰਜਿਆ ਸੀ ਬਹੁਤ
ਤੁਹਾਨੂੰ ਅਫ਼ਸੋਸ ਕਿਉੰ ਨਹੀ ਹੈ ਹੋਏ ਉਸ ਨੁਕਸਾਨ ਉੱਤੇ
ਵਰਜਿਸ਼ ਹੀ ਨਹੀ ਕੀਤੀ ਪ੍ਰਹੇਜ਼ ਵੀ ਨਾ ਕਰ ਸਕਿਆਂ
ਬਿਮਾਰ ਹੋ ਗਿਆਂ ਤਾਂ ਬਣੇਗੀ ਤੇਰੀ ਵੀ ਜਾਨ ਉੱਤੇ
ਮੇਰੇ ਨਾਲ ਵਫ਼ਾਦਾਰੀ ਕੀਤੀ ਤਾਂ ਮੈਂ ਵੀ ਵਫ਼ਾਵਾਂ ਕਰਾਂਗਾ
ਕਾਇਲ ਹਾਂ ਤੁਹਾਡੇ ਕੀਤੇ ਹੋਏ ਉਸ ਅਹਿਸਾਨ ਉੱਤੇ
ਇਹ ਜ਼ਿੰਦਗੀ ਕਈ ਰੰਗਾਂ ਦੀ ਤੂੰ ਥੋੜਾ ਵਕਤ ਕੱਢਿਆ ਕਰ
ਤੂੰ ਸਾਰਾ ਦਿਨ ਬੈਠਾ ਰਹਿਨਾ ਏੰ ਐੰਵੇੰ ਦੁਕਾਨ ਉੱਤੇ
ਮਹਿਫ਼ਲਾਂ ਵਿੱਚ ਆਉਂਦੇ ਹਾਂ ਤਾਂ ਚੰਗੀਆਂ ਗੱਲਾਂ ਹੁੰਦੀਆਂ ਹਨ
ਮਿੱਤਰੋ ਮਾਣ ਹੈ ਸਾਨੂੰ ਵੀ ਮਿੱਤਰਾਂ ਦੇ ਗਿਆਨ ਉੱਤੇ
ਬਾਦਲ ਕੈਪਟਨ ਚੰਨੀ ਨੂੰ ਹੈ ਪਰਖ ਲਿਆ ਪੰਜਾਬੀਆਂ ਨੇ
ਵਿਚਾਰੇ ਆਸ ਲਾਈ ਬੈਠੇ ਹੁਣ ਭਗਵੰਤ ਮਾਨ ਉੱਤੇ
ਸਮਾਜ ਧਰਮ ਸਿਆਸਤ ਵਿੱਚ ਬੜਾ ਕੁਝ ਗ਼ਲਤ ਮਲ਼ਤ ਹੋਇਆ
ਟੇਰਕਿਆਨੇ ਨੇ ਵੀ ਅੱਖੀਂ ਵੇਖਿਆ ਹੈ ਇਸ ਜਹਾਨ ਉੱਤੇ