ਪੰਜਾਬ ਦਾ ਇਤਿਹਾਸਕ ਰਹਿਨੁਮਾ
ਮਹਾਰਾਜਾ ਰਣਜੀਤ ਸਿੰਘ
ਲੇਖਕ ---ਡਾ ਮੁਹੰਮਦ ਸ਼ਫੀਕ .
ਪ੍ਰਕਾਸ਼ਕ –ਸਪਤਰਿਸ਼ੀ ਪਬਲੀਕੇਸਨਜ਼ ਚੰਡੀਗੜ੍ਹ
ਪੰਨੇ ---191 ਮੁੱਲ ----250 ਰੁਪਏ
ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਉਹ ਹੁਕਮਰਾਨ ਹੈ ਜਿਸ ਦੀਆਂ ਨਿਹਮਤਾਂ ਤੇ ਰਾਜ ਭਾਗ ਦੀਆਂ ਬਰਕਤਾਂ ਦਾ ਜ਼ਿਕਰ ਪੰਜਾਬ ਦੇ ਲੋਕਾਂ ਵਿਚ ਬਚਪਨ ਤੋਂ ਸੁਣਿਆ ਪੜ੍ਹਿਆ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਵਡਿਆਈਆ ਬਾਰੇ ਸੈਕੜੇ ਪੁਸਤਕਾਂ ਛਪ ਚੁਕੀਆਂ ਹਨ । ਪੁਸਤਕਾਂ ਦੇ ਲੇਖਕ ਹਿੰਦੂ, ਸਿਖ ,ਮੁਸਲਮਾਨ,ਅੰਗਰੇਜ਼ ਸਾਰੇ ਹਨ । ਕਿਉਂ ਕਿ ਮਹਰਾਜਾ ਕਿਸੇ ਇਕ ਕੌਮ ਦਾ ਨਹੀ ਸੀ ੳਹ ਸਰਬਸਾਂਝਾ ਮਹਾਰਾਜਾ ਸੀ । ਹਥਲੀ ਪੁਸਤਕ ਦਾ ਕਰਤਾ ਖੁਦ ਇਤਿਹਾਸ ਕਾਰ ਹੈ । ਲੇਖਕ ਦੀ ਕਲਮ ਨੇ ਇਸ ਕਿਤਾਬ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ,ਸਿਖ ਇਤਿਹਾਸ ਦੇ ਖੌਜਕਾਰ ਮਹਾਰਾਜਾ ਰਣਜੀਤ ਸਿੰਘ ਦੀ ਬਹੁਪਖੀ ਸ਼ਖਸੀਅਤ ਸਮੇਤ ਸੱਤ ਕਿਤਾਬਾਂ ਲਿਖ ਕੇ ਇਤਿਹਾਸ ਤੇ ਵਿਰਸੇ ਨੂੰ ਲਿਖਣ ਵਿਚ ਵਡਾ ਯੋਗਦਾਨ ਪਾਇਆ ਹੈ । ਇਹ ਪੁਸਤਕ ਵੀ ਖੋਜ ਦੀ ਦ੍ਰਿਸ਼ਟੀ ਤੋਂ ਲਿਖੀ ਗਈ ਹੈ । ਪੁਸਤਕ ਲਿਖਣ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਂਗ ਦੇ ਡੀਂਨ ,ਡਾ ਦਲਬੀਰ ਸਿਂਘ ਢਿਲੋਂ, ਡਾ ਬਲਰਾਜ ਸਿੰਘ, ਡਾ ਪੁਸ਼ਪਿੰਦਰ ਕੌਰ ਢਿਲੋਂ, ਡਾ ਸੁਖਨਿੰਦਰ ਕੌਰ ਢਿਲੌਂ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਦੀ ਹਲਾਸ਼ੇਰੀ ਤੇ ਉਤਸ਼ਾਂਹ ਦਾ ਜ਼ਿਕਰ ਲੇਖਕ ਨੇ ਆਰੰਭ ਵਿਚ ਕੀਤਾ ਹੈ ਡਾ ਕੁਲਬੀਰ ਸਿੰਘ ਢਿਲੌਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੁਸਤਕ ਦਾ ਮੁਖ ਬੰਦ ਪ੍ਰਭਾਵਸ਼ਾਂਲੀ ਸ਼ਬਦਾਂ ਵਿਚ ਲਿਖਿਆ ਹੈ ।ਮਹਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਗੁਰੂ ਦਾ ਰਣਜੀਤ ਨਗਾਰਾ ਕਹਿੰਦੇ ਸਨ ।ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਗੁਰੂ ਦੇ ਨਾਮ ਤੇ ਰਾਜ ਕੀਤਾ। ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਇਹ ਇਤਿਹਾਸਕ ਕਿਤਾਬ ਲਿਖਣ ਲਈ ਲੇਖਕ ਨੇ 40 ਪੰਜਾਬੀ ਪੁਸਤਕਾਂ ਦੇ ਹਵਾਲੇ ਦਿਤੇ ਹਨ ।ਇਂਨ੍ਹਾ ਵਿਚ ਬਾਬਾ ਪ੍ਰੈਮ ਸਿੰਘ ਹੋਤੀ, ਭਾਈ ਕਾਹਨ ਸਿੰਘ ਨਾਭਾਂ ,ਬਖਸ਼ੀਸ਼ ਸਿੰਘ ਨਿਝਰ ,ਸ਼ਮਸ਼ੇਰ ਸਿੰਘ ਅਸ਼ੋਕ ,ਗੰਡਾ ਸਿੰਘ ਇਤਿਹਾਸਕਾਰ ,ਰਤਨ ਸਿੰਘ ਜਗੀ ਦਸਮ ਗ੍ਰੰਥ ਖੌਜੀ ,ਕਿਰਪਾਲ ਸਿੰਘ ਇਤਿਹਾਸਕਾਰ ,ਹਰੀ ਰਾਮ ਗੁਪਤਾ ,ਨਰਿੰਦਰ ਪਾਲ ਸਿੰਘ (ਪੰਜਾਬ ਦਾ ਇਤਿਹਾਸ )ਹਰਨਾਮ ਸਿੰਘ ਸ਼ਾਂਨ (ਖਾਲਸਾ ਰਾਜ ਦਾ ਵਰਤਾਰਾ )ਸੋਹਨ ਲਾਲ ਸੂਰੀ ਪ੍ਰਸਿਧ ਪਤਰਕਾਰ ਤੇ ਇਤਿਹਾਸਕਾਰ ,ਖੁਸ਼ਵੰਤ ਸਿੰਘ ਗਿਆਨੀ ਗਿਆਨ ਸਿੰਘ (ਤਵਾਰੀਖ ਗੁਰੂ ਖਾਲਸਾ ) ਇਤਿਹਾਸ ਕਾਰ ਢਾਡੀ ਸੋਹਨ ਸਿੰਘ ਸੀਤਲ ,ਸੀਤਾ ਰਾਮ ਕੋਹਲੀ ,ਬੂਟੇ ਸ਼ਾਂਹ ,ਕਨ੍ਹਈਆ ਲਾਲ ,ਅੰਮ੍ਰਿਤ ਲਾਲ ਪਾਲ ,ਦੇ ਨਾਮ ਪ੍ਰਮੁਖ ਹਨ । ਅੰਗਰੇਜ਼ੀ ਵਿਚ 56 ਕਿਤਾਬਾਂ ਦੇ ਹਵਾਲੇ ਹਨ ।ਜਿਂਨ੍ਹਾਂ ਵਿਚ ਹਿਸਟਰੀ ਆਫ ਪੰਜਾਬ ,ਲੈਪਲ ਗ੍ਰਿਫਿਨ ,ਕੇ ਕੇ ਖੁਲਰ ਕਨਿੰਘਮ, ਮੈਲਕਮ ਮੋਹਨ ਲਾਲ ,ਮੁਹੰਮਦ ਲਤੀਫ ,ਨੈਸ਼ਨਲ ਅਚੀਵ ਆਫ ਇੰਡੀਆ ,(ਨਵੀ ਦਿਲੀ) , ਇਤਿਹਾਸਕਾਰ ਡਾ ਹਰਬੰਸ਼ ਸਿੰਘ ,ਬਿਕਰਮਜੀਤ ਹਸਰਤ ,ਫਕੀਰ ਅਜ਼ੀਜ਼ ਉਦੀਂਨ, ਗੋਕਲ ਚੰਦ ਨਾਰੰਗ, ਗੁਲਸ਼ਨ ਲਾਲਾ ਚੋਪੜਾਂ ਦੀਆ ਇਤਿਹਾਸਕ ਕਿਰਤਾਂ ਹਨ । ਦੂਸਰੀ ਵਿਸ਼ੇਸ਼ਤਾ ਇਸ ਕਿਤਾਬ ਦੀ ਇਹ ਹੈ ਕਿ ਸਾਰੀ ਕਿਤਾਬ ਵਿਚ 633 ਹਵਾਲੇ ਪੁਸਤਕ ਦੇ ਹਰੇਕ ਪੰਨੇ ਉਪਰ ਨੰਬਰ ਦੇ ਕੇ ਫੁਟ ਨੋਟ ਦਰਜ ਕੀਤੇ ਗਏ ਹਨ । ਤਾਂ ਜੋ ਕਿਸੇ ਪਾਠਕ ਨੂੰ ਕਈ ਸ਼ੰਕਾ ਨਾ ਰਹੇ ।ਇਸ ਲਿਹਾਜ਼ ਨਾਲ ਇਹ ਪੁਸਤਕ ਹਵਾਲਾ ਪੁਸਤਕ ਦਾ ਦਰਜਾ ਹਾਸਲ ਕਰ ਜਾਂਦੀ ਹੈ ।
ਪੁਸਤਕ ਦੇ 9 ਕਾਂਡ ਹਨ । ਮਹਾਰਾਜਾ ਰਣਜੀਤ ਸਿੰਘ ਦੇ ਵਡੇ ਵਡੇਰਿਆਂ ਦਾ ਜ਼ਿਕਰ ਪਹਿਲੇ ਕਾਂਡ ਵਿਚ ਹੈ । ਇਸ ਖਾਂਨਦਾਨ ਵਿਚੋਂ ਬੁਢਾਂ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਗਿਆਨੀ ਸੋਹਨ ਸਿੰਘ ਸੀਤਲ ਦੀ ਕਿਤਾਬ ਸਿਖ ਰਾਜ ਤੇ ਸ਼ੇਰਿ ਪੰਜਾਬ ਪੁਸਤਕ ਵਿਚ ਲਿਖਿਆ ਹੈ ਕਿ ਮਹਾਰਾਜਾ ਦਾ ਰਾਜ ਘਰਾਣਾ ਭਟੀ ਰਾਜਪੂਤ ਰਾਜਾ ਸਲਵਾਨ ਨਾਲ ਜੁੜਦਾ ਹੈ । (ਪਂਨਾ 16 ਹਵਾਲਾ ਨੰਬਰ 22 ) ਲੈਪਲ ਗ੍ਰਿਫਿਨ ਦੀ ਖੋਜ ਹੈ ਮਹਾਰਾਜਾ ਦੇ ਵਡੇ ਵਡੇਰੇ ਜਨ ਸਾਨਸੀ ਕਬੀਲੇ ਨਾਲ ਸੰਬੰਧਤ ਸਨ ।ਜੋ ਸੰਧਾਂਵਾਲੀਆ ਖਾਂਨਦਾਨ ਦੇ ਨਾਲ ਸੀ ।ਪਰ ਗੋਕਲ ਚੰਦ ਨਾਰੰਗ ਗ੍ਰਿਫਿਨ ਦੇ ਇਸ ਵਿਚਾਰ ਨਾਲ ਸਹਿਮਤ ਨਹੀ ਹੈ । ਮਹਾਰਾਜਾ ਸਾਹਿਬ ਦੀ ਇਹ ਸਾਰੀ ਬੰਸਾਵਲੀ ਵਖ ਵਖ ਵਿਦਵਾਨਾਂ ਅਨੁਸਾਰ ਪੁਸਤਕ ਦੇ ਪੰਨਾ 11-31 ਵਿਚ ਹੈ ।ਬੁਢਾ ਸਿੰਘ ਬਾਰੇ ਪਤਾ ਲਗਾ ਹੈ ਕਿ ਇਹ ਸੂਰਬੀਰ ਸਿੰਘ ਸਤਵੇਂ ਗੁਰੂ ਗੁਰੂ ਹਰ ਰਾਇ ਜੀ ਵੇਲੇ ਸਿਖੀ ਪ੍ਰਭਾਵ ਹੇਠ ਆਇਆ ਸੀ । ਤੇ ਉਸਨੇ 1692 ਵਿਚ ਦਸਵੇ ਗੁਰੂ ਜੀ ਤੋਂ ਖੰਡੇ ਬਾਟੇ ਦੀ ਪਹੁਲ ਛਕੀ ਸੀ । ਬੁਢਾਂ ਸਿੰਘ ਬਹੁਬਲੀ ਸੀ ( ਇਤਿਹਾਸਕਾਰ (ਫੌਜਾ ਸਿੰਘ )ਇਸ ਖਾਨਦਾਨ ਵਿਚੋਂ ਚੜ੍ਹਤ ਸਿੰਘ ,ਦਲ ਸਿੰਘ ,ਮੰਗੀ ਸਿੰਘ, ਚੇਤ ਸਿੰਘ ਭਰਾ ਸਨ । ਚੜ੍ਹਤ ਸਿੰਘ ਦੇ ਘਰ ਮਹਾਂ ਸਿੰਘ ਦਾ ਜਨਮ 1760 ਵਿਚ ਹੋਇਆ ।ਮਹਾਂ ਸਿੰਘ ਨੇ ਸ਼ੁਕਰਚਕੀਆ ਮਿਸਲ ਦੀ ਵਾਗਡੋਰ ਸੰਭਾਲੀ ।ਦੂਸਰੇ ਕਾਂਡ ਵਿਚ ਲਿਖਿਆ ਕਿ ਰਣਜੀਤ ਸਿੰਘ ਦੇ ਦਾਦੇ ਦਾ ਨਕੜਦਾਦਾ ਭਾਈ ਬਾਗ ਸਿੰਘ ਸਿਖ ਧਰਮ ਦਾ ਪੈਰੋਕਾਰ ਸੀ । ਸ਼ੁਕਰਚਕੀਆ ਮਿਸਲ ਦਾ ਮੋਢੀ ਸੀ ।(ਪੰਨਾ 32)ਕਿਤਾਬ ਦੇ ਪੰਨਾ 35 ਤੇ ਮਾਹਾਰਜਾ ਦੀ ਕੁੰਡਲੀ ਹੈ । ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਉਦਾਰਤਾ ਦਾ ਵੇਰਵਾ ਬਹੁਤ ਹੈ । ਆਪਣੇ ਦਰਬਾਰ ਵਿਚ ਆਉਣ ਵਾਲੇ ਹਰੇਕ ਸ਼ਖਸ ਤੋਂ ੳਹ ਨਜ਼ਰਾਨਾ ਲਿਆ ਕਰਦਾ ਸੀ ਤੇ ਜਾਣ ਵੇਲੇ ਬਹੁਤ ਕੀਮਤੀ ਤੋਹਫੇ ਦੇ ਕੇ ਭੇਜਦਾ ਸੀ ।ਮਹਾਰਾਜਾ ਦੇ ਦਰਬਾਰ ਵਿਚ ਧਿਆਨ ਸਿੰਘ ਡੋਗਰਾ ਪ੍ਰਧਾਂਨ ਮੰਤਰੀ ,ਫਕੀਰ ਅਜ਼ੀਜ਼ਉਦੀਂਨ ਵਿਦੇਸ਼ ਮੰਤਰੀ ,ਇਲਾਹੀ ਬਖਸ਼ ਨੂਰ ਦੀਂਨ ਫੌਜਾਂ ਦੇ ਕਮਾਂਡਰ ਸਨ । ਤੋਸ਼ਾਂਖਾਨੇ ਦੇ ਇੰਚਾਰਜ ਮਿਸਰ ਬੇਲੀ ਰਾਮ ਸੀ ।ਮਹਾਰਾਜਾ ਸਾਹਿਬ ਦਰਬਾਰ ਲਾਉਣ ਵੇਲੇ ਸੋਨੇ ਦੀ ਕੁਰਸੀ ਸੀ ਤੇ ਬੈਠਦਾ ਸੀ । ਬਾਕੀ ਦਰਬਾਰੀ ਕੁਰਸੀ ਦੇ ਦੋਨੋ ਪਾਸੇ ਲਾਈਂਨ ਬਣਾ ਕੇ ਖੜੇ ਹੁੰਦੇ ਸਨ । ਦਰਬਾਰ ਦੀ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਸੀ ।ਇਤਿਹਾਸਕਾਰ ਸੋਹਨ ਲਾਲ ਸੂਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਏਸ਼ੀਆ ਦੇ ਵਡੇ ਵਡੇ ਹੁਕਮਰਾਨਾਂਵਾਂਘ ਮਹਾਰਾਜਾ ਦਾ ਦਰਬਾਰ ਸਜਧਜ ਵਾਲਾ ਹੁੰਦਾ ਸੀ । ਸਰਬਸਾਂਝੇ ਦਰਬਾਰ ਦੀ ਵਡੀ ਮਿਸਾਲ ਸੀ ਜਿਸ ਵਿਚ ਹਿੰਦੂ ਸਿਖ ਅੰਗਰੇਜ਼ ਇਟਾਲੀਅਨ ਜਰਮਨੀ ਦੇ ਅਫਸਰ ਕਮਾਂਡਰ ਹੁੰਦੇ ਸੀ । ਮਹਾਰਾਜਾ ਰੋਜ਼ ਆਪਣੇ ਰੁਝੇਵੇਂ ਵਿਚੋਂ ਇਕ ਘੰਟਾ ਗੁਰੂ ਗ੍ਰੰਥ ਸਾਹਿਬ ਚੋਂ ਗੁਰਬਾਣੀ ਪਾਠ ਸੁਣਿਆ ਕਰਦਾ ਸੀ । ਇਸ ਤੋਂ ਇਲਾਵਾ ਸ਼ਿਕਾਰ ਕਰਨਾ ,ਅਫਸਰਾਂ ਨੂੰ ਹਿਦਾਇਤਾ ਦੇਣੀਆਂ ਰਾਜ ਦਾ ਪੂਰਾ ਹਿਸਾਬ ਕਿਤਾਬ ਵੇਖਣਾ ,ਅਨੁਸ਼ਸਨ ਤੇ ਨਜ਼ਰ ਰਖਣੀ ਮੁਖ ਰੁਝੇਵੇਂ ਸਨ । ਅਨੁਸ਼ਾਂਸਨ ਅਧੀਨ ਇਕ ਵਾਰੀ ਮਹਾਰਾਜਾ ਸਾਹਿਬ ਨੂੰ ਮਿਲਣ ਵਾਸਤੇ ਸ਼ੇਰ ਸਿੰਘ ਮਹਾਰਜੇ ਨੂੰ ਲੰਮੀ ਉਡੀਕ ਕਰਨੀ ਪਈ । ਇਕ ਕਾਂਡ ਵਿਚ ਲੇਖਕ ਨੇ ਲਿਖਿਆ ਹੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ 39 ਯੂਰਪੀਨ ਅਫਸਰ ਸਨ ।। ਜੀਂ ਐਲਰਡ ,ਜੀਂ ਕੋਰਟੇ ,ਜਰਨ਼ਲ ਵੈਂਨਤੂਰਾ। ਭਾਂਰਤੀ ਅਹਿਲਕਾਰਾਂ ਵਿਚ ਡੋਗਰੇ ਸਰਦਾਰ ਧਿਆਨ ਸਿੰਘ, ਗੁਲਾਬ ਸਿੰਘ ,ਰਾਜਾ ਸੁਚੇਤ ਸਿੰਘ, ਰਾਜਾ ਹੀਰਾ ਸਿੰਘ ।ਮੁਸਲਮਾਨ ਦਰਬਾਰੀ ਫਕੀਰ ਅਜ਼ੀਜ਼ੁਦੀਂਨ ,ਫਕੀਰ ਇਮਾਮਦੀਨ ,ਸਿਖ ਸਰਦਾਰ ਸਾਮ ਸਿੰਘ ਅਟਾਰੀ ਵਾਲਾ ,ਹਰੀ ਸਿਘ ਨਲਵਾ ,ਦੇਸਾ ਸਿੰਘ ਮਜੀਠੀਆ ,ਲਹਿਣਾ ਸਿੰਘ ਮਜੀਠੀਆ ,ਸੰਧਾਂਵਾਲੀਏ ਸਰਦਾਰ, ਅਕਾਲੀ ਫੂਲਾ ਸਿੰਘ ਸਨ । ਹਿੰਦੂ ਦਰਬਾਰੀਆ ਵਿਚ ਦੀਨਾ ਨਾਥ ,ਅਮਰ ਨਾਥ ,ਮੋਹਕਮ ਚੰਦ ,ਦੀਵਾਨ ਮੋਤੀ ਰਾਮ ,ਕਰਮ ਚੰਦ ,ਭਵਾਨੀ ਦਾਸ ,ਖੁਸ਼ਹਾਲ ਸਿੰਘ ,ਮਿਸਰ ਬੇਲੀ ਰਾਮ ਆਦਿ ਦਾ ਪੂਰਾ ਜ਼ਿਕਰ ਕਿਤਾਬ ਵਿਚ ਦਰਜ ਹੈ । ਇਕ ਕਾਂਡ ਵਿਚ ਮਹਾਰਾਜਾ ਸਾਹਿਬ ਦੀਆਂ ਕਸ਼ਮੀਰ ,ਮੁਲਤਾਨ ਪਿਸ਼ਾਂਵਰ ਦੀਆਂ ਜਿਤਾਂ ਦਾ ਵੇਰਵਾ ਹੈ ।ਇਂਨ੍ਹਾਂ ਜੰਗਾਂ ਵਿਚ ਸ਼ਹੀਦ ਹੋਏ ਯੋਧਿਆਂ ਦੇ ਨਾਮ ਹਨ ।ਪਿਸ਼ਾਵਰ ਦੀ ਜੰਗ ਵਿਚ ਅਕਾਲੀ ਫੂਲਾ ਸਿੰਘ, ਪੰਜ ਛੇ ਅਫਸਰ ਸਮੇਤ ਇਕ ਹਜ਼ਾਰ ਸਿਖ ਸ਼ਹੀਦ ਹੋਏ । 17 ਮਾਰਚ 1824 ਨੂੰ ਪਿਸ਼ਾਂਵਰ ਵਿਚ ਸਿਖ ਫੋਜਾਂ ਦਾਖ਼ਲ ਹੋਈਆਂ ਪਿਸ਼ਾਵਰ ਦੀ ਲੜਾਂਈ ਵਿਚ ਦੋਨੋ ਪਾਸੇ 20000 ਫੋਜਾਂ ਸਨ ਮਹਾਰਾਜਾ ਦੀ ਇਹ ਸਿਫਤ ਸੀ ਜੋ ਵੀ ਰਾਜਾ ਹਾਰਦਾ ਉਸਨੂੰ ਪੈਨਸ਼ਨ ਤੇ ਹੋਰ ਸਹੂਲਤਾ ਦਿਤੀਆ ਜਾਂਦੀਆਂ ਤੇ ਉਸਦੀ ਸ਼ਾਂਨੋ ਸ਼ੋਕਤ ਦਾ ਖਿਆਲ ਰਖਿਆ ਜਾਂਦਾ ।ਉਸ ਤੇ ਕੋਈ ਤਸ਼ਦਦ ਕਰਨਾ ਤਾਂ ਦੂਰ ਦੀ ਗਲ ਸੀ। ਉਸ ਨਾਲ ਚੰਗਾ ਸਲੂਕ ਕੀਤਾ ਜਾਂਦਾ ਸੀ। ਮਹਾਰਾਜਾ ਸਾਹਿਬ ਦੀ ਧਾਂਰਮਿਕ ਉਦਾਰਵਾਦੀ ਨੀਤੀ , ਪਰਜਾ ਹਿਤੈਸ਼ੀ ਹੋਣਾ, ਹਾਰੇ ਰਾਜਿਆਂ ਲਈ ਦਿਆਲਤਾ ਪੂਰਵਕ ਵਰਤਾਅ ਇਹ ਸਾਰਾ ਜ਼ਿਕਰ ਕਿਤਾਬ ਵਿਚ ਹੈ । । ਧਾਂਰਮਿਕ ਸਥਾਂਨਾਂ ਲਈ ਵਿਸ਼ੇਸ਼ ਰਕਮ ਹਰ ਸਾਲ ਲਈ ਮੁਕਰਰ ਕੀਤੀ ਜਾਂਦੀ ਸੀ ।ਲੋੜਵੰਦ ਤੇ ਗਰੀਬ ਲੋਕਾਂ ਨੂੰ ਮੋਹਰਾਂ ਨਾਲ ਨਿਵਾਜਣ ਦੀਆਂ ਕਹਾਣੀਆਂ ਪੰਜਾਬੀਆਂ ਦੇ ਪੋਟਿਆਂ ਤੇ ਹਨ ।ਸਕੂਲਾਂ ਦੇ ਬੱਚੇ ਪਾਂਡੀ ਪਾਤਸ਼ਾਂਹ ਜਿਹੀਆ ਕਵਿਤਾਂਵਾਂ ਮੂੰਹ ਜ਼ਬਾਨੀ ਰਟੀ ਫਿਰਦੇ ਹਨ । ਇਕ ਕਾਂਡ ਵਿਚ 40 ਦੇ ਕਰੀਬ ਵਿਦੇਸੀ ਵਿਦਵਾਨਾਂ ਦੀਆਂ ਮਹਾਰਾਜਾ ਰਣਜੀਤ ਸਿੰਘ ਬਾਰੇ ਰਾਵਾਂ ਹਨ ।ਕਵੀਆਂ ਦੀਆਂ ਕਵਿਤਾਵਾਂ ਹਨ । ਸ਼ੇਰਿ ਪੰਜਾਬ ਦੇ ਰਾਜ ਵਿਚ ਆਹੁਦੇਦਾਰਾਂ ਦੀ ਸੂਚੀ ਹੈ ਤੇ ਜੀਵਨ ਤੇ ਸੰਖੇਪ ਝਾਤ ਦਾ ਇਕ ਪੰਨਾ ਹੈ । ਕੁਲ ਮਿਲਾ ਕੇ ਇਤਿਹਾਸਕ ਪੁਸਤਕ ਪੰਜਾਬ ਦੇ ਇਤਿਹਾਸਕ ਰਹਿਨੁਮਾ ਦੀ ਮੁਲਵਾਨ ਸਾਂਭਣ ਯੋਗ ਦਸਤਾਵੇਜ਼ ਹੈ ।ਕਮੀ ਇਕੋ ਰਹਿ ਗਈ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਆਪਣਾ ਜਾਨਸੀਂਨ ਬਣਾ ਜਾਂਦੇ ਤਾਂ ਪੰਜਾਬ ਦਾ ਇਤਿਹਾਸ ਹੀ ਹੋਰ ਹੋਣਾ ਸੀ । ਉਂਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਹੀ ਅਰਥਾਂ ਵਿਚ ਲੋਕ ਹਿਤੈਸ਼ੀ ਰਾਜ ਸੀ । ਸ਼ੇਰਿ ਪੰਜਾਬ ਦਾ ਰਾਜ ਪੰਜਾਬ ਦੀ ਬਹੁਮੁਲੀ ਵਿਰਾਸਤ ਹੈ । ਲੇਖਕ ਨੇ ਖੋਜ ਭਰਪੂਰ ਜਾਣਕਾਰੀ ਨਾਲ ਪਾਠਕਾਂ ਨੂੰ ਨਿਵਾਜਿਆ ਹੈ ।