ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਵਿੱਤ ਸਕੱਤਰ ਜਸਵੰਤ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਦੌਰਾਨ ਸਭਾ ਦੀ ਸਾਂਝੀ ਪੁਸਤਕ 'ਕਰਵਟਾਂ' ਅਤੇ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਦੇ ਨਵ ਪ੍ਰਕਾਸ਼ਿਤ ਨਾਵਲ 'ਪੌੜੀ' ਨੂੰ ਫ਼ਰਵਰੀ ਦੀ ਮੀਟਿੰਗ ਦੌਰਾਨ ਲੋਕ ਅਰਪਣ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਉਪਰੰਤ ਸਭਾ ਦੇ ਪ੍ਰੈਸ ਸਕੱਤਰ ਸਾਧੂ ਰਾਮ ਲੰਗੇਆਣਾ ਵੱਲੋਂ ਆਪਣੇ ਬੇਟੇ ਨਵਦੀਪ ਸ਼ਰਮਾਂ ਅਤੇ ਬੇਟੀ ਗੋਲਡੀ ਸ਼ਰਮਾਂ ਦੇ ਵਿਆਹ ਦੀ ਖ਼ੁਸੀ ਵਿਚ ਮਠਿਆਈ ਵੰਡੀ ਗਈ । ਇਸਦੇ ਨਾਲ ਹੀ ਸਭਾ ਦੇ ਬਿਮਾਰ ਚੱਲੇ ਆ ਰਹੇ ਮੈਂਬਰ ਕਾਮਰੇਡ ਜੋਗਿੰਦਰ ਸਿੰਘ ਨਾਹਰ ਨੱਥੂਵਾਲਾ ਦੀ ਆਰਥਿਕ ਸਹਾਇਤਾ ਵਾਸਤੇ ਉਸਨੂੰ 5 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਗਈ। ਉਪਰੰਤ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉੱਭਰ ਰਹੇ ਨਵੇਂ ਲੇਖਕ ਕੈਨੇਡੀਅਨ ਨਵਦੀਪ ਬੌਬੀ ਲੰਗੇਆਣਾ ਵੱਲੋਂ ਆਪਣੀਆਂ ਨਵੀਆਂ ਰਚਨਾਵਾਂ ਸੁਣਾ ਕੇ ਅਤੇ ਕੈਨੇਡੀਅਨ ਮਨਪ੍ਰੀਤ ਸ਼ਰਮਾਂ ਵੱਲੋਂ ਸ਼ੇਅਰੋ ਸ਼ਾਇਰੀ ਨਾਲ ਮਾਹੌਲ ਨੂੰ ਚਾਰ ਚੰਨ ਲਗਾਏ ਗਏ ਅਤੇ ਦੋਵਾਂ ਕੈਨੇਡੀਅਨਾਂ ਨੇ ਸਭਾ ਦੇ ਮੈਂਬਰਾਂ ਨਾਲ ਕੈਨੇਡਾ ਅਤੇ ਇੰਡੀਆ ਦੇ ਮਾਹੌਲ ਬਾਰੇ ਵਿਚਾਰ ਵਟਾਂਦਰੇ ਸਾਂਝੇ ਕੀਤੇ ਗਏ। ਜਿਨ੍ਹਾਂ ਦਾ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਕਰਮ ਸਿੰਘ ਕਰਮ, ਜਸਵੰਤ ਸਿੰਘ ਜੱਸੀ, ਹਰਵਿੰਦਰ ਸਿੰਘ ਰੋਡੇ , ਜਗਦੀਸ਼ ਪ੍ਰੀਤਮ, ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਐਸ. ਇੰਦਰ ਰਾਜਿਆਣਾ, ਕੈਨੇਡੀਅਨ ਨਵਦੀਪ ਬੌਬੀ ਲੰਗੇਆਣਾ, ਕੈਨੇਡੀਅਨ ਮਨਪ੍ਰੀਤ ਸ਼ਰਮਾਂ, ਸਰਬਜੀਤ ਸਿੰਘ ਸਮਾਲਸਰ, ਹਰਚਰਨ ਸਿੰਘ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਪੜ੍ਹੀਆਂ ਗਈਆਂ ਰਚਨਾਵਾਂ ਉਪਰ ਹਾਜ਼ਰ ਆਲੋਚਕਾਂ ਵੱਲੋਂ ਢੁੱਕਵੇਂ ਸੁਝਾਅ ਦਿੱਤੇ ਗਏ।