ਬੋਹੜ ਦੇ ਨਾ ਰਿਸ਼ਤਾ ਜਾਪੇ
ਮੈਨੂੰ ਮਾਂਵਾਂ ਵਰਗਾ
ਪਿੱਪਲ਼ ਹੁੰਦਾ ਨੇ ਬਾਪੂ ਵਰਗੇ
ਜਿਸ ਬਿਨ ਪਲ ਨਾ ਸਰਦਾ
ਨਿੰਮਾਂ ਮੈਨੂੰ ਲੱਗਦੀਆਂ
ਮੇਰੀ ਸੋਹਣੀ ਮਾਂ ਦੀਆਂ ਜਾਂਈਆਂ
ਧਰੇਕਾਂ ਮੈਨੂੰ ਇੰਜ ਜਾਪਣ
ਜਿਵੇਂ ਧੀਆਂ ਮੇਲਣਾ ਆਈਆਂ
ਕਿੱਕਰ ਕਰੀਰ ਨੇ ਵੀਰਾਂ ਵਰਗੇ
ਜਿਓ ਸੱਜੀਆਂ ਖੱਬੀਆਂ ਬਾਂਹਾਂ
ਟਾਹਲੀ ਮੇਰੀ ਹੀਰ ਦੇ ਵਰਗੀ
ਕਿਤੇ ਉਸ ਬਿਨ ਮਰ ਨਾ ਜਾਵਾ
ਤੂਤ ਤਾਂ ਜਾਪਣ ਮੈਨੂੰ ਯਾਰਾਂ ਵਰਗੇ
ਦੇਣ ਠੰਡੀਆਂ ਮਿੱਠੀਆਂ ਛਾਵਾਂ
ਜੰਡ ਨੂੰ ਵੇਖ ਕਦੇ ਦਿਲ ਵੀ ਡਰਦਾ
ਕਿਤੇ ਫਾਹੇ ਨਾ ਚੜ੍ਹ ਜਾਵਾਂ
ਨਿੱਕੇ ਰੁੱਖ ਬੱਚਿਆਂ ਵਰਗੇ
ਗੋਦੀ ਚੱਕ ਖਿਡਾਵਾਂ
ਸਾਹਾਂ ਵੰਡਦੇ ਹਵਾਵਾਂ ਵੰਡਦੇ
ਇਹਨਾਂ ਨਾਲ ਨੱਚਾ ਗਾਵਾਂ
ਰੁੱਖਾਂ ਨਾਲ ਨੇ ਮੇਰੇ ਰਿਸ਼ਤੇ ਘੂੜਾ
ਜਿਓ ਨਾਲ ਸਕਿਆਂ ਭੈਣ ਭਰਾਵਾਂ
ਰੁੱਖਾਂ ਬਿਨਾ ਵੀ ਕਾਹਦੀ ਜ਼ਿੰਦਗੀ
ਕੰਗ ਇੱਕ ਸਾਹ ਲੈ ਨਾ ਪਾਵਾਂ।