ਜੋ ਵੀਰ ਮੁੱਦਿਆਂ ਉੱਤੇ ਲਿਖਦੇ ਨੇ,
ਹੈ ਕਲਮਕਾਰਾਂ ਦੀ ਘਾਟ ਬੜੀ।
ਇਸ਼ਕ ਮੁਸ਼ਕ ਤੇ ਲਿਖਦੇ ਰਹੀਏ ਜੀ,
ਰਹੇ ਦਿਲ ਵਿੱਚ ਇਹੇ ਚਾਹਤ ਬੜੀ।
ਜੇਕਰ ਲਿਖਤ ਤੇ ਪੇਚਾ ਪੈ ਜਾਵੇ,
ਫਿਰ ਹੁੰਦੀ ਹੈ ਘਬਰਾਹਟ ਬੜੀ।
ਧੱਬਾ ਲੱਗ ਜਾਏ ਜੇ ਬਦਨਾਮੀ ਦਾ,
ਫਿਰ ਮਹਿਸੂਸ ਹੁੰਦੀ ਹੈ ਘਾਟ ਬੜੀ।
ਰਚਨਾ ਹਜ਼ਾਰਾਂ ਚੋਂ ਇੱਕ ਹੁੰਦੀ ਹੈ,
ਜੋ ਪੜ੍ਹਦਿਆਂ ਲੱਗੇ ਸਮਾਰਟ ਬੜੀ।
ਜੇ ਮਿਲੇ ਸਭਾ ਵੱਲੋਂ ਸਨਮਾਨ ਕੋਈ,
ਫਿਰ ਮਿੰਨੀ ਜਿਹੀ ਹੋਏ ਆਹਟ ਬੜੀ।
ਜੇ ਗੱਲ ਲਿਖਤ ਦੀ ਪੁੱਠੀ ਪੈਣ ਲੱਗੇ,
ਫਿਰ ਦਿਲ ਨੂੰ ਲੱਗਦੀ ਸ਼ਾਕ ਬੜੀ।
ਦੱਦਾਹੂਰੀਆ ਮਸਤੀ ਚੜ੍ਹ ਜਾਂਦੀ ਹੈ,
ਜੇ ਵਿੱਚ ਮਹਿਫ਼ਲ ਬੱਝੇ ਠਾਠ ਬੜੀ।