ਹੁਣ ਤਾਂ ਸ਼ਾਇਦ : ਕੁੱਝ ਪ੍ਰਭਾਵ
(ਪੁਸਤਕ ਪੜਚੋਲ )
ਸ਼ਮਸ਼ੇਰ ਮੋਹੀ ਪੰਜਾਬੀ ਦਾ ਨਾਮਵਰ ਗ਼ਜ਼ਲਗੋ ਹੈ। ਉਹ ਸਿਰਫ ਗ਼ਜ਼ਲ ਕਹਿੰਦਾ ਹੀ ਨਹੀਂ ਸਗੋਂ ਉਸ ਬਾਰੇ ਸੰਵਾਦ ਵੀ ਰਚਾਉਂਦਾ ਹੈ ਤੇ ਚਿੰਤਨ ਵੀ ਕਰਦਾ ਹੈ । ਇਕ ਦੋ ਸਮਾਰੋਹਾਂ ਵਿੱਚ ਹੋ ੀਆਂ ਛੋਟੀਆਂ ਛੋਟੀਆਂ ਰਸਮੀ ਮੁਲਾਕਾਤਾਂ ਤੋਂ ਬਿਨਾਂ ਮੈਂ ਉਸਨੂੰ ਨਿੱਜੀ ਤੌਰ ਤੇ ਬਹੁਤਾ ਨਹੀਂ ਜਾਣਦਾ ਪਰ ਉਸਨੂੰ ਮਿਲਕੇ ਸਾਊਪੁਣੇ ਤੇ ਸੰਜੀਦਗੀ ਦੀ ਝਲਕ ਮਿਲੀ ਹੈ। ਹੁਣੇ ਹੁਣੇ ਉਸਦਾ ਗ਼ਜ਼ਲ ਸੰਗ੍ਰਹਿ ÷ ਹੁਣ ਤਾਂ ਸ਼ਾਇਦ ÷ ਪੜਿ•ਆ ਹੈ। ਗ਼ਜਲ ਬਾਰੇ ਉਹ ਸੁਹਿਰਦ, ਸੰਜੀਦਾ ਅਤੇ ਸੁਚੇਤ ਹੈ। ਉਸਦੀ ਕਾਵਿ ਚੇਤਨਾ ਦੀ ਰੱਸੀ ਇਕ ਪਾਸੇ ਯਥਾਰਥਵਾਦੀ ਪ੍ਰਗਤੀਸ਼ੀਲ ਵਿਚਾਰਧਾਰਾ ਅਤੇ ਦੂਜੇ ਪਾਸੇ ਮਾਨਵੀ ਸੰਵੇਦਨਾ ਨਾਲ ਬੱਝੀ ਹੋ ੀ ਹੈ। ਇਸ ਰੱਸੀ ਤੇ ਲਟਕਦੀਆਂ ਰੰਗ ਬਰੰਗੀਆਂ ਡੋਰੀਆਂ ਚੋ ਮਨੁੱਖੀ ਮਨ ਦੀਆਂ ਮਨੋਭਾਵਨਾਵਾਂ/ਇਛਾਵਾਂ/ਅਣਇਛਾਵਾਂ/ਆਸਾਂ /ਉਮੀਦਾਂ/ਚਿੰਤਾਵਾਂ ਆਦਿ ਦੇ ਚਿਤਰਨ ਦੇ ਨਾਲ ਨਾਲ ਕਵੀ ਦੀ ਮਨੋਦਸ਼ਾ/ਮਨੋਦਿਸ਼ਾ/ਬੌਧਿਕਤਾ/ਭਾਵੁਕਤਾ, ਰਾਜਨੀਤਿਕ ਚੇਤਨਾ/ਸਮਾਜਕ ਸੂਝ/ਵਿਦਰੋਹ/ ਨਾਬਰੀ/ਮੌਜ਼ੂਦਾ ਹਾਲਾਤ ਪ੍ਰਤੀ ਚਿੰਤਨ ਅਤੇ ਚਿੰਤਾ ਵੀ ਝਲਕਦੀ ਹੈ। ਆਪਣੀਆਂ ਗ਼ਜ਼ਲਾਂ ਵਿੱਚ ਅਜਿਹੇ ਵੱਖ ਵੱਖ ਵਿਸ਼ਿਆਂ ਨੂੰ ਉਸਨੇ ਨਿਪੁੰਨਤਾ ਨਾਲ ਨਿਭਾਇਆ ਹੈ। ਸ਼ਿਅਰ ਨੂੰ ਉਸਦੇ ਵਿਸ਼ੇ ਅਨੁਸਾਰ ਕਿਵੇਂ ਬਿਆਨ ਕਰਨਾ ਹੈ ਇਹ ਵੱਲ ਉਸਨੂੰ ਬਖੂਬੀ ਆਉਂਦਾ ਹੈ। ਉਸਦੇ ਕ ੀ ਸ਼ਿਅਰ ਲੋਕ ਅਖਾਣ ਵਰਗੇ ਸਰਲ ਅਤੇ ਸ਼ਿੱਦਤ ਭਰਪੂਰ ਹਨ ਜੋ ਕਿ ਹਰਮਨ ਪਿਆਰੇ ਹੋਣ ਦਾ ਮਾਦਾ ਰੱਖਦੇ ਹਨ। ਜਿਹੜੇ ਸ਼ਿਅਰ ਉਸਦੀ ਬੌਧਿਕਤਾ ਅਤੇ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਹਨ ਓਹਨਾਂ ਵਿੱਚ ਵੀ ਓਹ ਕਿਤੇ ਸੰਚਾਰ ਦੀ ਸੱਮਸਿਆ ਪੈਦਾ ਨਹੀਂ ਹੋਣ ਦਿੰਦਾ। ਦੁਆ ਹੈ ਉਸਦੀ ਸ਼ਾਇਰੀ ਹੋਰ ਬੁਲੰਦ ਹੋਵੇ।