ਚੋਣਾਂ ਦਾ ਬਿੱਗਲ (ਕਾਵਿ ਵਿਅੰਗ )

ਗੁਰਮੀਤ ਸਿੰਘ ਵੇਰਕਾ   

Email: gsinghverka57@gmail.com
Cell: +91 98786 00221
Address:
India
ਗੁਰਮੀਤ ਸਿੰਘ ਵੇਰਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੋਣਾ ਦਾ ਦੇਸ਼ ‘ ਚ ਬਿਗਲ ਵਜਿਆ,
ਰਾਜਨੀਤਕ ਪਾਰਟੀਆਂ ਇੱਕ ਦੂਜੇ ਤੇ ਤੰਜ ਕੱਸਨ ਲੱਗੀਆਂ,
ਦੱਲ ਬਦਲੀ ਦਾ ਦੌਰ ਸ਼ੁਰੂ ਹੋ ਗਿਆ,
ਧਰਮ ਮਾਨ ਵੇਚ ਵੋਟਰਾਂ ਦੇ ਨਾਲ ਧੋਖਾ ਕਰਨ ਲੱਗੀਆਂ,
ਟਿਕਟ ਲੈਣ ਦਾ ਦੌਰ ਸ਼ੁਰੂ ਹੋ ਗਿਆ,
ਲੰਬੀਆਂ ਲਾਈਨਾਂ ਉਮੀਦਵਾਰ ਦੀਆਂ ਲੱਗਨ ਲੱਗੀਆਂ,
ਲੰਬੇ ਚੌੜੇ ਭਾਸ਼ਨਾਂ ਦਾ ਸਿੰਸਲਾ ਸ਼ੁਰੂ ਹੋ ਗਿਆ,
ਮੁੱਫਤ ਦੀਆਂ ਰਿਉੜੀਆਂ ਵੋਟਰਾਂ ਨੂੰ ਵੰਡਨ ਲੱਗੀਆਂ ,
ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ
ਬੋਲੀਆਂ ਜਦੋਂ ਦੀਆਂ ਨੇਤਾ ਦੀ ਲੱਗਨ ਲੱਗੀਆਂ,
ਵੇਰਕਾ ਦੇਖ ਦੇਖ ਹੈਰਾਨ ਹੋਈ ਜਾਂਦਾ,
ਗਿਰਗਟ ਵਾਂਗੂ ਰੰਗ ਜਦੋਂ ਬਦਲਨ ਲੱਗੀਆਂ।