ਸੋਚ ਤੇਰੀ ਵਿਚ, ਕਿੰਨਾ ਅੰਤਰ,
ਵੰਡਦਾ ਨਹੀਂ, ਕਿਸੇ ਨੂੰ ਤੂੰ,ਹੈ ਜੋ ਜੋ ਪਾਇਆ।
ਚਾਹਵੇ ਦੇਖਣਾ,ਹੱਸਦਾ ਵੱਸਦਾ ਹੀ ਸਭਨੂੰ,
ਰੱਖੇ ਖ਼ੁਦ ਦਾ, ਕਿਉਂ ਚਿਹਰਾ ਮੁਰਝਾਇਆ।
ਐਨੇ ਦੁੱਖ ਨੇ ਝੱਲੇ ਝੱਲੇ ਕੱਲੇ ਨੇ ਹੀ,
ਝੱਲ ਨਾ ਹੁੰਦੇ ਹੁਣ ਤਾਂ ਹੋਰ ਦੇ ਹੋਰ।
ਨਾ ਕੋਈ ਦੋਸ਼ ਗ਼ੈਰਾਂ ਦਾ ਜ਼ਿਆਦਾ ਏ,
ਮੇਰੇ ਆਪਣੇ ਹੀ ਲਾ ਰਹੇ ਨੇ ਜ਼ੋਰ।
ਹੋ ਸਕਦਾ ਹੈ ,ਹੋਵਾਂਗਾ ਸ਼ਾਇਦ ਮੈਂ,
ਮਾਨਸਿਕ ਰੋਗੀ ਕੁਝ ਹਾਲਤ ਚ,
ਪਰ ਨਹੀਂ ਕਦੇ,ਕਿਸੇ ਕਿਸਮ ਦਾ,
ਨੁਕਸਾਨ ਕਿਸੇ ਨੂੰ ਪਹੁੰਚਾਇਆ।
ਰੋਕਿਆ ਹੰਝੂ ਨੂੰ ਜ਼ੋਰ ਲੱਗਾ,
ਰੱਖੀ ਗੱਲ ਦਿਲ ਦੀ ਦਿਲ ਵਿੱਚ,
ਨਾ ਕੁਝ ਜ਼ਾਹਰ ਕਰ ਪਾਇਆ,
ਨਾ ਹੰਝੂ ਅੱਖਾਂ ਵਿੱਚ ਆਇਆ।