ਸਾਫ-ਸੁਥਰੇ ਰਹੀਏ ਹਰ ਹਾਲ।
ਸਫਾਈ ਦਾ ਰੱਖੀਏ ਪੂਰਾ ਖਿਆਲ।
ਸੁਬਹ ਉੱਠਕੇ ਸੈਰ ਨੂੰ ਜਾਈਏ।
ਨਹਾ-ਧੋ ਕੇ ਸੁਹਣੇ ਬਣ ਜਾਈਏ।
ਗਰਮੀ ਹੋਵੇ ਜਾਂ ਹੋਵੇ ਸਿਆਲ......!
ਪੰਛੀਆਂ ਦੀਆਂ ਅਵਾਜ਼ਾਂ ਸੁਣੀਏ।
ਇਨ੍ਹਾਂ ਦੇ ਲਈ ਪਾਣੀ ਧਰੀਏ।
ਇਨ੍ਹਾਂ ਨੂੰ ਸਮਝੀਏ ਮਿੱਤਰ-ਬਾਲ......!
ਮੋਬਾਈਲ ਫੋਨ ਦਾ ਮੋਹ ਘੱਟ ਕਰੀਏ।
ਲੋੜ ਮੁਤਾਬਕ ਹੀ ਇਸਤੇਮਾਲ ਕਰੀਏ।
ਚੰਬੇੜੀ ਨਾ ਰੱਖੀਏ ਇਸਨੂੰ ਆਪਣੇ ਨਾਲ.....!
ਕਿਤਾਬਾਂ ਆਲਸ ਨੂੰ ਘੱਟ ਕਰਦੀਆਂ।
ਮਨ ਮੰਦਰ ਵਿਦਿਆ ਸੰਗ ਭਰਦੀਆਂ।
ਦਿੰਦੀਆਂ ਵਿੱਦਿਆ ਦੀ ਜੋਤੀ ਬਾਲ.......!
ਗਲੀਆਂ ਸੜਕਾਂ ਦੀ ਸਫਾਈ ਰੱਖੀਏ।
ਰਸਤਿਆਂ ਨੂੰ ਚਮਕਾਈ ਰੱਖੀਏ।
ਮਨ ਵਿੱਚ ਸੁਹਣੇ ਬੁਣੀਏ ਖਿਆਲ.....!
ਸਭ ਕੁਝ ਚੰਗਾ ਹੀ ਅਪਣਾਈਏ।
ਸੱਚ ਬੋਲੀਏ ਸਾਦਾ ਖਾਈਏ।
ਸੱਚਾ- ਸੁੱਚਾ ਜੀਵਨ ਲਈਏ ਢਾਲ....!