ਦਿੱਤੀ ਜੁਬਾਨ ਤੋਂ ਮੁੱਕਰ ਜਾਵਾਂ ਤਾਂ ਮੈਨੂੰ ਫੇਰ ਕਹੀਂ
ਹੱਥ ਗੈਰਾਂ ਨਾਲ ਮਿਲਾਵਾਂ ਤਾਂ ਮੈਨੂੰ ਫੇਰ ਕਹੀਂ
ਤੇਰੇ ਚੰਗੇ ਦੇ ਵਿੱਚ ਲੱਭਿਆ ਭਾਂਵੇ ਥਿਆਂਵਾ ਨਾ
ਪਈ ਭੀੜ ਤੋਂ ਪਿੱਠ ਦਿਖਾਵਾਂ ਤਾਂ ਮੈਨੂੰ ਫੇਰ ਕਹੀਂ
ਜੋ ਕੁਝ ਮੁੱਖ ਤੋਂ ਝਲਕੇ ਉਹੀਓ ਮਨ ਦੇ ਅੰਦਰ ਹੈ
ਬਣ ਗਿਰਗਿਟ ਰੰਗ ਵਟਾਵਾਂ ਤਾਂ ਮੈਨੂੰ ਫੇਰ ਕਹੀਂ
ਤੇਰੇ ਦਿਲ ਦੀ ਜਮੀਨ ਕਿੰਨੀ ਵੀ ਬੰਜ਼ਰ ਹੋ ਜਾਵੇ
ਬੂਟਾ ਪਿਆਰ ਦਾ ਨਾਂ ਉਗਾਂਵਾ ਤਾਂ ਮੈਨੂੰ ਫੇਰ ਕਹੀਂ
'ਓਕਟੋ' ਜੋ ਕਹਿ ਦੇਵੇ ਉਹ ਪੱਥਰ ਤੇ ਲਕੀਰ ਸਮਝੀ
ਤੇਰੀ ਆਈ ਤੇ ਨਾ ਮਰ ਜਾਂਵਾ ਤਾਂ ਮੈਨੂੰ ਫੇਰ ਕਹੀਂ