ਬਾਲ ਕਵਿਤਰੀ ਦੀ ਉਚ ਕਾਵਿ ਉਡਾਰੀ--ਜੇ ਮੈਂ ਚਿੜੀ ਬਣ ਜਾਵਾਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਜੇ ਮੈਂ ਚਿੜੀ ਬਣ ਜਾਵਾਂ

ਕਵਿਤਰੀ ----ਪੁਨੀਤ

ਪ੍ਰਕਾਸ਼ਕ ---ਸੰਗਮ ਪਬਲੀਕੇਸ਼ਨਜ਼ ਸਮਾਣਾ (ਪਟਿਆਲਾ )

ਪੰਨੇ ----24 ਮੁੱਲ ---80 ਰੁਪਏ

ਪੰਜਾਬੀ ਵਿਚ ਇਸ ਵੇਲੇ ਬਾਲ ਕਵਿਤਾਂ ਦੀਆਂ  ਕਿਤਾਬਾਂ  ਵਡੀ ਗਿਣਤੀ ਵਿਚ ਛਪ ਰਹੀਆਂ ਹਨ ।ਪੁਸਤਕਾਂ ਵੀ ਚੰਗੇ  ਆਕਰਸ਼ਕ ਟਾਈਟਲ ਵਾਲੀਆ ਹਨ । ਪ੍ਰਕਾਸ਼ਕ ਵੀ ਰੀਝ ਨਾਲ ਛਾਂਪ ਰਹੇ ਹਨ । ਇਹ ਪੰਜਾਬੀ ਬਾਲ ਸਾਹਿਤ ਲਈ ਸ਼ੁਭ ਸ਼ਗਨ ਹੈ । ਪੰਜਾਬ ਸਿਖਿਆ ਵਿਭਾਂਗ ਵੀ ਇਸ ਪਾਸੇ  ਵਲ ਰੁਚਿਤ ਹੈ । ਹਾਲ ਹੀ ਵਿਚ ਸਾਡੀ ਪ੍ਰਸਿਧ ਬਾਲ ਸਾਹਿਤਕਾਰਾ ਪੁਨੀਤ (ਬਠਿੰਡਾ  ) ਪੁਤਰੀ ਦਲਜੀਤ  ਕੁਮਾਰ ਸ਼ਰਮਾ (ਸ਼ਾਇਰ ਦਲਜੀਤ ਬੰਗੀ)  ਦੀ ਬਾਲ ਕਾਵਿ ਕਿਤਾਬ ਛਪ  ਕੇ ਆਈ ਹੈ । ਪੁਨੀਤ ਨੇ ਬਾਰ੍ਹਵੀ ਤਕ ਸਿਖਿਆ ਇਕ ਨਿਜੀ ਸਕੂਲ  ਵਿਚ ਹਾਸਲ ਕੀਤੀ ਹੈ। ਨਾਨ ਮੈਡੀਕਲ  ਸਟਰੀੰਮ  ਵਿਚ । ਹੁਣ ਉਹ ਕੰਪਿਊਟਰ ਦੀ ਉਚ ਸਿਖਿਆ ਹਾਸਲ ਕਰ ਰਹੀ ਹੈ । ਉਸਦੀਆਂ ਹੁਣ ਤਕ ਕਵਿਤਾ ਦੀਆ ਪੰਜ ਬਾਲ ਪੁਸਤਕਾਂ ਛਪ ਚੁਕੀਆ ਹਨ । ਪੰਜਾਂ ਵਿਚੋਂ  ਤਿੰਨ  ਕਿਤਾਬਾਂ ਪੰਜਾਬੀ ਵਿਚ ਤੇ  ਇਕ ਇਕ ਕਿਤਾਬ ਹਿੰਦੀ ਅੰਗਰੇਜ਼ੀ ਵਿਚ ਹੈ ।ਸਪਸ਼ਟ ਹੈ ਕਿ ਬਚਪਨ ਵਿਚ ਹੀ  ਉਹ ਤਿੰਨਾਂ ਭਾਂਸ਼ਾਂਵਾ ਵਿਚ ਇਕੋ ਸਮੇਂ ਮੋਲਿਕ ਸਿਰਜਨਾ ਕਰ ਸਕਦੀ ਹੈ ।ਪਰ ਉਸਦੀ ਪਹਿਲੀ ਮੁਹਬਤ ਮਾਂ  ਬੋਲੀ ਪੰਜਾਬੀ ਨਾਲ ਹੈ ।ਪੁਸਤਕ ਦੀਆਂ ਪਹਿਲੀਆਂ ਦੋ ਕਵਿਤਾਵਾਂ ਮਾਂ ਬੋਲੀ ਪੰਜਾਬੀ ਬਾਰੇ ਹਨ । ਉਹ ਮਾਂ ਬੋਲੀ ਪੰਜਾਬੀ ਨੂੰ ਆਪੋਣੀ ਸਫ਼ਲਤਾ ਦਾ ਰਾਜ਼ ਮੰਨਦੀ ਹੈ ।ਇਸੇ ਬੋਲੀ ਨੇ ਉਸਨੂੰ ਪੰਜਾਬ ਸਾਹਿਤ ਅਕਾਡਮੀ ਤੋਂ ਇਨਾਮ ਦਵਾਇਆ ਹੈ ।ਇਸੇ ਬੋਲੀ ਨੇ ਅੰਦਰੇਟੇ ਦੀ ਯਾਂਤਰਾ ਕਰਾਈ ਹੈ । 2019 ਵਿਚ ਬਾਲ  ਵਰਕਸ਼ਾਂਪ ਵਿਚ ਜਾਣ ਦਾ ਮੌਕਾ ਦਿਤਾ ਹੈ ।॥ਮਾਂ ਬੋਲੀ ਨੇ ੳਸਨੂੰ ਸਾਹਿਤ ਦੀ ਕੁਰਸੀ ਤੇ ਬੈਠਾਇਆ ਹੈ।  ਇਸ ਕਵਿਤਾ ਦੇ ਦੂਸਰੇ ਭਾਗ ਵਿਚ ਪੁਨੀਤ ਲਿਖਦੀ ਹੈ ਮਾਂ ਬੋਲੀ ਪੰਜਾਬੀ ਵਿਚ ਲਿਖਕੇ ਉਸਨੂੰ ਆਨੰਦ ਆਉਂਦਾ ਹੈ । 

ਰਬਾ ! ਯੁਗ ਯੁਗ ਜੀਵੇ /ਮੇਰੀ ਮਾ ਬੋਲੀ ਪੰਜਾਬੀ । ਮੇਰੇ ਜੀਵਨ ਦੇ ਵਿਚ ਆ ਕੇ /ਜੀਹਨੇ ਮਿਸ਼ਰੀ ਘੋਲੀ ।

ਪੁਨੀਤ ਦੀਆਂ ਕਵਿਤਾਵਾਂ ਨੂੰ ਪ੍ਰਸਿਧ ਚਿੰਤਕ ਡਾ ਸਰਬਜੀਤ ਕੌਰ ਸੋਹਲ ,ਡਾ ਕੁਲਦੀਪ ਸਿੰਘ ਦੀਪ ,ਸਤਪਾਲ ਭੀਖੀ ,ਦਵਿੰਦਰ ਪਾਲ ਚੰਦ ਬੋਹੜ ਵਡਾਲਾ ,ਕੁਲਵਿੰਦਰ ਕੰਗ ਨੇ ਆਪਣੀਆਂ 4 ਸੰਪਾਦਤ ਕਿਤਾਬਾਂ ਵਿਚ ਸ਼ਾਮਲ ਕੀਤਾ ਹੈ । ਇਹ ਕਿਤਾਬਾਂ ਤਾਰੇ ਭਲਕ ਦੇ ਸਹਿਯੌਗ ਨਾਲ ਛਪੀਆਂ ਹਨ ।ਜਸਪ੍ਰੀਤ ਜਗਰਾਉਂ ਜਿਸ ਦੇ ਮੁਖ ਸੰਚਾਲਕ ਹਨ ।ਪੰਜਾਬ ਵਿਚ ਇਹ ਸੰਸਥਾਂ ਪੰਜਾਬੀ ਬਾਲ ਸਾਹਿਤ ਨੂੰ ਉਤਸ਼ਾਂਹਤ ਕਰ ਰਹੀ ਹੈ । ਪੁਨੀਤ ਨੇ ਅੰਦਰੇਟੇ ਦਾ ਸਫਰਨਾਮਾ ਵੀ ਵਾਰਤਕ ਵਿਚ ਲਿਖਿਆ ਹੈ ।ਇਸੇ ਯਾਂਤਰਾ ਨੂੰ ਪੁਨੀਤ ਨੇ ਕਾਵਿਤਾ ਰੂਪ ਵਿਚ ਲਿਖਿਆ ਹੈ ।ਅੰਦਰੇਟੇ ਦਾ ਟੂਰ ਕਵਿਤਾ ਵਿਚ ਪੁਨੀਤ ਨੇ ਆਪਣੀਆਂ ਸਾਥਣਾ ਨਾਲ ਦੀ ਤਸਵੀਰ ਵੀ ਛਾਂਪੀ ਹੈ ।ਪੁਸਤਕ ਵਿਚ ਇਸ ਤਸਵੀਰ ਸਮੇਤ ਹਰੇਕ ਕਵਿਤਾ ਨਾਲ 24 ਤਸਵੀਰਾਂ ਹਨ ।ਹਥੀਂ  ਬਨਾਏ  ਢੁਕਵੇਂ  ਸਕੈਚ ਵੀ ਪੁਨੀਤ ਦੇ ਹੀ ਤਿਆਰ ਕੀਤੇ ਹਨ । ਕਵਿਤਰੀ ਹੋਣ ਦੇ ਨਾਲ ਚੰਗੀ ਚਿਤਰਕਾਰਾ ਹੋਣ ਦਾ ਪ੍ਰਮਾਣ ਦਿਤਾ ਹੈ ।  ਇਸ ਕਿਸਮ ਦੋਹਰੀ ਕਲਾ ਬਹੁਤ ਘਟ  ਵੇਖਣ ਨੂੰ   ਮਿਲਦੀ ਹੈ । ਉਹ ਵੀ ਬੱਚਿਆਂ ਵਿਚ ।

ਇਕ ਕਵਿਤਾ ਵਿਚ ਪੁਨੀਤ ਆਪਣੇ ਆਪ ਨੂੰ ਰੱਬ ਬਨਣ ਦੀ ਕਲਪਨਾ ਕਰਦੀ ਹੈ । 

ਜੇ ਰੱਬ ਮੈਨੂੰ ਰੱਬ ਬਨਾਵੇ /ਕਾਸ਼ ਇਹ ਸੁਪਨਾ ਪੂਰਾ ਹੋ ਜਾਵੇ /ਮਨੁਖ ਦੇ ਮੇਂ ਖੰਭ ਲਗਾਵਾਂ /ਉਡਣਾ ਪੰਛੀਆਂ ਵਾਗ ਸਿਖਾਵਾਂ /ਖਤਮ ਕਰ ਦੇਵਾਂ  ਕੰਸ ਤੇ  ਰਾਵਣ /ਪਿਆਰ ਦਾ ਮੈਂ  ਮੀਂਹ ਵਰਸਾਵਾਂ । 

 ਉਹ ਸਮਾਜ ਵਿਚੋਂ ਨਫਰਤ ਦੂਰ ਕਰਕੇ ਪਿਆਰ ਦਾ ਪਸਾਰ ਕਰਨਾ ਚਾਹੁਂਦੀ ਹੇ {ਪੁਨੀਤ ਦਾ ਰਬ ਬਨਣ ਪਿਛੇ ਵੀ ਸਮਾਜ ਸੁਧਾਂਰ ਦੀ ਲੋਚਾ ਹੈ । ਕਿੰਨੀ ਵਡੀ  ਕਲਪਨਾ ਹੈ ਕਿੰਨੀ ਵਡੀ ਸੋਚ ਹੈ । ਇਹੋ ਜਿਹੀ  ਸੋਚ ਕਰਕੇ ਹੀ  ਕਵਿਤਰੀ ਨੂੰ ਸਾਹਿਤਕਾਰ  ਸੁਖਦੇਵ ਸਿੰਘ ਸ਼ਾਂਤ ਨੇ ਭੂਮਿਕਾ ਵਿਚ ਇਕ ਕਲਪਨਾਸ਼ੀਲ  ਕਵਿਤਰੀ ਕਿਹਾ ਹੈ। ਪੁਨੀਤ ਨੇ ਕਿਤਾਬ ਵਿਚ ਮਾਂ ਦੀ ਮੁਹਬਤ ਦੀ ਗਲ ਕੀਤੀ ਹੈ ।ਕਵਿਤਾਵਾਂ ਮਾਂ ਤੇ ਮੇਰੀ ਅੰਮੀ ਜਾਨ,  ਧੀ ਦੀ ਪੁਕਾਰ ਵਿਚ  ਰਿਸ਼ਤਿਆਂ ਦੀ ਮਹਿਕ ਹੈ ।ਕੁਦਰਤ ਨਾਲ ਪੁਨੀਤ ਦਾ ਖਾਂਸਾ ਪਿਆਰ ਹੈ । ਚੰਨ  ਸੂਰਜ  ਤੇ ਪਾਣੀ ਵਿਚ ਕਵਿਤਰੀ  ਸਾਹਿਤਕ ਸੰਵਾਦ ਕਰਦੀ ਹੈ । ਕਵਿਤਾ ਵਿਚ ਨਾਟਕੀ ਰੰਗ ਹੈ ।  ਨਾਟਕੀ ਰੂਪ ਵਿਚ ਸਟੇਜ ਤੇ ਖੇਡੀ ਜਾ ਸਕਦੀ ਹੈ ।ਬਾਲ ਮਨਾਂ ਤੇ ਕਵਿਤਾ ਗਹਿਰਾ ਅਸਰ ਕਰਦੀ ਹੈ । ਕਵਿਤਾਵਾਂ ਦੋਸਤੀ ,ਸਮੁੰਦਰ ਦੀਆਂ ਲਹਿਰਾਂ ,ਝੂਠ ਦੇ ਕੀੜੇ ,ਮੇਰੀ ਡਾਇਰੀ ,ਸ਼ਰਾਰਤਾਂ ,ਕੁਦਰਤ ਤੇ ਕੋਰੋਨਾ ,ਚੰਗੀਆਂ ਕਵਿਤਾਵਾਂ ਹਨ । ਪੰਜਾਬ ਦੇ ਸਕੂਲਾਂ ( ਪ੍ਰਾਂਈਵੇਟ ਤੇ ਸਰਕਾਰੀ ) ਵਿਚ ਇਹ ਕਿਤਾਬ ਜਾਣੀ ਚਾਹੀਦੀ ਹੈ ਸਗੋਂ ਦੂਸਰੇ ਰਾਜਾਂ ਵਿਚ ਦਿੱਲੀ ਦੇ ਸਕੂਲਾਂ ਵਿਚ ਵੀ ਕਿਤਾਬ ਜਾਣੀ ਜ਼ਰੂਰੀ ਹੈ । ਤਾਂ ਕਿ ਬੱਚੇ ਇਨ੍ਹਾਂ ਕਵਿਤਾਵਾਂ ਦਾ ਆਨੰਦ ਲੈ ਸਕਣ । ਆਸ ਹੈ ਕਿ ਪੁਨੀਤ ਇਸੇ ਤਰਾ ਪੰਜਾਬੀ ਬਾਲ ਸਾਹਿਤ ਦਾ ਖਜ਼ਾਨਾ ਕਵਿਤਾ ਦੇ ਨਾਲ ਵਾਰਤਕ  ਲਿਖਕੇ   ਭਰਦੀ  ਰਹੇਗੀ । ਮੇਰੀਆਂ ਸ਼ੁਭ ਕਮਨਾਵਾਂ।