ਨਿੱਤ ਨਵੇਂ ਕਿਰਦਾਰ ਬਦਲਦੇ ਰਹਿੰਦੇ ਨੇ
ਖ਼ਬਰ ਓਹੀ ਅਖ਼ਬਾਰ ਬਦਲਦੇ ਰਹਿੰਦੇ ਨੇ
ਭਖਦੇ ਮਸਲਿਆਂ ਨੂੰ ਭਖਦੇ ਰੱਖਣ ਲਈ
ਭਾਸ਼ਣ 'ਤੇ ਪ੍ਚਾਰ ਬਦਲਦੇ ਰਹਿੰਦੇ ਨੇ
ਪਿਆਰ ਦੀ ਥਾਂ ਜਿਸਮਾਂ ਦੀ ਮੰਡੀ ਲੱਗਦੀ ਹੈ
ਬਾਹਾਂ ਦੇ ਗਲ ਹਾਰ ਬਦਲਦੇ ਰਹਿੰਦੇ ਨੇ
ਬੜੀ ਅਵੱਲੀ ਭੁੱਖ ਹੈ ਵੋਟਾਂ ਨੋਟਾਂ ਦੀ
ਕੀ ਨੇਤਾ ਕੀ ਯਾਰ ਬਦਲਦੇ ਰਹਿੰਦੇ ਨੇ