ਦਰਸ਼ਨ ਸਿੰਘ ਕੈਲੇ (ਕਵਿਤਾ)

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਸਾਲਾਂ ਤੋਂ ਰਿਹਾ ਹੈ ਮਸ਼ਹੂਰ, ਡਾ. ਦਰਸ਼ਨ ਕੈਲੇ
ਸਾਇੰਸਦਾਨ ਪਰ ਨਹੀਂ ਮਗਰੂਰ, ਡਾ. ਦਰਸ਼ਨ ਕੈਲੇ
ਛੱਡਣਾ ਨੀ ਸੀ ਚਾਹੁੰਦਾ ਸਾਇੰਸ ਜਿਹੜੀ ਛੱਡਗੀ ਉਹਨੂੰ
ਜਿਵੇਂ ਵੀ ਮਹਿਕਮੇ ਦਾ ਹੈ ਦਸਤੂਰ, ਜੀ ਦਰਸ਼ਨ ਕੈਲੇ
ਲਗਦਾ ਤੇ ਹੈ ਬੜਾ ਸਾਦਾ ਜਿਹਾ ਗੁਰਮੁਖ ਇਨਸਾਨ
ਪਰ ਸੱਟਾ ਵੀ ਖੇਡ ਲੈਂਦਾ ਹੈ ਜਰੂਰ, ਦਰਸ਼ਨ ਕੈਲੇ
ਕੁਝ ਚਿਰ ਤੋਂ ਉਹਦੇ ਪੈਰਾਂ ਨੂੰ ਪੀੜ ਵੀ ਸਤਾਉਂਦੀ ਹੈ
ਹੋਣਾ ਕੋਈ ਡਾਕਟਰਾਂ ਦਾ ਵੀ ਕਸੂਰ, ਦਰਸ਼ਨ ਕੈਲੇ
ਆਪਣੇ ਇਲਾਜ਼ ਲਈ ਉਹ ਆਪ ਤੁਰਿਆ ਫਿਰਦਾ ਹੈ
ਕਰਦਾ ਨਹੀਂ ਟੱਬਰ ਨੂੰ ਮਜ਼ਬੂਰ, ਜੀ ਦਰਸ਼ਨ ਕੈਲੇ
ਚਿੰਤਾ ਦਲਜੀਤ ਕਰਦੀ ਹੈ, ਦੋਸਤ ਫਿਕਰ ਕਰਦੇ ਨੇ
ਹੋਣਾ ਉਹੀ ਹੈ, ਜੋ ਹੈ ਦਾਤੇ ਨੂੰ ਮਨਜ਼ੂਰ, ਦਰਸ਼ਨ ਕੈਲੇ
ਜੁੜੇ ਰਹਿੰਦੇ ਨੇ, ਜੁੜੇ ਰਹਿਣਗੇ ਤੇਰੀਆਂ ਯਾਦਾਂ ਨਾਲ ਸਦਾ
ਪੀ.ਏ.ਯੂ, ਡੇਵਿਸ, ਅਤੇ ਵੈਕਾਵਿਲ ਦਾ ਤੰਦੂਰ, ਦਰਸ਼ਨ ਕੈਲੇ
ਤੇਰੇ ਜੀਵਨ ਦੀ ਅਜੇ ਕਵਿਤਾ ਅਧੂਰੀ ਹੈ , ਅਧੂਰੀ ਰਹੇਗੀ
ਲਿਖਣ ਵਾਲੇ ਦਾ ਇਸ ਵਿਚ ਦੱਸ ਕੀ ਕਸੂਰ, ਦਰਸ਼ਨ ਕੈਲੇ
ਤੇਰੇ ਅਗਲੇ ਦਿਨਾਂ ਲਈ ਤੇਰੇ ਸਾਥੀਆਂ ਦੀ ਅਰਦਾਸ ਵਿਚ
ਹੈ ਚੜ੍ਹਦੀ ਕਲਾ ਖੁਸ਼ੀਆਂ ਨਾਲ ਭਰਪੂਰ , ਦਰਸ਼ਨ ਕੈਲੇ
ਤੇਰੇ ਵਰਗੇ ਨਾਲ ਕੱਟਦੀ ਰਹੀ ਹੈ ਜੋ ਜ਼ਿੰਦਗੀ ਦੇ ਦੁਖ ਸੁਖ
ਹੁਣ ਸਦਾ ਲਈ ਰਹਿ ਦਲਜੀਤ ਦਾ ਮਸ਼ਕੂਰ , ਦਰਸ਼ਨ ਕੈਲੇ।