ਜ਼ਿੰਦਗੀ ਦਾ ਸਹਿਜ ਬਿਰਤਾਂਤ -ਪਗਡੰਡੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਵੈਜੀਵਨੀ –ਪਗਡੰਡੀਆਂ( ਭਾਗ ਦੂਜਾ )

ਲੇਖਿਕਾ ---ਬਚਿੰਤ ਕੌਰ

ਪ੍ਰਕਾਸ਼ਕ ----ਨਵਯੁਗ ਪਬਲਿਸ਼ਰਜ਼ ਨਵੀ ਦਿੱਲੀ

ਪੰਨੇ ---136  ਮੁੱਲ ---250 ਰੁਪਏ 

ਪ੍ਰਸਿਧ ਕਹਾਣੀਕਾਰ ਬਚਿੰਤ ਕੌਰ ਦੀ   ਸਵੈਜੀਵਨੀ ਪਗਡੰਡੀਆਂ  ਦਾ ਪਹਿਲਾ ਭਾਗ ਕਈ ਸ਼ਾਂਲ ਪਹਿਲਾਂ ਪਾਠਕ  ਰੀਝ ਨਾਲ ਪੜ੍ਹ ਚੁਕੇ ਹਨ । ਪਹਿਲਾ ਭਾਗ ਐਨਾ ਪਸੰਦ ਕੀਤਾ ਗਿਆ ਸੀ ਕਿ ਲੇਖਿਕਾ ਬਚਿੰਤ ਕੌਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪਾਠਕਾਂ ਦੇ ਖਤ ਮਿਲੇ ਸੀ । ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ  ਦੇਸ਼ਾਂ ਪ੍ਰਦੇਸ਼ਾਂ ਦੇ ਪੰਜਾਬੀਆਂ ਵਿਚ ਪਗਡੰਡੀਆਂ ਕਿਤਾਬ ਨੂੰ ਬਹੁਤ ਸ਼ੁਹਰਤ ਮਿਲੀ ਸੀ  । ਕਿਉਂ ਕਿ ਪਗਡੰਡੀਆਂ ਦਾ ਪੰਜਾਬ ਦੇ ਅਖਬਾਰਾਂ ਵਿਚ ਲਗਾਤਾਰ ਛਪਣਾ ਇਸ ਕਿਤਾਬ ਦੀ ਪ੍ਰਸਿਧੀ  ਦਾ ਸਬਬ ਬਣਿਆ ਸੀ । ਪਗਡੰਡੀਆ ਦੇ ਇਸ ਦੂਜੇ ਭਾਗ ਵਿਚ ਮੁਖ ਬੰਧ ਵਿਚ ਲੇਖਿਕਾ ਨੇ ਪੂਰੇ ਮਾਣ ਸਤਿਕਾਰ ਸਹਿਤ  ਲਿਖਿਆ ਹੈ  ਕਿ ਇਸ ਭਾਗ ਨੂੰ ਲਿਖਣ ਲਈ ਬਹੁਤ ਸਾਰੇ ਪਾਠਕਾਂ ਨੇ ਫੋਨ ਕਰਕੇ ਤੇ ਲਗਾਤਾਰ ਖਤ ਲਿਖ ਕੇ ਮਜ਼ਬੂਰ ਕਰ ਦਿਤਾ ਕਿ ਮੈਂ ਦੂਜਾ ਭਾਗ ਲਿਖਾਂ । ਇਂਨ੍ਹਾਂ ਵਿਚ ਕਈ ਜ਼ਹੀਂਨ ਪਾਠਕ ਹਨ । ਪਾਠਕ ਗਿਆਨ ਚੰਦ ਨੇ ਰੋਜ਼ ਸਵੇਰੇ ਸਤ ਵਜੇ ਫੌਨ ਕਰਕੇ ਪੁਛਣਾ –ਭੈਣ ਜੀ ਪਗਡੰਡੀਆਂ ਦਾ ਦੂਜਾ ਭਾਗ ਕਦੋਂ ਲਿਖ ਰਹੇ ਹੋ ----ਮਲੋਟ ਦੇ ਬਲਦੇਵ ਸਿੰਘ ਦਾ ਗਿਲ ਤੇ ਕਰਨੈਲ ਸਿੰਘ ਦਾ ਵੀ  ਇਹੋ ਸਵਾਲ ਸੀ । ਜੀਵਨ  ਵਿਚ ਸੰਘਰਸ਼ ਕਰਦੀ  ਬਚਿੰਤ ਕੌਰ ਦੀ  ਜ਼ਿੰਦਗੀ ਹੋਰ ਅਗੇ ਤੁਰਦੀ ਗਈ ।। ਬਹੁਤ ਰੰਗ ਵੇਖੇ। ਦੁਨੀਆਂ  ਗਾਹੀ ।  ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਜਾਣ ਦਾ ਮੌਕਾ ਮਿਲਿਆ । ਬੱਚੇ ਅਮਰੀਕਾ ਸੈਟਲ ਹੋ ਗਏ। ਆਪ ਬਚਿੰਤ ਕੌਰ ਨੇ ਦਿੱਲੀ ਰਹਿੰਦਿਆਂ  ਐੰਮ ਫਿਲ ਤਕ ਦੀ  ਸਿਖਿਆ ਪ੍ਰਾਪਤ ਕੀਤੀ। ਪ੍ਰਸਿਧ ਆਲੋਚਕ ਤੇ ਕਵੀ ਡਾ ਹਰਿਭਜਨ ਸਿੰਘ ਬਚਿੰਤ ਕੌਰ ਨੂੰ ਐਮ ਫਿਲ ਵਿਚ ਪੜ੍ਹਾਂਉੰਦੇ ਰਹੇ ।। ਸਰਕਾਰੀ ਨੌਕਰੀ ਮਿਲੀ।  ਅਮਰੀਕਾ ਵੇਖਿਆ । ਨਾਲ ਨਾਲ ਕਹਾਣੀਆਂ  ਲਿਖਕੇ ਪੰਜਾਬੀ ਸਾਹਿਤ ਨੂੰ ਸੱਤ ਕਹਾਣੀ ਸੰਗ੍ਰਹਿ , ਚਾਰ ਬਾਲ ਪੁਸਤਕਾਂ ,ਇਕ ਨਾਵਲ ,ਦੋ ਕਾਵਿ ਸੰਗ੍ਰਹਿ ,ਸਫਰ ਨਾਮਾ , ਸੰਪਾਦਿਤ ਪੁਸਤਕਾਂ, ਇਕ ਡਾਇਰੀ ਸਮੇਤ ਡੇਢ ਦਰਜਨ ਕਿਤਾਬਾਂ ਲਿਖ ਕੇ ਪੰਜਾਬੀ ਜ਼ਬਾਨ ਨੂੰ  ਦੇ ਕੇ ਚੰਗਾ  ਨਾਮਣਾ ਖਟਿਆ ।

 ਹਥਲੀ ਕਿਤਾਬ ਦੇ ਪਹਿਲੇ ਕਾਂਡ ਵਿਚ ਲੇਖਿਕਾ ਨੇ ਆਪਣੀ ਪਹਿਲੀ ਸਰਕਾਰੀ ਨੌਕਰੀ ਮਿਲਣ ਦਾ ਜ਼ਿਕਰ ਕੀਤਾ ਹੈ ਜਿਸ ਅਦਾਰੇ ਵਿਚ ਨੌਕਰੀ ਮਿਲੀ ਉਹ ਸਟੈਟਿਸਟਿਕਸ  ਨਾਲ ਸੰਬਧਿਤ ਸੀ।  ਬਚਿੰਤ ਕੌਰ ਦੀ ਨੌਕਰੀ ਪੰਚ ਆਪਰੇਟਰ ਦੀ ਸੀ। ਇਸ ਅਦਾਰੇ ਵਿਚ ਇਕ ਵਾਰੀ ਅਂਗਰੇਜ਼ੀ ਵਿਚ  ਨਾਟਕ ਖੇਡਿਆ ਗਿਆ । ਬਚਿੰਤ ਕੌਰ ਨੇ ਉਸ ਨਾਟਕ ਵਿਚ ਅੰਗਰੇਜ਼ੀ ਵਿਚ ਡਾਇਆਲੋਗ ਬੋਲਣੇ ਸੀ ।ਇਸ ਦੀ ਰਿਹਰਸਲ ਕੀਤੀ। ਨਾਟਕ ਸਫ਼ਲ ਰਿਹਾ । ਅਦਾਰੇ ਵਿਚ ਕੰਮ ਕਰਦੇ ਮੁੰਡੇ ਕੁੜੀਆ ਦੇ ਸੰਬੰਧਾਂ ਦੀ ਗਲ; ਹੈ ।ਇਕ ਆਦਮੀ ਨੇ ਲਿੰਗ ਬਦਲ ਕੇ ਔਰਤ ਬਨਣ ਦੀ ਗਾਥਾਂ ਇਸ ਕਾਂਡ ਵਿਚ ਹੈ । ਪੁਸਤਕ ਦੇ ਦਸ ਕਾਂਡ ਹਨ । ਹਰੇਕ ਕਾਂਡ ਦਾ ਵਖੋ ਵਖਰਾ ਰੰਗ ਹੈ । ਕਾਂਡ ਹਨ –ਘਰ ਪਰਿਵਾਰ ,ਬੇਗਾਨਾ ਘਰ ,ਅਮਰੀਕਾ ਇਕ ਅਨੁਭਵ ,ਤੀਜੀ ਵਿਸ਼ਵ ਪੰਜਾਬੀ ਕਾਨਫਰੰਸ, ਦੁਨੀਆਂ ਰੰਗ ਬਰੰਗੀ, ਮੇਰਾ ਬਿਆਸ ਆਉਣਾ ।, ਲੇਖਿਕਾ ਬਚਿੰਤ ਕੌਰ ਨੇ ਆਪਣੀਆਂ ਦੋ ਧੀਆਂ ਦੀ ਸਿਖਿਆ ਪ੍ਰਾਂਪਤੀ ਦਾ ਤੇ ਨਾਲ ਨਾਲ ਸ਼ਾਂਮ ਦੀਆਂ ਕਲਾਸਾਂ ਲਾ ਕੇ ਪੜ੍ਹਾਂਈ ਕਰਨ ਦਾ ਜ਼ਿਕਰ ਕੀਤਾ ਹੈ । ਇਹੀ ਸੰਘਰਸ਼ ਹੈ ।ਘਰ ਪਰਿਵਾਰ ਦੇ ਨਾਲ ਆਪ ਉਚ ਸਿਖਿਆ ਹਾਸਲ ਕਰਨੀ ਖਾਸ ਕਰਕੇ ਘਰੇਲੂ ਔਰਤ ਲਈ ਬਹੁਤ ਮੁਸ਼ਸ਼ਕਲ ਕਾਰਜ ਹੈ। ਪਰ ਬਚਿੰਤ ਕੌਰ ਨੇ ਇਹ ਅਕੈਡਮਿਕ ਕੰਮ  ਕੀਤਾ । ਨਾਲ ਹੀ  ਸਾਹਿਤ ਸਿਰਜਿਆ । ਪੀਐਚਡੀ ਕਰਨ ਲਈ ਰਜਿਸਟਰੇਸ਼ਨ ਕਰਾਈ । ਪੰਜਾਬ ਯੂਨੀਵਰਸਿਟੀ ਦੇ ਡਾ ਸੁਰਿੰਦਰ ਸਿੰਘ ਕੋਹਲੀ ਗਾਈਡ ਸਨ ।ਪਰ  ਇਸ ਵਿਚ ਅੜਚਨ ਇਹ ਪੈ ਗਈ ਕਿ ਬਚਿੰਤ ਕੌਰ ਨੂੰ ਹੋਸਟਲ ਵਿਚ ਰਹਿਣਾ ਪੈਣਾ ਸੀ। ਕਲਮ ਰੁਕ ਜਾਣੀ ਸੀ । ਅੰਦਰਲਾ ਵੇਗ ਰੁਕ ਜਾਣਾ ਸੀ । ਲੇਖਿਕਾ ਨੇ ਕਲਮ ਨੂੰ ਤਰਜੀਹ ਦਿਤੀ । ਪੀ ਐਚ ਡੀ ਛਡ ਦਿਤੀ । ਲੇਖਿਕਾ ਨੇ 1984 ਵਿਚ ਐਮ ਫਿਲ ਕੀਤੀ । ਲੇਖਿਕਾ ਨੇ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਰੀਝ ਨਾਲ ਹਾਜ਼ਰੀ ਭਰੀ ।ਸਮੁੱਚੀ  ਭਾਰਤੀ ਕਹਾਣੀ ਵਿਚ ਪੰਜਾਬੀ ਕਹਾਣੀ ਦਾ ਸਥਾਂਨ ਵਿਸ਼ੇ ਤੇ ਭਾਸ਼ਣ ਦਿਤਾ । ਇਹ ਪੇਪਰ ਪੁਸਤਕ ਵਿਚ ਦਰਜ ਹੈ(ਪੰਨਾ 35 )  ।।

 ਕਾਨਫਰੰਸਾਂ ਵਿਚ ਪ੍ਰਸਿਧ  ਪੰਜਾਬੀ  ਸਾਹਿਤਕਾਰਾਂ ਨਾਲ ਮੇਲ ਹੋਇਆ ਤੇ ਸਾਹਿਤ ਸਿਰਜਨਾ ਨੂੰ ਹੋਰ ਬਲ ਮਿਲਿਆ । ਪ੍ਰਸਿਧ ਸਾਹਿਤਕਾਰ ਦਰਸ਼ਨ ਸਿੰਘ ਧਾਂਲੀਵਾਲਦਾ ਜ਼ਿਕਰ ਹੈ। ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨਾਲ ਬਹੁਤ ਰਸਭਿੰਨਾ ਸੰਵਾਦ ਹੈ । ਬਚਿੰਤ ਕੌਰ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਫਰਾਂਸ਼ ,ਜਾਪਾਨ ,ਲੰਦਨ ,ਕੈਂਨੇਡਾ ਬੰਕੋਕ ,ਦੀ ਯਾਤਰਾ ਕੀਤੀ । ਪੁਸਤਕ ਵਿਚ ਇਜ ਸਭ ਦਰਜ ਹੈ । ਇਂਨ੍ਹਾਂ ਸ਼ਾਹਿਤਕ ਯਾਤਰਵਾਂ ਨਾਲ ਬਚਿੰਤ ਕੌਰ ਨੂੰ ਵਿਸ਼ਾਲ ਤਜ਼ਰਬਾ ਹੋਇਆ । ਕਿਤਾਬ ਵਿਚ ਇਹ ਤਜ਼ਰਬਾ ਮੂੰਹੋਂ ਬੋਲਦਾ ਹੈ । ਸਾਰਾ ਬਿਰਤਾਂਤ ਸਹਿਜਮਈ ਹੈ ਤੇ ਸੁਹਜ ਭਰਪੂਰ ਵੀ । ਇਹ ਇਸ ਕਿਤਾਬ ਦੀ ਵਡੀ ਪ੍ਰਾਪਤੀ ਹੈ । ਇਕ ਕਾਂਡ ਵਿਚ ਪਤੀ ਸਾਧੂ ਸਿੰਘ ਦਾ ਅਮਰੀਕਾ ਵਿਚ ਸਦੀਵੀ ਵਿਛੋੜਾ ਦੇ ਜਾਣ ਪਰਿਵਾਰਕ ਦੁਖ ਵਿਚ ਪਾਠਕ ਸਕਤੇ ਵਿਚ ਆ ਜਾਂਦਾ ਹੈ । ਤੇ ਬਚਿੰਤ ਕੌਰ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ । ਅਮਰੀਕਾ ਰਹਿੰਦੇ ਨੂੰਹ ਪੁਤਰ( ਕੁਕੀ, ਜਸਬੀਰ ) ਦੇ ਕੰਮ ਕਾਜ ,ਬਚਿੰਤ ਕੌਰ ਦਾ ਅਮਰੀਕਾ ਵਿਚ ਵਖ ਵਖ ਕੰਮ ਕਰਨੇ, ਆਪਣੇ ਆਪ ਨੂੰ ਰੁਝੇਵਿਆਂ ਵਿਚ ਰਖਣਾ, ਕਦੇ ਥਕਾਵਟ ਮਹਿਸੂਸ ਨਾ ਕਰਨੀ ,ਦੂਰ ਦੂਰ ਤਕ ਤੁਰ ਕੇ ਜਾਣਾ , ਬੱਸ ਦਾ ਸਫਰ ਕਰਨਾ ,ਬਜ਼ੁਰਗ ਦੀ ਸੇਵਾ ਕਰਨੀ ,ਇਕ ਛੋਟੇ ਬੱਚੇ ਦੀ ਪਾਲਣਾ ਘਰ ਜਾ ਕੇ ਕਰਨੀ।  ਇਕ ਸੇਵਾ ਕੇਂਦਰ ਵਿਚ ਮਰੀਜ਼ਾਂ ਦੀ ਸਾਂਭ ਸੰਭਾਲ ਕਰਨੀ ,ਨਰਸਿੰਗ ਕੋਰਸ ਕਰਨਾ । ਪੜ੍ਹਂਨ ਦਾ ਚਾਅ ਅਮਰੀਕਾ ਵਿਚ ਪੂਰਾ ਕਰਨਾ ਬਚਿੰਤ ਕੌਰ ਦੇ ਜੀਵਨ ਸੰਘਰਸ਼ ਦੀ ਦਾਸਤਾਨ ਪਗਡੰਡੀਆਂ ਦੇ ਇਸ ਭਾਂਗ ਵਿਚ ਹੈ । ਅਮਰੀਕਾ ਰਹਿੰਦੇ ਦੋਨਾ  ਭਰਾਵਾਂ ਭਰਜਾਈਆਂ, ਬਚਿਆਂ ,ਪੋਤਰਿਆਂ ਦਾ ਪਿਆਰ ਵੇਖ ਕੇ ਪਾਠਕ ਖੁਸ਼ ਹੁੰਦਾ ਹੈ । ਪੁਸਤਕ ਵਿਚ ਦੁਖ ਸੁਖ ਦੇ ਸਾਰੇ ਰੰਗ ਹਨ । ਨਰਸਿੰਗ ਕੋਰਸ ਕਰਦੇ ਆਪਣੇ ਨਾਲ ਦੇ ਹੋਰ ਦੇਸ਼ਾਂ ਦੇ ਸਾਥੀਆਂ ਸਹਿਯੌਗੀਆ ਦਾ ਜ਼ਿਕਰ ਬਹੁਤ ਦਿਲਚਸਪ ਤੇ ਅੰਤਰਾਸ਼ਟਰੀ ਮੁਹਬਤ ਦੀ ਝ਼ਲਕ ਪੇਸ਼ ਕਰਦਾ  ਹੈ ।  ਇਹ ਮਾਨਵੀ ਪਿਆਰ ਪੁਸਤਕ ਦਾ ਹਾਸਲ ਹੈ । ਬਚਿੰਤ ਕੌਰ ਦਾ ਅਕਸ ਇਕ ਕਰਮਯੋਗੀ ਵਾਲਾ ਮਹਿਸੂਸ਼ ਹੁੰਦਾ ਹੈ । ਅਮਰੀਕਾ ਉਹ ਕਿਸੇ ਕੰਮ ਲਈ ਵੀ ਹਰ ਵੇਲੇ ਤਿਆਰ ਹੈ। ਕੋਈ ਝਿਜਕ ਨਹੀ ਮੰਨਦੀ । ਕਿਉਂ ਕਿ ਵਿਦੇਸ਼ਾਂ ਵਿਚ ਕੰਮ ਦਾ ਪੂਰਾ ਮੁੱਲ ਮਿਲਦਾ ਹੈ । ਕੋਈ ਕੰਮ ਕਿਸੇ ਵਿਸ਼ੇਸ਼ ਜਾਤੀ ਨਾਲ ਨਹੀ ਜੁੜਿਆ ਹੋਇਆ । ਕੰਮ ਲੈਣ  ਲਈ ਬਾਕਾਇਦਾ ਰੁਜ਼ਗਾਰ ਦਫਤਰ ਹਨ । ਕਿਤੇ ਕਈ ਸਿਫਾਰਸ਼ ਨਹੀ ਹੈ । ਨਿਜੀ ਥਾਵਾਂ ਤੇ ਵੀ ਕੰਮ ਦੀ ਪੂਰੀ ਉਜਰਤ ਹੈ । ਮਿਹਨਤ ਦਾ ਮੁੱਲ ਪੈਂਦਾ ਹੈ । ਬਚਿੰਤ ਕੌਰ ਅਮਰੀਕਾ ਦੇ  ਇਸ ਸੁਚਜੇ  ਪ੍ਰਬੰਧ ਦਾ ਪੂਰਾ  ਲਾਭ ਲੈਂਦੀ ਹੈ । ਬਾਬਾ ਨਾਨਕ ਦੀ ਕਿਰਤ ਦਾ ਮੁੱਲ ਹੀ ਅਸ਼ਲ ਵਿਚ ਇਂਨ੍ਹਾਂ  ਦੇਸ਼ਾਂ ਵਿਚ ਪਿਆ ਹੈ । ਸਾਡੇ ਦੇਸ਼ ਤੋਂ ਪਰਵਾਸ ਦਾ ਇਕ ਕਾਰਨ ਹੀ ਇਹੋ ਹੈ ।

ਅਮਰੀਕਾ ਤੋਂ ਵਾਪਸ ਆ ਕੇ ਬਚਿੰਤ ਕੌਰ ਨੇ ਡੇਰਾ ਬਿਆਸ ਵਿਖੇ ਹੋਸਟਲ ਵਾਰਡਨ ਦੀ ਨੌਕਰੀ 12 ਸਾਲ ਕੀਤੀ ।ਇਸ ਨੌਕਰੀ ਦਾ ਪੂਰਾ ਪਿਛੋਕੜ ਪਾਠਕ ਦੇ ਪੜ੍ਹਂਨ ਵਾਲਾ ਹੈ ॥ ਡੇਰਾ ਬਿਆਸ ਦੀ  ਇਸ ਮਨਪਸੰਦ ਨੌਕਰੀ ਤੋਂ ਬਚਿੰਤ ਕੌਰ 2016 ਵਿਚ ਸੇਵਾਮੁਕਤ ਹੋਈ । ਤੇ ਸੇਵਾਮੁਕਤੀ ਪਿਛੋਂ ਉਹ ਡੇਰੇ ਦੇ ਇਕ ਫਲੈਟ ਵਿਚ ਅਧਿਆਮਤਕ ਰਾਹਾਂ ਦੀ ਪਾਂਧੀ ਹੈ । ਡੇਰਾ ਬਿਆਸ਼ ਨੂੰ ਉਹ ਸਵਰਗ ਨੁਮਾ ਧਰਤੀ ਮੰਨਦੀ ਹੈ । ਇਸ ਡੇਰੇ ਵਿਚ ਰਹਿ ਕੇ ਉਸਨੂੰ ਮਾਨਸਿਕ ਸਕੂਨ ਪ੍ਰਾਪਤ ਹੈ ਤੇ ਸਾਹਿਤ  ਸਿਰਜਨਾ ਦਾ ਕੰਮ ਕਰ ਰਹੀ ਹੈ ।  ਬਚਿੰਤ ਕੌਰ ਦੀ ਸਵੈਜੀਵਨੀ ਪੰਜਾਬੀ ਸਵੈਜੀਵਨੀ ਸਾਹਿਤ ਦੀ ਮਹਤਵਪੂਰਨ ਦਸਤਾਵੇਜ਼ ਹੈ । ਭਰਪੂਰ ਸਵਾਗਤ ਹੈ । ਪਾਠਕ ਸਵੈਜੀਵਨੀ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਨ ।