ਰਿਸ਼ਤੇਦਾਰ (ਕਵਿਤਾ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੋ ਰਹੀ ਸੀ ਨਿਲਾਮੀ ਮੇਰੇ ਮਕਾਨ ਦੀ,
ਮੌਕੇ 'ਤੇ ਉਹ ਰਿਸ਼ਤੇਦਾਰ ਵੀ ਆ ਗਿਆ,
ਰੰਗ ਬੜੇ ਦੇਖੇ ਸੀ ਉਸ ਰੰਗ-ਬਿਰੰਗੇ ਦੇ,
ਅੱਜ 'ਰਾਣੇ' ਇੱਕ ਨਵਾਂ ਰੰਗ ਦਿਖਾ ਗਿਆ,
ਸ਼ਬਦ ਰਿਸ਼ਤੇਦਾਰੀ ਸ਼ਰਮਿੰਦਾ ਹੋ ਗਿਆ,
ਉਹ ਜਦ ਸਫ਼ਲ ਬੋਲੀਕਾਰ ਕਹਾ ਗਿਆ।