ਥੋੜ੍ਹੀ ਜਿਹੀ ਤਾਂ ਅਕਸਰ ਲਗਦੀ ਹੀ ਦੇਰ ਹੁੰਦੀ।
ਹਰ ਰਾਤ ਜਾਣ ਪਿੱਛੋਂ ਪੱਕੀ ਸਵੇਰ ਹੁੰਦੀ।
ਟੀਚੇ ਮਿਲਣ ਜੇ ਸੌਖੇ ਪੈਂਦਾ ਨਾ ਫ਼ਿਰ ਹੈ ਰੌਲ਼ਾ
ਪਰ ਮੁਸ਼ਕਿਲਾਂ ਦੀ ਵਾਰੀ ਹੀ ਤੇਰ ਮੇਰ ਹੁੰਦੀ।
ਓਦਾਂ ਨਾ ਕੋਈ ਪੁੱਛਦਾ ਮਤਲਬ ਗਧੇ ਤੋਂ ਜੇ ਪਰ
ਸੇਵਾ ਹੈ ਉਸਦੀ ਫ਼ਿਰ ਤਾਂ ਜੀ ਘੇਰ ਘੇਰ ਹੁੰਦੀ।
ਸੱਜਣ ਜਦੋਂ ਵੀ ਰੁੱਸਣ ਸੱਜਣਾਂ ਦੇ ਨਾਲ ਅਪਣੇ
ਜਿਹੜੀ ਵੀ ਗੱਲ ਹੁੰਦੀ ਬੁੱਲ੍ਹ ਟੇਰ ਟੇਰ ਹੁੰਦੀ।
ਦਿਲਬਰ ਦੇ ਨਾਲ ਲਗਦੀ ਚਾਨਣ ਦੇ ਵਾਂਗ ਦੁਨੀਆ
ਦਿਲਬਰ ਦੇ ਬਾਝੋਂ ਦੁਨੀਆ ਸਾਰੀ ਹਨੇਰ ਹੁੰਦੀ।
ਸਾਰੇ ਹੀ ਆਖਦੇ ਨੇ ਚੱਲਣਾ ਇਮਾਨ ਨਹੀਓਂ
ਦੱਸੋ ਤਾਂ ਕੋਈ ਕਿੱਦਾਂ ਇਹ ਹੇਰ ਫ਼ੇਰ ਹੁੰਦੀ।
ਅਸਲਾ ਤਾਂ ਕੌਮ ਲੈ ਕੇ ਫ਼ਿਰਦੀ ਹਰੇਕ ਅੱਜਕਲ੍ਹ
ਜਿੱਤਦੀ ਹੈ ਉਹ ਹੀ ਆਖ਼ਿਰ ਜਿਹੜੀ ਦਲੇਰ ਹੁੰਦੀ।