ਗਿਰਗਟ ਵਾੱਗ ਰੰਗ ਬਦਲ ਇਹ ਨੇਤਾ ,
ਰੋਜਾਨਾਂ ਦੱਲ ਬਦਲੀਆਂ ਕਰ ਰਹੇ ਨੇ,
ਟਿਕਟ ਮਿਲਣੀ ਚਾਹੀਦੀ ਕਿਸੇ ਵੀ ਪਾਰਟੀ ਦੀ,
ਮੰਨ ਮਰਜ਼ੀਆਂ ਇਹ ਕਰ ਰਹੇ ਨੇ,
ਵੋਟਰ ਠੱਗਿਆ ਮਹਿਸੂਸ ਕਰ ਰਿਹਾ,
ਜਿਸ ਤਰ੍ਹਾ ਨੇਤਾ ਲੋਕ ਜਲਦੀਆਂ ਕਰ ਰਹੇ ਨੇ,
ਵੋਟਰ ਨਕਾਰ ਦੇਣ ਇਹੋ ਜਿਹੇ ਨੇਤਾ ਨੂੰ,
ਜਿਹੜੇ ਜਾਣ ਬੁੱਝ ਕੇ ਗਲਤੀਆਂ ਕਰ ਰਹੇ ਨੇ,
ਸੰਦਨ ਵਿੱਚ ਦੱਲ ਬਦਲੀ ਲਈ ਸਖਤ ਕਨੂੰਨ
ਪਾਸ ਹੋਵੇ,ਚੋਣਾਂ ਨੂੰ ਜੋ ਗੰਦਲੀਆ ਕਰ ਰਹੇ ਨੇ,
ਵੇਰਕਾ ਦੇਖ ਦੇਖ ਹੈਰਾਨ ਹੋਈ ਜਾਂਦਾ,ਜਿਹੜੇ ਨੇਤਾ
ਲੋਕ ਰਾਜ ਨਾਲ ਧਾਂਦਲੀਆਂ ਕਰ ਰਹੇ ਨੇ।