ਸਿਰਜਣਧਾਰਾ ਦੀ ਮਹੀਨਾਵਾਰ ਇਕੱਤਰਤਾ
(ਖ਼ਬਰਸਾਰ)
ਸਾਹਿਤਕ ਸੰਸਥਾ ਸਿਰਜਚਧਾਰਾ ਦੀ ਮਾਸਿਕ ਮੀਟਿੰਗ ਹਾਲ ਹੀ ਵਿੱਚ ਪੰਜਾਬੀ ਭਵਨ ਵਿਖੇ ਹੋਈ। ਇਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਉੱਘੀ ਸਾਹਿਤਕਾਰ ਮਨਦੀਪ ਕੌਰ ਭਮਰਾ ਸ਼ਾਮਲ ਹਨ। ਇਸ ਮੌਕੇ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਹਰ ਪੰਜਾਬੀ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਉੱਘੇ ਕਹਾਣੀਕਾਰ ਇੰਦਰਜੀਤ ਪਾਲ' ਕਿਹਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਸਭ ਤੋਂ ਵੱਡੀ ਸੇਵਾ ਪੰਜਾਬੀ ਵਿਰਸੇ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ ਕਿ ਅਸੀਂ ਆਪਣੇ ਪਰਿਵਾਰਾਂ ਵਿਬਚ ਪੰਜਾਬੀ ਵਿਚ ਗੱਲ ਕਰੀਏ। ਬਾਪੂ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਹਰ ਪੰਜਾਬੀ ਲੇਖਕ ਤੇ ਕਵੀ ਨੇ ਉਸਾਰੂ ਸਾਹਿਤ ’ਤੇ ਡੂੰਘੀ ਛਾਪ ਛੱਡਣ ਵਾਲੀਆਂ ਰਚਨਾਵਾਂ ਦੀ ਰਚਨਾ ਕਰਕੇ ਆਪਣਾ ਯੋਗਦਾਨ ਪਾਇਆ ਹੈ। ਕਰਵਾਏ ਗਏ ਕਵੀ ਦਰਬਾਰ ਵਿੱਚ ਜਗਸ਼ਰਨ ਸਿੰਘ ਛੀਨਾ, ਸੰਦੀਪ ਬੈਂਸ, ਪਰਮਿੰਦਰ ਅਲਬੇਲਾ ਨੇ ਗੀਤ, ਸੁਰਿੰਦਰ ਦੀਪ ਅਤੇ ਇੰਦਰਜੀਤ ਕੌਰ ਲੋਟੇ ਨੇ ਕਵਿਤਾ ਪੇਸ਼ ਕੀਤੀ। ਮਲਕੀਤ ਸਿੰਘ, ਨਰਿੰਦਰ ਕਲਸੀ ਅਤੇ ਬਲਜੀਤ ਮਾਲਵਾ ਨੇ ਵੀ ਆਪਣੀਆਂ ਰਚਨਾਵਾਂ ਨੂੰ ਬਾਖੂਬੀ ਨਿਭਾਇਆ। ਮੰਚ ਸੰਚਾਲਨ ਗੀਤਕਾਰ ਸਰਬਜੀਤ ਵਿਰਦੀ ਨੇ ਕੀਤਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।