ਗ਼ਜ਼ਲ (ਗ਼ਜ਼ਲ )

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਵੀ  ਮੈਂਨੂੰ  ਭੁੱਲਦੇ ਨਾ  ਉਹ  ਸੱਚੀ  ਲਾਡ ਲਡਾਏ
ਦਾਦੀ ਦੀ ਬੁੱਕਲ਼ ‘ਚ ਖੇਡੇ  ਅਸੀ ਸੋਹਣੀ ਮਾਂ ਦੇ ਜਾਏ

ਝਿੜਕਾਂ ਜਦ  ਮਾਂ ਦੇਂਦੀ  ਦਾਦੀ ਘੁੱਟ ਕਾਲ਼ਜੇ ਲਾਉਂਦੀ
ਦਾਦੇ ਦੀ  ਗਲਵੱਕੜੀ  ਮੈਨੂੰ  ਅੱਜ ਵੀ  ਚੇਤੇ ਆਉਂਦੀ

ਹੱਥ ਫੜਕੇ ਮੈਂ ਦਾਦੇ ਦਾ ਕਈ ਇਸ ਜੱਗ ਦੇ ਮੇਲੇ ਵੇਖੇ
ਜਦ ਵੀ ਬੈਠਕ ਵੱਲ ਤੱਕਾਂ ਚਿੱਟੀ ਪੱਗ ਦੇ ਪੈਣ ਭੁੱਲੇਖੇ

ਜ਼ਿੰਦਗੀ ਦੇ ਉਹ ਪਲ ਨਾ ਭੁੱਲਦੇ ਜੋ ਦਾਦੀ ਨਾ ਗੁਜਾਰੇ
ਇੰਜ ਅੰਦਰੋਂ ਮੈਂ ਉੱਬਲਾ  ਜਿਉਂ ਦੁੱਧ ਉੱਬਲੇ ਵਿੱਚ ਹਾਰੇ

ਨਾ ਲੱਭਦੇ ਉਹ ਦਿਨ ਸੋਹਣੇ ਨਾ ਉਹ ਪਿਆਰ ਸੁਗਾਤਾਂ
ਮੈਂ ਕਿੱਥੋਂ ਲੱਭਾਂ ਗੌਣ ਉਹ ਕੱਢੀਦੀ ਤੇ ਕਿੱਥੋਂ ਲੱਭਾਂ ਬਾਤਾਂ

ਕੈਂਸੀ ਮਿੱਠੀ ਜੇਲ ‘ਚ ਆਏ ਨਿੱਤ ਚੀਸ ਉੱਠੇ ਦਿਲ ਮੇਰੇ
ਕਦੇ ਮੁੜਕੇ  ਮੈਥੋਂ ਵੇਖ ਨਾ  ਹੋਏ  ਉਹ ਦੋ ਸੋਹਣੇ ਚਿਹਰੇ

ਲਿਖੀਆਂ ਤੇ ਨਾ ਜੋਰ  ਕਿਸੇ ਦਾ  ਨਾ ਵੱਸ  ਚੱਲਦਾ ਮੇਰਾ
ਆਪਿਆਂ ਬਾਜੋਂ  ਕਿਝ ਰਹਿਣਾ ਪੈਂਦਾ  ਵੱਡਾ ਕਰਕੇ ਜੇਰਾ

ਕੰਗ ਕਰਾ ਅਰਦਾਸ  ਸੱਚੇ ਰੱਬ ਤੋਂ ਨਾ ਛੇਤੀ ਪੈਣ ਵਿੱਛੋੜੇ
ਹੀਰਿਆਂ ਦੇ ਭਾਅ ਲੱਭਦੇ ਨਾਹੀ ਮੁੜ ਇਹ ਹੱਸਾਂ ਦੇ ਜੋੜੇ।