ਮਾਂ ਬੋਲੀ (ਕਵਿਤਾ)

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਂ ਤੇ ਮਾਂ ਬੋਲੀ ਨੂੰ ਰੱਖਿਓ, ਦਿਲ ਦੇ ਮਹਿਲਾਂ ਵਿਚ ਸਜਾ ਕੇ,
ਪੈਰਾਂ ਦੇ ਵਿਚ ਨਾ ਰੋਲ਼ਿਓ, ਹੋਰ ਬੋਲੀਆਂ ਸੀਨੇ ਲਾ ਕੇ।
ਉਂਝ ਹਰ ਇੱਕ ਨੂੰ ਹੀ ਆਪਣੇ ਵਾਂਗੂੰ, ਮਾਂ ਬੋਲੀ ਨਾਲ਼ ਪਿਆਰ ਜਿਹਾ ਹੁੰਦਾ,
ਕਿਸੇ ਦੇ ਸੀਨੇ ਚੋਭ ਨਾ ਲਾਇਓ, ਹੋਰ ਬੋਲੀ ਦਾ ਮਾਣ ਘਟਾ ਕੇ।
ਬੋਲੀ ਦਾ ਕੰਮ ਅਹਿਸਾਸਾਂ ਨੂੰ, ਦੂਜੇ ਬੰਦੇ ਤੱਕ ਪਹੁੰਚਾਉਣਾ,
ਹਰ ਬੋਲੀ ਹੀ ਕਰਦੀ ਹੈ ਇਹ, ਆਪੋ ਆਪਣਾ ਜ਼ੋਰ ਲਗਾ ਕੇ।
ਲੋੜ ਮੁਤਾਬਿਕ ਸਿੱਖ ਲਿਓ ਯਾਰੋ, ਗੂੰਗੇ ਹੋ ਕੇ ਜੀਅ ਨੀਂ ਹੋਣਾ,
ਪਰ ਮਾਂ ਬੋਲੀ ਰੱਖ ਨਾ ਦੇਣੀ, ਮੰਜਿਆਂ ਹੇਠ ਟਰੰਕੀਂ ਪਾ ਕੇ।
ਦਿਲ ਦੀ ਹਰ ਗੱਲ ਕਹਿ ਨੀਂ ਹੋਣੀ, ਨਵੇਂ ਉਧਾਰੇ ਸ਼ਬਦਾਂ ਕੋਲ਼ੋਂ,
ਦਿਲ ਨੂੰ ਆਪਣੀ ਆਖ ਲੈਣ ਦਿਓ, ਰੋ ਕੇ, ਹਸ ਕੇ, ਜਾਂ ਫਿਰ ਗਾ ਕੇ।
ਲਾਸ਼ ਮੇਰੀ ਦੇ ਕੰਨਾਂ ਦੇ ਵਿਚ, ਮਾਂ ਬੋਲੀ ਦੇ ਬੋਲ ਹੀ ਪਾਇਓ,
ਬਲਵਿੰਦਰ ਨੂੰ ਦੁਖੀ ਨਾ ਕਰਿਓ, ਓਪਰੇ, ਓਪਰੇ ਸ਼ਬਦ ਸੁਣਾ ਕੇ।