ਸਾਹਿਤਕਾਰ ਸ਼ਿਵ ਢਿੱਲੋਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ. ਬਾਘਾਪੁਰਾਣਾ ਦੇ ਸਰਗਰਮ ਮੈਂਬਰ ਸ਼ਿਵ ਚਰਨ ਸਿੰਘ ਢਿੱਲੋਂ ਉਰਫ਼ ਸ਼ਿਵ ਢਿੱਲੋਂ 45 ਸਾਲ (ਮਾਰਫਤ ਗੁਰੂ ਪ੍ਰਿਟਿੰਗ ਪ੍ਰੈਸ ਬਾਘਾਪੁਰਾਣਾ ) ਜੋ ਕਿ ਕੁਝ ਦਿਨ ਤੋਂ ਸਿਹਤ ਖਰਾਬ ਹੋਣ ਕਾਰਨ ਲੁਧਿਆਣਾ ਵਿਖੇ ਜੇਰੇ ਇਲਾਜ ਅਧੀਨ ਡੀ ਐਮ ਸੀ ਹਸਪਤਾਲ ਵਿਖੇ ਦਾਖਲ ਸਨ ਜੋ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਕੋਠੇ ਭਾਈ ਜੈਤਾ ਚੜਿੱਕ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਲਖਵੀਰ ਸਿੰਘ ਵੱਲੋਂ ਅਗਨੀ ਭੇਂਟ ਕਰਨ ਦੀ ਰਸਮ ਨਿਭਾਈ ਗਈ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਸ਼ੋਕ ਸੁਨੇਹੀਆਂ ਤੋਂ ਇਲਾਵਾ ਸਾਹਿਤ ਸਭਾ ਰਜਿ. ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ,ਐਸ ਇੰਦਰ ਰਾਜੇਆਣਾ, ਤਰਕਸ਼ੀਲ ਆਗੂ ਮੁਕੰਦ ਕਮਲ, ਕਰਮ ਸਿੰਘ ਕਰਮ, ਡਾ ਸਾਧੂ ਰਾਮ ਲੰਗੇਆਣਾ, ਕੋਮਲ ਭੱਟੀ, ਜਗਦੀਸ਼ ਪ੍ਰੀਤਮ,ਸੀਰਾ ਸਮਾਲਸਰ ਵੱਲੋਂ ਲੋਈ ਭੇਂਟ ਕਰਕੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦੇਣ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਿਵਚਰਨ ਸਿੰਘ ਦੀ ਪਤਨੀ ਸਰਬਜੀਤ ਕੌਰ, ਪੁੱਤਰ ਲਖਵੀਰ ਸਿੰਘ, ਭਰਾ ਰਾਜੂ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ । ਇੱਥੇ ਵਰਨਣਯੋਗ ਹੈ ਕਿ ਸਾਹਿਤਕਾਰ ਸ਼ਿਵ ਢਿੱਲੋਂ ਸਾਹਿਤਕ ਖ਼ੇਤਰ ਵਿਚ ਬਹੁਤ ਚਰਚਿਤ ਲੇਖਕ ਸਨ ਜਿਨ੍ਹਾਂ ਨੇ ਸਾਹਿਤਕ ਰਚਨਾਵਾਂ ਲਿਖਣ ਦੇ ਨਾਲ ਨਾਲ ਬਹੁਤ ਸਾਰੀਆਂ ਟੈਲੀਫਿਲਮਾਂ ਬਣਾਈਆਂ ਅਤੇ ਕਈ ਹੋਰਨਾਂ ਫਿਲਮਾਂ ਵਿਚ ਵੀ ਅਦਾਕਾਰੀ ਵਜੋਂ ਰੋਲ ਅਦਾ ਕੀਤੇ ਹਨ।
