ਸੁਣ ਭਾਈ ਖੇਤਾਂ ਵਾਲਿਆ,
ਵੇ, ਨਾ ਸਾੜ ਪਰਾਲੀ ਨੂੰ।
ਨੀਲੇ ਵਿੱਚ ਅਸ਼ਮਾਨ ਦੇ, ਜ਼ਹਿਰੀ ਧੁਆਂ ਚਾੜ੍ਹ ਲਿਆ।
ਰਰਿਆ ਭਰਿਆ ਛਾਂਦਾਰ, ੳੇਹ ਰੁੱਖ ਵੀ ਸਾੜ ਲਿਆ।
ਔਖਾ ਹੋ ਗਿਆ ਸਾਹ ਲੈਣਾ, ਇੱਥੇ ਕਿਸਮਤ ਮਾੜੀ ਨੂੰ।
ਸੁਣ ਭਾਈ ਖੇਤਾਂ ਵਾਲਿਆ,
ਵੇ, ਨਾ ਸਾੜ ਪਰਾਲੀ ਨੂੰ।
ਪਹਿਲਾ ਹੀ ਤੇਰਾ ਪੰਜਾਬ ਤਾਂ, ਸਿਹਤ ਵਿੱਚ ਪਛੜ ਗਿਆ।
ਨਾ ਲੱਭਦਾ ਛੇਤੀ ਖਿਡਾਰੀ, ਇੱਥੇ ਵੱਡਾ ਚੱਕਰ ਪਿਆ।
ਬਿਨਾ ਕਸੂਰੋ ਸਾੜ ਦਿੱਤਾ, ਮਿੱਤਰ ਕੀੜੇ ਆੜੀ ਨੂੰ।
ਸੁਣ ਭਾਈ ਖੇਤਾਂ ਵਾਲਿਆ,
ਵੇ, ਨਾ ਸਾੜ ਪਰਾਲੀ ਨੂੰ।
ਮੰਨਦੇ ਅਸੀਂ ਵੀ ਹਾਂ, ਹੋਣੀ ਤੇਰੀ ਕੋਈ ਮਜਬੂਰੀ ਆ।
ਤੇਰੇ ਬਜੁਰਗ ਅਤੇ ਬੱਚਿਆਂ ਦਾ, ਜੀਣਾ ਵੀ ਜਰੂਰੀ ਆ।
ਕਿੱਥੋਂ ਪੂਰਾ ਕਰੇਗਾ, ਜੇ ਹੋ ਗਿਆ, ਨੁਕਸਾਨ ਵੀ ਭਾਰੀ ਨੂੰ
ਸੁਣ ਭਾਈ ਖੇਤਾਂ ਵਾਲਿਆ,
ਵੇ, ਨਾ ਸਾੜ ਪਰਾਲੀ ਨੂੰ।
ਬੁੱਕਣਵਾਲੀਆ ਆਖੇ, ਲਾਈਏ ਗੁਹਾਰ ਸਰਕਾਰਾਂ ਨੂੰ
ਦੱਸਦੇ ਜਿਹੜੇ ਹੱਲ, ਮੰਨ ਲਉ ਉਹਨਾਂ ਮਾਹਿਰਾਂ ਨੂੰ।
ਐਵੇ ਕਿਉਂ ਤਰਿਆ, ਵਿਹਾਉਣ ਮੌਤ ਵੀ ਲਾੜੀ ਨੂੰ।
ਸੁਣ ਭਾਈ ਖੇਤਾਂ ਵਾਲਿਆ,
ਵੇ, ਨਾ ਸਾੜ ਪਰਾਲੀ ਨੂੰ।