ਕਦਰ ਸਮੇਂ ਦੀ ਜਿਹੜੇ ਕਰਦੇ।
ਮੰਜਿਲ ਨੂੰ ਸਰ ਉਹ ਹੀ ਕਰਦੇ।
ਸੋਚ ਸਮਝ ਕੇ ਚੱਲਣ ਜਿਹੜੇ,
ਬਾਜੀ ਜਿੱਤਣ ਉਹ ਨਾ ਹਰਦੇ।
ਇੱਸ਼ਕ ਜਿਸ ਦਾ ਹੋਵੇ ਕਾਮਲ,
ਕੱਚੇ ਤੇ ਹਨ ਉਹ ਹੀ ਤਰਦੇ।
ਮੁੱਲ ਸਿਰਾਂ ਦਾ ਹੋਰ ਨਾ ਪਾਵੇ,
ਮੁੱਲ ਸਿਰਾਂ ਦਾ ਪਾਉਦੇ ਘਰ ਦੇ।
ਦਿੱਲ ਲਗਾ ਕੇ ਕੰਮ ਕਰਨ ਜੋ,
ਕਦੇ ਨਾ ਲੋਕ ਉਹ ਭੁੱਖੇ ਮਰਦੇ।
ਬੋਟਾਂ ਨੂੰ ਜਦ ਨਿੱਕਲ ਦੇ ਪਰ,
ਉਹ ਉੱਡਣ ਤੋ ਕਦ ਨੇ ਡਰਦੇ।
ਮਾੜੇ ਤੋਂ ਸਾਰੇ ਪਾਸਾ ਵੱਟਣ,
ਤਕੜੇ ਦੀ ਹਨ ਹਾਮੀ ਭਰਦੇ।
ਜੱਟਾਂ ਦੀ ਕਿਸ ਕਰਨੀ ਮੱਦਦ?
ਪੱਕੀ ਤੇ ਜਦ ਔਲੇ ਵਰਦੇ।
ਮਾਂ ਬੋਲੀ ਨੂੰ ਬੋਲਣ ਵਾਲੇ,
ਬੋਲੀ ਦਾ ਸਿਰ ਉੱਚਾ ਕਰਦੇ।
ਕਾਲੇ ਧੰਦੇ ਕਰਦੇ ਜਿਹੜੇ,
ਰੱਖਣ ਜਨਤਾ ਤੋਂ ਉਹ ਪਰਦੇ।
ਸਿੱਧੂ ਨੂੰ ਉਹ ਕਹਿਣ ਪਰਾਇਆ,
ਜਿੰਨਾਂ ਨੂੰ ਉਹ ਆਖੇ ਘਰ ਦੇ।