ਕਿਵੇਂ ਦਵਾਂ ਤੈਨੂੰ ਨਵੇਂ ਸਾਲ ਦੀ ਵਧਾਈ ਦੋਸਤਾ ,,
ਹੱਕ ਸੱਚ ਤੇ ਖੜੇ ਨਾ ਇੱਥੇ ਦੁਨੀਆ ਦੋਸਤਾ ॥
ਖੁਸ਼ੀਆਂ ਦਾ ਬਾਗ ਤੇਰਾ ਇੱਥੇ ਟਹਿਕਦਾ ਹੁੰਦਾ ,,
ਜੇ ਕਨੇਡਾ ਦਾ ਨਾ ਕਰਦਾ ਤੂੰ ਮੋਹ ਦੋਸਤਾ ॥
ਨਾ ਆਪਾਂ ਕਰੀਏ ਕਿਸੇਦਾ ਵੈਰ ਵਿਰੋਧ ਦੋਸਤਾ ,,
ਮੇਰੇ ਵੱਲ਼ੋਂ ਤੈਨੂੰ ਨਵੇਂ ਸਾਲ ਦੀ ਵਧਾਈ ਦੋਸਤਾ ॥
ਕਰਦਾ ਰਹੀ ਅਕਾਲ ਪੁਰਖ ਦੀਆਂ ਇਬਾਦਤਾਂ ,,
ਉਹ ਰੱਖੂੰ ਜੱਗ ਉੱਤੇ ਸਦਾ ਤੇਰੀਆਂ ਹਿਫ਼ਾਜ਼ਤਾਂ ,,
ਆਪ ਤੋਂ ਵੱਡਿਆਂ ਦੀਆਂ ਲਈ ਦੁਆਵਾਂ ਦੋਸਤਾ,,
ਤੈਨੂੰ ਨਵੇਂ ਸਾਲ ਦੀ ਸਾਰੇ ਦੇਣ ਵਧਾਈ ਦੋਸਤਾ ॥
ਦਰ ਤੇ ਆਈ ਭੈਣ ਨੂੰ ਨਾ ਖਾਲੀ ਮੋੜੀਂ ਦੋਸਤਾ ,,
ਛੋਟਿਆਂ ਨੂੰ ਸਦਾ ਹੀ ਗਲ ਨਾਲ ਲਾਵੀਂ ਦੋਸਤਾ ॥
ਤੂੰ ਐਸ਼ੀ ਬਣਤ ਬਣਾ ਰੁੱਸੇ ਨੂੰ ਮਨਾ ਮੇਰੇ ਦੋਸਤਾ ,,
ਸਾਰੇ ਦੇਣ ਨਵੇਂ ਸਾਲ ਦੀ ਵਧਾਈ ਦੋਸਤਾ ॥
ਸਾਨੂੰ ਤੇਰੇ ਤੇ ਮਾਣ ਲੱਗੇ ਨਾ ਤੱਤੀ ਹਵਾਂ ਦੋਸਤਾ ,,
ਮੰਗੇ ਹਾਕਮ ਮੀਤ ਤੇਰੇ ਲਈ ਦੁਵਾਵਾਂ ਦੋਸਤਾ ॥
ਮਾਂ ਬਾਪ ਦੇ ਚਰਨੀ ਸੀਸ ਝੁਕਾਇਆ ਦੋਸਤਾ ,,
ਦੁਨੀਆ ਚ’ਬੈਠੇ ਹਾਂ ਲੱਗੀਆਂ ਦੁਵਾਵਾਂ ਦੋਸਤਾ ॥
ਨਵਾਂ ਸਾਲ ਸਭਨੂੰ ਦੇਵੇ ਮਿੱਠੀ ਸੌਂਗਾਤ ਦੋਸਤਾ ,,
ਨਵੇਂ ਸਾਲ ਦੀ ਪ੍ਰੀਵਾਰ ਵੱਲੋਂ ਹੇ ਵਧਾਈ ਦੋਸਤਾ ॥