ਇਕ ਮਈ ਨੂੰ ਮਜ਼ਦੂਰਾਂ ਦੀ ਗੱਲ ਕਰਨ ਵਾਲੇ,
ਮੂੰਹਾਂ ਦੇ ਹੁੰਦੇ ਨੇ ਮਿੱਠੇ, ਦਿਲਾਂ ਦੇ ਹੁੰਦੇ ਨੇ ਕਾਲੇ।
ਉਹ ਮਜ਼ਦੂਰਾਂ ਤੋਂ ਅੱਠ ਘੰਟਿਆਂ ਤੋਂ ਵੱਧ ਕੰਮ ਲੈਂਦੇ ਨੇ,
ਸ਼ਾਮ ਨੂੰ ਮਜ਼ਦੂਰੀ ਦੇਣ ਵੇਲੇ ਰੋਣ ਲੱਗ ਪੈਂਦੇ ਨੇ।
ਦੁਪਹਿਰ ਦੀ ਰੋਟੀ ਖਾਣ ਲਈ ਵੀ ਸਮਾਂ ਨਾ ਦਿੰਦੇ ਨੇ,
ਉਂਝ ਉਹ ਖ਼ੁਦ ਨੂੰ ਉਨ੍ਹਾਂ ਦੇ ਹਮਦਰਦ ਕਹਿੰਦੇ ਨੇ।
ਉਹ ਕੰਮ ਕਰਦੇ ਪਸੀਨੋ ਪਸੀਨਾ ਹੋਈ ਜਾਣ,
ਫਿਰ ਵੀ ਉਨ੍ਹਾਂ ਨੂੰ ਵੇਖ ਉਹ ਮੱਥੇ ਵੱਟ ਪਾਈ ਜਾਣ।
ਉਨ੍ਹਾਂ ਦੇ ਕੀਤੇ ਕੰਮ ਦੀ ਉਹ ਸਿਫਤ ਨਾ ਕਰਦੇ ਨੇ,
ਉਹ ਉਨ੍ਹਾਂ ਨੂੰ ਆਪਣੇ ਗੁਲਾਮ ਹੀ ਸਮਝਦੇ ਨੇ।
ਜੇ ਕੰਮ ਕਰਕੇ ਵੀ ਉਨ੍ਹਾਂ ਨੂੰ ਮਿਲਣੀ ਨਹੀਂ ਰੋਟੀ,
ਤਾਂ ਫਿਰ ਅੱਕ ਕੇ ਉਨ੍ਹਾਂ ਨੂੰ ਚੁੱਕਣੀ ਪੈਣੀ ਏਂ ਸੋਟੀ।
ਮਜ਼ਦੂਰ ਏਕਤਾ ਹੀ ਉਨ੍ਹਾਂ ਦੇ ਦੁੱਖਾਂ ਦਾ ਹੱਲ ਹੈ,
ਇਸ ਤੋਂ ਬਗੈਰ 'ਮਾਨ' ਧੁੰਦਲਾ ਉਨ੍ਹਾਂ ਦਾ ਕੱਲ੍ਹ ਹੈ।