ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ
(ਖ਼ਬਰਸਾਰ)
ਲੁਧਿਆਣਾ -- ਪੰਜਾਬੀ ਭਵਨ ਵਿਖੇ ਸਾਹਿਤਿਕ ਸੰਸਥਾ ਸਿਰਜਣਧਾਰਾ ਦੀ ਮਹੀਨਾ ਵਾਰ ਮੀਟਿੰਗ ਸਭਾ ਦੀ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ । ਇਹ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਅਤੇ ਸਰਬੱਤ ਦੇ ਭਲੇ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ ਮੀਟਿੰਗ ਵਿੱਚ ਸਾਮਿਲ ਉੱਘੀ ਕਹਾਣੀਕਾਰਾ ਇੰਦਰਜੀਤ ਪਾਲ ਕੌਰ ਨੇ ਕਿਹਾ ਕਿਆਪਣੇ ਆਲ੍ਹੇ ਦੁਆਲੇ ਨੂੰ ਸਾਫ ਸੁੱਥਰਾ ਰੱਖਣ ਵਾਸਤੇ ਹਰ ਇੱਕ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਹੀ ਅਸੀਂ ਨਿਰੋਗ ਅਤੇ ਤਾਕਤਵਰ ਰਹਿ ਸਕਦੇ ਹਾਂ। ਰਚਨਾਵਾਂ ਦੇ ਦੌਰ ਵਿੱਚ ਸਤੀਸ਼ ਗੁਲਾਟੀ, ਸੁਰਜੀਤ ਲਾਂਬ ਸਨਮ ਸਾਹਨੇਵਾਲ ਪਰਮਿੰਦਰ ਅਲਬੇਲਾ ਮਲਕੀਤ ਮਾਲੜਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਨਰਲ ਸੈਕਟਰੀ ਅਮਰਜੀਤ ਸੇਰਪੁਰੀ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਨਾਲ ਹੀ ਆਪਣਾ ਗੀਤ ਕਿੱਥੇ ਗਈਆਂ ਸਾਡੀਆਂ ਘਰੇਲੂ ਚਿੜੀਆਂ ਗਾ ਕੇ ਆਪਣੀ ਆਵਾਜ ਦਾ ਜਾਦੂ ਵਿਖੇਰਿਆ। ਅੰਤ ਵਿੱਚ ਕੋਚਰ ਨੇ ਸਾਰੇ ਆਏ ਕਵੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਧੰਨਵਾਦ ਕੀਤਾ।