ਸਰਕਾਰ ਨਹੀ ਮੰਨੀ ਏਸੇ ਕਰਕੇ
ਅੱਜ ਫਿਰ ਭਾਰਤ ਬੰਦ ਰਹੇਗਾ
ਸੰਘਰਸ਼ ਤਾਂ ਚਲਦੇ ਰਹਿਣੇ ਜਦ ਤੱਕ
ਰਾਜਨੀਤੀ ਵਿੱਚ ਗੰਦ ਰਹੇਗਾ
ਏਹੋ ਹਾਲਾਤ ਰਹੇ ਤਾਂ ਏਥੇ
ਉਲਝਿਆ ਹਰ ਇੱਕ ਤੰਦ ਰਹੇਗਾ
ਪੁਲਸ ਦਾ ਕੀ ਹਰ ਮੁਲਾਜ਼ਮ
ਇੰਝ ਹੀ ਹਥਿਆਰਬੰਦ ਰਹੇਗਾ ?
ਪੂੰਜੀਪਤੀਆਂ ਦੀ ਹਿਫਾਜ਼ਤ
ਕਰਨ ਦੇ ਲਈ ਪਾਬੰਦ ਰਹੇਗਾ ?
ਜਿਨਾਂ ਵਿਗੜ ਗਿਆ ਹੈ ਢਾਂਚਾ
ਕਿਸ ਨੂੰ ਇਹ ਪਸੰਦ ਰਹੇਗਾ ?
ਸੰਘਰਸ਼ ਚੱਲੇਗਾ ਆਖਰੀ ਦੰਮ ਤੱਕ
ਹੌਸਲਾ ਵੀ ਬੁਲੰਦ ਰਹੇਗਾ
ਲੋਕ ਹਿਤੈਸ਼ੀ ਲੇਖਕ ਹਊ ਜੋ
ਮੁਲਕ ਲਈ ਫ਼ਿਕਰਮੰਦ ਰਹੇਗਾ