ਰੱਖੜੀ - ਭੈਣ ਭਰਾ ਦੇ ਪਿਆਰ ਦਾ ਪਵਿੱਤਰ ਰਿਸ਼ਤਾ ਤਿੜਕ ਰਿਹਾ (ਲੇਖ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡਾ ਦੇਸ਼ ਭਾਰਤ ਭਾਵੇਂ ਆਜ਼ਾਦ ਹੈਂ ਪਰ ਲੋਕ ਫਿਰ ਵੀ ਗੁਲਾਮੀ ਕਰ ਰਹੇ ਹਨ। ਇਸ ਦੇਸ਼ ਨੂੰ ਇੱਕ ਤਿਉਹਾਰਾਂ ਦਾ ਦੇਸ਼ ਕਰਕੇ ਵੀ ਜਾਣਿਆ ਜਾਂਦਾ ਹੈ । ਇੱਥੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ । ਇੱਥੇ ਸਾਰੇ ਤਿਉਹਾਰਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਭਾਵੇਂ ਤਿਉਹਾਰ ਰੱਖੜੀ ਕਿਉਂ ਨਾ ਹੋਵੇ ਰੱਖੜੀ ਤਿਉਹਾਰ ਭੈਣ ਭਾਈ ਦੇ ਪਿਆਰ ਦਾ ਪ੍ਰਤੀਕ ਹੈ ਜਿੱਥੇ ਅੱਜ ਕੱਲ੍ਹ ਇਹ ਭੈਣ ਭਾਈ ਦੇ ਪਿਆਰ ਵਿੱਚ ਵੀ ਤਰੇੜਾਂ ਪੈ ਰਹੀਆਂ ਹਨ ਇਹ ਰਿਸ਼ਤਾ ਵੀ ਕਲੰਕਿਤ ਹੋ ਰਿਹਾ ਹੈ । ਰੱਖੜੀ ਤਿਉਹਾਰ ਭਾਵੇਂ ਅਸੀਂ ਜ਼ਰੂਰ ਮਨਾਉਂਦੇ ਹਾਂ ਅਤੇ ਭੈਣ ਭਾਈ ਦੇ ਪਿਆਰ ਨੂੰ ਮਜ਼ਬੂਤ ਬਣਾਉਂਦਾ ਹੈ । ਜੇ ਇੱਥੇ ਸੋਚਿਆ ਜਾਵੇ ਕਮਜ਼ੋਰ ਵੀ ਬਣਾਉਂਦਾ ਹੈ ਇਹ ਤਿਉਹਾਰ ਆਪਣੇ ਦੋ ਪੱਖ ਰੱਖਦਾ ਹੈ ਇਹ ਸਾਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।
ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਤੇ ਪਿਆਰ ਦਾ ਸਬੱਬ ਬਣ ਜਾਂਦਾ ਹੈ । ਕਹਿ ਲਵੋਂ ਅੱਜਕਲ੍ਹ ਮਸੀਨਰੀ ਯੁੱਗ ਚੱਲ ਰਿਹਾ ਹੈ । ਕਿਉਂਕਿ ਇਸ ਤੇਂ ਲਗਾਤਾਰ ਮਸ਼ੀਨੀ ਯੁੱਗ ਵਿਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ ਇੱਕ ਨਵੀਂ ਤਕਨੀਕ ਆਈ ਮੋਬਾਇਲਾਂ ਦੀ ਜਿਸ ਨੇ ਲੋਕਾਂ ਦੇ ਆਪਸੀ ਪਿਆਰ ਨੂੰ ਆਪਣੀ ਬੁੱਕਲ ਵਿੱਚ ਲੁਕੋ ਕੇ ਰੱਖ ਲਿਆ ਹੈ ਕੋਈ ਸਮੱਸਆ ਆਉਂਦੀ ਹੈ ਮੋਬਾਇਲਾਂ ਤੇ ਗੱਲ ਕਰਕੇ ਪੁੱਛ ਲਿਆ ਜਾਂਦਾ ਨਾ ਕਿ ਫੇਸ ਟੂ ਫੇਸ ਗੱਲ ਕਰਨ ਦਾ ਲੋਕਾਂ ਕੋਲ ਟਾਈਮ ਨਹੀਂ ਹੈ ਦਿਨ ਪ੍ਰਤੀ ਦਿਨ ਆਪਣਿਆਂ ਦੇ ਪਿਆਰ ਨੂੰ ਵੀ ਪਿਛਾੜ ਰਹੇ ਹਨ । ਹੁਣ ਤਾਂ ਓਨਲਾਈਨ ਦਾ ਕੰਮ ਯਾਰੀ ਹੈ ਮੋਬਾਈਲ ਲੋਕਾਂ ਦੇ ਦੁੱਖ-ਸੁੱਖ ਦਾ ਸ਼ਰੀਕ ਬਣ ਗਿਆ ਹੈ। ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਦੋਵੇਂ ਧਿਰਾ ਇਕ ਦੂਜੇ ਨੁੰ ਪਿਆਰ ਅਤੇ ਸਤਿਕਾਰ ਦੇਣ। ਅੱਜ ਦੇ ਯੁੱਗ ਵਿਚ ਕਹਿ ਲਓ ਜਾਂ ਕਲਯੁੱਗ ਵਿਚ ਕਹਿ ਲਓ, ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਹੈ। ਕਿਸੇ ਵੇਲੇ ਵੀਰਾਂ ਦੇ ਸਾਹੀਂ ਜਿਊਣ ਵਾਲੀਆਂ ਭੈਣਾਂ ਵੀ ਜਦੋਂ ਉਨ੍ਹਾਂ ਦੇ ਧੀਆਂ ਪੁੱਤਾਂ ਦੇ ਕਾਰਜ ਹੋ ਜਾਣ ਮਾਮੇ ਛੱਕਾਂ ਪੂਰ ਦੇਣ ਤੇ ਉਨ੍ਹਾਂ ਦੇ ਸੱਸ ਸਹੁਰੇ ਦੇ ਮਰਨੇ ਪਰਨੇ ਵੀ ਵੱਡੇ ਕਰ ਆਉਣ ਤਾਂ ਉਹ ਭਰਾਵਾਂ ਨੁੰ ਬੇਲੋੜੀ ਚੀਂ ਵਾਂਗ ਸਮਝ ਛਡਦੀਆਂ ਨੇ ਤੇ ਉਹ ਭਰਾਵਾਂ ਨਾਲ ਉਮਰਾਂ ਦੀ ਵਰਤੋਂ ਵਾਲੀ ਉੱਚੀ ਸੁੱਚੀ ਤਿਆਗ ਕੇ ਭਰਾਵਾਂ ਨੂੰ ਸਿਰਫ ਵਰਤੋਂ ਦੀ ਚੀਂਜ ਸਮਝਦੀਆਂ ਨੇ। ਉਹ ਇਸ ਬੋਲੀ ਨੁੰ ਭੁਲਾ ਕੇ ਛੁਟ ਦੇਂਦੀਆਂ ਨੇ ਜਿਸ ਵਿਚ ਭੈਣ ਕਹਿੰਦੀ ਹੈ ਕਿ ਇਕ ਵੀਰ ਦੇਵੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਕਿਹਾ ਜਾਂਦਾ ਹੈ ਕਿ ਘਰ ਦੀ ਧੀ ਤੇ ਘਰ ਦਾ ਨੌਕਰ ਸਦਾ ਘਰ ਦੀ ਸੁੱਖ ਮੰਗਦੇ ਨੇ ਪਰ ਅੱਜ ਦੇ ਸਮੇਂ ਤਾਂ ਨੋਕਰ ਵੀ ਪੈਸੇ ਦੇ ਪੁੱਤ ਬਣ ਗਏ ਨੇ ਜੋ ਮਾਲਕ ਨੁੰ ਕਤਲ ਤੱਕ ਕਰ ਦੇਂਦੇ ਹਨ ਭੈਣ-ਭਰਾ ਕੋਲ ਰਹਿਦਿਆਂ ਹੀ ਮੂੰਹ ਨੂੰ ਜਿੰਦਾ ਲਾ ਲੈਂਦੇ ਨੇ ਆਪਸ ਵਿੱਚ ਕੋਈ ਗੱਲ ਹੀ ਨਹੀਂ ਕਰਦੇ ਜਿਵੇਂ ਬਹੁਤ ਵੱਡੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ । ਭਾਵੇਂ ਛੋਟੇ ਹੁੰਦਿਆਂ ਭੈਣ ਭਾਈ ਦਾ ਪਿਆਰ ਪ੍ਰਤੀਕ ਸੀ ਪਰ ਅੱਜ ਇੱਕ ਦੂਜੇ ਨੂੰ ਦੇਖਣ ਵਿੱਚ ਰਾਜੀ ਨਹੀਂ ਹਨ ।
     ਰੱਖੜੀ ਤਿਉਹਾਰ ਇੱਕ ਸੁਰੱਖਿਆ ਦੇ ਰੂਪ ਵਜੋਂ ਵੀ ਮਨਾਇਆ ਜਾਂਦਾ ਹੈ । ਅੱਜ ਕੱਲ੍ਹ ਜਿੱਥੇ ਭੈਣਾਂ ਆਪਣੀ ਸੁਰੱਖਿਆ ਵਾਸਤੇ ਭਾਈ ਦੇ ਗੁੱਟ ਤੇ ਰੇਸ਼ਮੀ ਧਾਗਾ ਬੰਨ੍ਹ ਦੀਆਂ ਹਨ । ਅੱਜ ਦੌਰ ਵਿਚ ਬਹੁਤ ਭਾਰੀ ਇਸਤਰਾਂ ਨਹੀਂ ਹਨ ਕਿ ਭੈਣਾਂ ਦੀ ਸੁਰੱਖਿਆ ਦੀ ਹਾਮੀ ਤਾਂ ਕੀ ਭਰ ਸਕਦੇ ਨੇ ਖੁਦ ਭੈਣਾਂ ਕੋਲੋਂ ਸਹਾਰਾ ਭਾਲਦੇ ਨੇ ਖੜ੍ਹੇ ਹੋਣ ਲਈ ਜੋ ਕਿ ਨਸ਼ਿਆਂ ਵਿਚ ਹਰ ਵਕਤ ਡੁੱਬੇ ਰਹਿਣ ਦੀ ਅਗਵਾਈ ਭਰਦੇ ਨੇ ਉਹ ਆਪਣੀਆਂ ਭੈਣਾਂ ਦੀ ਕੀ ਸੁਰੱਖਿਅਤ ਕਰ ਸਕਦੇ ਨੇ ਜੋ ਆਪਣੇ ਖੜ੍ਹੇ ਨਹੀਂ ਹੋ ਸਕਦੇ ਖੁਦ ਭੈਣਾਂ ਉਹਨਾਂ ਦਾ ਸਹਾਰਾ ਬਣਦੀਆਂ ਨਜ਼ਰ ਆਉਂਦਾ ਰਹੀਆਂ ਹਨ । ਕਈਆਂ ਭੈਣਾਂ ਵਾਸਤੇ ਤਾਂ ਰੱਖੜੀ ਕਾਲ ਰੂਪੀ ਬਣ ਗਿਆ ਹੈ । ਜਿਵੇਂ ਕਿ ਭੈਣਾਂ ਰੱਖੜੀ ਵਾਲੇ ਦਿਨ ਖੁਸ਼ੀ ਨਾਲ ਆਪਣੇ ਭਾਈ ਦੇ ਗੁੱਟ ਆਪਣੀ ਸੁਰੱਖਿਆ ਦਾ ਗਾਨਾ ਬੰਨ੍ਹਣ ਸੋਹਰੇ ਘਰੋਂ ਪੇਕੇ ਘਰ ਆਉਂਦੀਆਂ ਪਰ ਕੀ ਦੇਖ ਦੀਆਂ ਨੇ ਭਾਈ ਆਪਣੀ ਭੈਣ ਅੱਗ ਕਲਾਈ ਵਧਾਉਣ ਦੀ ਵਜਾਏ ਢਾਈ ਇੰਚ ਦੀ ਸਰਿੰਜ ਰਾਹੀਂ ਨਸ਼ੇ ਦੇ ਡੋਜ ਲੈਕੇ ਸਦਾ ਦੀ ਨੀਂਦ ਸੌਂ ਗਿਆ । ਉਨ੍ਹਾਂ ਦੀ ਰੱਖੜੀ ਵਾਲੀ ਕਲਾਈ ਰੱਬ ਪਲਾਂ ਵਿੱਚ ਹੀ ਚੋਰੀ ਕਰਕੇ ਲੈ ਜਾਂਦਾ ਹੈ। ਭੈਣਾਂ ਦੀ ਖੁਸ਼ੀ ਨਾਲ ਲਿਆਂਦੀ ਰੱਖੜੀ ਹੱਥ ਵਿੱਚ ਹੀ ਮਿੱਦੀ ਜਾਂਦੀ ਭੈਣ ਬੇਵੱਸ ਹੋ ਜਾਂਦੀ ਆਪਣੇ ਸਦਾ ਲਈ ਜਾਂਦੇ ਵੀਰ ਦੀ ਬਾਂਹ ਨਹੀਂ ਫੜ ਸਕਦੀ ਤੇ ਉਸਦੀ ਉਮਰ ਦੀ ਦਰਾਂ ਨਹੀਂ ਕਰ ਸਕਦੀ ਅਜਿਹੀਆਂ ਭੈਣਾਂ ਤੇ ਰੱਖੜੀ ਵਾਲੇ ਦਿਨ ਕੀ ਬੀਤਦੀ ਹੈ ਇਹ ਤਾਂ ਜਾਂ ਰੱਬ ਜਾਣਦਾ ਜਾਂ ਭੈਣਾਂ ਖੁਦ ਜਾਣਦੀਆਂ ਨੇ । ਜਦੋਂ ਉੱਚੇ ਲੰਮੇ ਛੇ ਫੁੱਟ ਦੇ ਗੱਭਰੂ ਦੀ ਕੜੀ ਵਰਗੀ ਕਲਾਈ ਦੀ ਥਾਂ ਉਸਦੇ ਨਿੱਕੇ ਜਿਹੇ ਮਸੂਮ ਪੁੱਤਰ ਫੁੱਟਦੀ ਕੰਰੂਬਲ ਵਰਗੀ ਕਲਾਈ ਤੇ ਰੱਖੜੀ ਬੰਨ੍ਹਣ ਦੀ ਨੌਬਤ ਆਉਂਦੀ ਹੈ ਤਾਂ ਗਲੀਆਂ ਦੇ ਕੱਖ ਵੀ ਆਪ ਮੁਹਾਰੇ ਰੋਂਦੇ ਹਨ । ਭੈਣ ਦਾ ਰਗ ਸ਼ਾਹ ਵਿੱਚੋਂ ਨਿਕਲ਼ਦਾ ਹਰ ਸ਼ਾਹ ਹਾਉਂਕਾ ਬਣ ਜਾਂਦਾ ਹੈ। ਜਦੋਂ ਪੁੱਤ ਭਾਈ ਦਾ ਭਧੀਜਾ ਮੇਰਾ ਘਰ ਵਿਚ ਕੋਈ ਖੁਸ਼ੀਆਂ ਦਿਨ ਵਿਹਾਰ ਆਉਂਦਾ  ਮੋਇਆ ਹੋਇਆ ਭਰਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆਕੇ ਖੜ੍ਹਾ ਹੋ ਜਾਂਦਾ ਹੈ ।
        ਜੇ ਸੋਚਿਆ ਜਾਵੇ ਹਰੇਕ ਤਿਉਹਾਰ ਦੇ ਪਿਛੋਕੜ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰੀ ਹੁੰਦੀ ਹੈ । ਰੱਖੜੀ ਦੇ ਤਿਉਹਾਰ ਨਾਲ ਮੇਵਾੜ ਦੀ ਵਿਧਵਾ ਰਾਣੀ ਕਰਮਵਤੀ ਦੀ ਕਹਾਣੀ ਜੁੜੀ ਹੈ । ਕਰਮਵਤੀ ਨੇ ਮੁਗ਼ਲ ਬਾਦਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹਮਾਯੂੰ ਨੂੰ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ । ਮੁਗਲ ਬਾਦਸ਼ਾਹ ਹਮਾਯੂੰ ਨੇ ਮੁਸਲਮਾਨ ਹੁੰਦਿਆਂ ਹੋਏ ਵੀ ਰੱਖੜੀ ਦੀ ਲਾਜ ਰੱਖੀ। ਮਹਾਭਾਰਤ ਵਿੱਚ ਵੀ  ਰੱਖੜੀ ਦਾ ਜ਼ਿਕਰ ਆਉਂਦਾ ਹੈ । ਸ੍ਰੀ ਕ੍ਰਿਸ਼ਨ ਜੀ ਦੁਆਰ ਸ਼ਿਸ਼ੂਪਾਲ ਦੇ ਵੱਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਸੀ, ਤਾਂ ਮਾਤਾ ਦਰੋਪਤੀ ਨੇ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਦੇ ਉੱਪਰ ਲਪੇਟਿਆ ਸੀ । ਇਸ ਬਦਲੇ ਸ੍ਰੀ ਕ੍ਰਿਸ਼ਨ ਜੀ ਨੇ ਚੀਰ ਹਰਨ ਸਮੇਂ ਮਾਤਾ ਦਰੋਪਤੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ । ਰੱਖੜੀ ਦਾ ਸਬੰਧ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੈ। ਜਿਨ੍ਹਾਂ ਔਰਤਾਂ ਦੇ ਪਤੀ ਜੰਗ ਵਿੱਚ ਲੜਨ ਲਈ ਜਾਂਦੇ ਤਾਂ ਉਨ੍ਹਾਂ ਦੀ ਜਾਨ ਮਾਲ ਸੁੱਖ ਦੀ ਰੱਖਿਆ ਲਈ ਆਪਣੇ ਪਤੀ ਦੇ ਗੁੱਟ ਤੇ ਰੇਸ਼ਮੀ ਗਾਨਾ ਬੰਨਦੀਆਂ ਸਨ। ਅੱਜ ਕੱਲ੍ਹ ਲੋਕਾਂ ਨੇ ਰੱਖੜੀ ਦੇ ਰੂਪ ਵਿਚ ਪ੍ਰਚਲਿਤ ਕਰ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਰੱਖੜੀ ਦੇ ਬੰਧਨ ਵਿੱਚ ਬੰਨਿਆ ਭੈਣ ਭਾਈ ਦਾ ਰਿਸ਼ਤਾ ਵੀ ਕਲੰਕਿਤ ਕਰਦੇ ਦਿੱਤਾ ਹੈ । ਅੱਜ ਕੱਲ੍ਹ ਰੱਖੜੀ ਸੁਰੱਖਿਆ ਦੇ ਲਈ ਨਹੀਂ ਇੱਕ ਫੈਸ਼ਨ ਵਜੋਂ ਰੱਖੜੀ ਤਿਉਹਾਰ ਮਨਾਇਆ ਜਾਂਦਾ ਹੈ ।  
ਭੈਣ ਕੋਲੋਂ ਵੀਰ ਨੇ ਬਨਾ ਲੈਣ ਰੱਖੜੀ ,
ਸੋਹਣੇ ਜਿਹੇ ਗੁੱਟ ਤੇ ਸਜਾ ਲੈਂਦੇ ਰੱਖੜੀ ,,
ਇਸ ਵਿੱਚ ਚਾਅ ਤੇ ਮੁਲਾਰ ਭੈਣ ਦਾ ,
ਰੀਝਾਂ ਨਾਲ ਗੁੰਦਿਆ ਪਿਆਰ ਭੈਣ ਦਾ,,
ਹੁਣ ਤਾਂ ਪਿੱਛਲੇ ਸਮੇਂ ਭੈਣ ਭਾਈ ਦੇ ਪਿਆਰ ਦੀਆਂ ਯਾਦਾਂ ਬਣਕੇ ਰਹਿ ਗਈਆ ਨੇ । ਅੱਜ ਕੱਲ੍ਹ ਭੈਣ ਭਾਈ ਦੇ ਪਿਆਰ ਵਿੱਚ ਡੂੰਘੀਆਂ ਤਰੇੜਾਂ ਪੈ ਗਈਆਂ ਨੇ ਜੋ ਭੈਣ ਭਾਈ ਦੇ ਪਿਆਰ ਤੋਂ ਦੂਰੀ ਬਣਾਈ ਰੱਖਦੀਆਂ ਨੇ । ਰੱਖੜੀ ਭਾਵੇਂ ਭੈਣ ਭਾਈ ਦੇ ਪਿਆਰ ਦਾ ਮੇਲ ਤੇ ਪਵਿੱਤਰ ਰਿਸ਼ਤਾ ਹੈ ਅੱਜ ਦੇ ਸਮੇਂ ਵਿੱਚ ਉਹ ਵੀ ਕਲੰਕਿਤ ਕਰਦੇ ਦਿੱਤਾ ਹੈ । ਰੱਖੜੀ ਤਿਉਹਾਰ ਭਾਵੇਂ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਪਰ ਅੱਜ ਦੇ ਸਮੇਂ ਵਿੱਚ ਇਸ ਦੀ ਪਰੰਪਰਾ ਇਸ ਦਾ ਕੀ ਉਦੇਸ਼ ਹੈ ਸਾਰੇ ਭੁੱਲੀ ਫਿਰਦੇ ਨੇ ਜੋ ਅੱਜ ਫੈਸ਼ਨ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ।