ਮੈਂ ਦੁਖੀ ਹਾਂ
ਮੇਰੇ ਧੀ ਨਹੀੱ
ਰੋਜ਼ ਹੀ ਸੁਣਦਾ
ਤਾਨ੍ਹੇ ਮੇਹਣੇ
ਹੰਕਾਰਿਆ ਹੋਇਆ
ਮੋਢਿਆਂ ਉਪਰ ਦੀ ਥੁਕਦਾ
ਇਹ ਕੀ ਜਾਣੇ
ਧੀ ਦਾ ਦਰਦ
ਮੈਂ ਆਖਦਾ
ਇਹ
ਭਤੀਜੀਆਂ, ਭਣੇਵੀਆਂ ਹੀ ਨੇ
ਮੇਰੀਆਂ ਧੀਆਂ
ਪਰ
ਕੋਈ ਭਤੀਜੀ, ਭਣੇਵੀ
ਨਾ
ਧੀ ਬਣੀ
ਨਾ ਧੀ ਵਰਗੀ
ਮੈਂ ਸੁਖੀ ਹਾਂ
ਮੇਰੇ ਧੀ ਨਹੀਂ
ਕਿੰਝ ਵੇਖਦਾ
ਮੈਂ
ਧੀ ਨੂੰ
ਦਾਜ ਦੀ ਬਲੀ ਚੜਦੀ
ਅੱਗ ਚ' ਸੜਦੀ
ਕਿੰਝ ਬਣਾਉਦਾ
ਧੀ ਨੂੰ
ਜ਼ਰੀਆ
ਵਿਦੇਸ਼ ਜਾਣ ਦਾ
ਧਨ ਕਮਾਉਣ ਦਾ
ਮੈਂ ਸੁਖੀ ਹਾਂ
ਮੇਰੇ ਧੀ ਨਹੀ