ਕੱਚਿਆਂ ਘੜਿਆਂ ਦਾ ਰੋਸਾ ਨਾ ਰੱਖ ਦਿਲਾ
ਪੱਕਿਆਂ ਨੇ ਪਾਰ ਲੰਘਾਉਣਾ ਏ
ਜਿਹੜੇ ਛੱਡ ਕੇ ਤੁਰ ਗਏ ਉੱਨਾਂ ਤੇ ਕਾਹਦਾ ਮਾਨ
ਖੜੇ ਨਾਲ ਜੋ ਉੱਨਾਂ ਸੱਜਣ ਕਹਾਉਣਾ ਏ
ਇੱਕੋ ਮੁਰਸ਼ਦ ਮੇਰਾ ਨਾਂ ਮੈਂ ਹੋਰ ਬਣਾਇਆ ਏ
ਮੇਰਾ ਕਦੇ ਰੁੱਸਿਆ ਹੀ ਨਹੀ ਨਾ ਮੈਂ ਕਦੇ ਮਣਾਇਆ ਏ
ਅੱਖ ਚੁੱਕ ਕਦੇ ਦਿਦਾਰ ਕੀਤਾ ਹੀ ਨਹੀਂ ਮੈਂ ਉਸਦਾ
ਨਾ ਉਸ ਬਿਨਾਂ ਕਿੱਧਰੇ ਹੋਰ ਸਿਰ ਝੁਕਾਇਆ ਏ
ਮੇਰੇ ਸਾਹਵੇਂ ਖੜ ਕੇ ਮੈਨੂੰ ਮਾੜਾ ਨਹੀਂ ਕਹਿੰਦੇ
ਪਰ ਪੂਰੇ ਜੱਗ ਵਿੱਚ ਮੈਨੂੰ ਮਾੜਾ ਬਣਾਇਆ ਏ
ਤੇਰੇ ਦਰ ਤੇ ਆਕੇ ਵੀ ਤੈਨੂੰ ਕਾਫ਼ਰ ਕਹਿ ਦਿੰਦੇ ਨੇ
ਮੈਨੂੰ ਤਾਂ ਫਿਰ ਪਿੱਠ ਪਿੱਛੇ ਗੁਨਾਹਗਾਰ ਬਣਾਇਆ ਏ
ਇਸ ਮੁਹੱਬਤ ਦਾ ਵੀ ਆਪਣਾ ਹੀ ਇੱਕ ਦੁੱਖ ਹੈ
ਕਿ ਇਹ ਦੁੱਖ ਆਪਣਿਆਂ ਨੇ ਬਣਾਇਆ ਏ
ਛੱਡ ਮਨਾ ਬਾਰ ਬਾਰ ਗਿਲਾ ਕਰਣਾ
ਤੂੰ ਨਹੀ ਕੁਝ, ਉੱਨਾਂ ਨੇ ਤੈਨੂੰ ਗਵਾਇਆ ਏ