ਭੰਵਰ ਦੀ ਪੁਸਤਕ ‘ਅਪਵਿੱਤਰ ਰਿਸ਼ਤੇ ਲੋਕ ਅਰਪਨ (ਖ਼ਬਰਸਾਰ)


ਪੰਜਾਬੀ ਭਵਨ ਵਿਖੇ ਹੋਈ ਸਾਹਿਤਕ ਸੰਸਥਾ ਸਿਰਜੰਧਰਾ ਦੀ ਮਾਸਿਕ ਮੀਟਿੰਗ ਦੌਰਾਨ ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਅਪਣਾਤ ਭਰੇ ਰਿਸ਼ਤੇ’ ਨੂੰ ਹਾਜ਼ਰ ਸ਼ਖਸੀਅਤਾਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਕੈਲਾਸ਼ ਭੰਵਰ ਪਤਨੀ ਸਵ.ਭੰਵਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਭੰਵਰ ਦੀ ਸ਼ਖਸੀਅਤ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਰਮਜੀਤ ਸਿੰਘ ਔਜਲਾ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਭੰਵਰ ਦਾ ਪੱਤਰਕਾਰੀ ਦੇ ਖੇਤਰ ਵਿੱਚ ਸੱਚਾ ਤੇ ਸੁੱਚਾ ਯੋਗਦਾਨ ਕਿਸੇ ਤੋਂ ਲੁਕਿਆ ਨਹੀਂ ਹੈ। ਭੰਵਰ ਖ਼ਬਰ ਦੀ ਅਸਲੀਅਤ ਅਤੇ ਡੂੰਘਾਈ ਤੱਕ ਜਾਣ ਤੋਂ ਕਦੇ ਵੀ ਅਸਫ਼ਲ ਨਹੀਂ ਹੁੰਦਾ।  ਸਿਰਜਣਧਾਰਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਛੜ ਨੇ ਕਿਹਾ ਕਿ ਹਰਬੀਰ ਭੰਵਰ ਇੱਕ ਦਲੇਰ ਅਤੇ ਨਿਡਰ ਪੱਤਰਕਾਰ ਹੋਣ ਦੇ ਨਾਲ-ਨਾਲ ਇੱਕ ਡੂੰਘਾ ਸਾਹਿਤਕਾਰ ਵੀ ਸੀ, ਜਿਸ ਨੇ ਪੰਜਾਬੀ ਮਾਂ ਬੋਲੀ ਵਿੱਚ 12 ਦੇ ਕਰੀਬ ਪੁਸਤਕਾਂ ਲਿਖੀਆਂ। ਇਸ ਮੌਕੇ ਬਾਪੂ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਭੰਵਰ ਸਾਹਬ ਹੀ ਅਜਿਹੇ ਨਿਡਰ ਪੱਤਰਕਾਰ ਸਨ, ਜਿਨ੍ਹਾਂ ਨੇ ਗੋਲੀਆਂ ਅਤੇ ਗੋਲਿਆਂ ਦੀ ਵਰਖਾ ਦੀ ਪਰਵਾਹ ਕੀਤੇ ਬਿਨਾਂ ਆਪਣੀ ਕਲਮ ਨੂੰ ਚਲਾਉਣ ਤੋਂ ਪਿੱਛੇ ਨਹੀਂ ਹਟਿਆ। ਸੁਖਦੇਵ ਸਿੰਘ ਲਾਜ਼ ਨੇ ਕਿਹਾ ਕਿ ਭੰਵਰ ਨੇ ਪੱਤਰਕਾਰੀ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਹਮੇਸ਼ਾ ਕਾਇਮ ਰੱਖਿਆ। ਗੀਤਕਾਰ ਮੰਚ ਦੇ ਪ੍ਰਧਾਨ ਸਰਬਜੀਤ ਵਿਰਦੀ ਨੇ ਭੰਵਰ ਦੇ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਮੰਚ ਸੰਚਾਲਨ ਅਮਰਜੀਤ ਸਿੰਘ ਸ਼ੇਰਪੁਰੀ ਨੇ ਕੀਤਾ।