ਮੇਲ ਜੋਲ ਸੱਭ ਨਾਲ ਪਿਆਰ ਹੋਣਾ ਚਾਹੀਦਾ।
ਆਪਸ ਦੇ ਵਿੱਚ ਸਤਿਕਾਰ ਹੋਣਾ ਚਾਹੀਦਾ।।
ਦੁਨੀਆਂ ਦਾ ਮੇਲਾ ਚਾਰ ਦਿਨਾਂ ਦਾ ਹੈ ਵੀਰਨੋ,
ਨਹੀਓਂ ਕਿਸੇ ਨਾਲ ਕੋਈ ਤਕਰਾਰ ਹੋਣਾ ਚਾਹੀਦਾ।।
ਦੁਨੀਆਂ ਤੋਂ ਦੱਸੋ ਕਿਸੇ ਕੀ ਲੈ ਜਾਣਾ ਹੈ।
ਲੱਗਿਆ ਹੈ ਮੇਲਾ ਬੱਸ ਆਣਾ ਅਤੇ ਜਾਣਾ ਹੈ।।
ਕਿਸੇ ਲਈ ਬੰਦਾ ਨਹੀਓਂ ਭਾਰ ਹੋਣਾ ਚਾਹੀਦਾ,,,,
ਆਪਸ ਦੇ ਵਿੱਚ ਸਤਿਕਾਰ,,,,
ਦੁਨੀਆਂ ਦੇ ਵਿੱਚ ਆਓ ਛਾਪ ਐਸੀ ਛੱਡੀਏ।
ਬੁਰਾਈ ਅਤੇ ਨਫ਼ਰਤਾਂ ਨੂੰ ਦਿਲ ਵਿੱਚੋਂ ਕੱਢੀਏ।।
ਨਾ ਹੀ ਮਨ ਉੱਤੇ ਕਿਸੇ ਦੇ ਵੀ ਭਾਰ ਹੋਣਾ ਚਾਹੀਦਾ,,,,
ਆਪਸ ਦੇ ਵਿੱਚ ਸਤਿਕਾਰ,,,
ਕਰੋ ਐਸੇ ਕਾਰਜ ਕੋਈ ਯਾਦ ਛੱਡ ਜਾਓ ਜੀ।
ਭੁੱਲੋਂ ਨਾ ਮਨਾਂ ਚੋਂ ਚੰਗਾ ਵਿਵਹਾਰ ਛੱਡ ਜਾਓ ਜੀ।।
ਨਹੀਂ ਕਿਸੇ ਨਾਲ ਕੋਈ ਤਕਰਾਰ ਹੋਣਾ ਚਾਹੀਦਾ,,,,
ਆਪਸ ਦੇ ਵਿੱਚ ਸਤਿਕਾਰ,,,
ਰੰਗਲੀ ਇਹ ਦੁਨੀਆਂ ਊਂ ਛੱਡਣੀ ਕੋਈ ਚਾਹਵੇ ਨਾ।
ਕੋਈ ਮਾਲਿਕ ਦੇ ਕੰਮਾਂ ਵਿੱਚ ਟੰਗ ਵੀ ਅੜਾਵੇ ਨਾ।।
ਸੱਭ ਦੇ ਦਿਲਾਂ ਚ ਇਹ ਆਭਾਰ ਹੋਣਾ ਚਾਹੀਦਾ,,,
ਆਪਸ ਦੇ ਵਿੱਚ ਸਤਿਕਾਰ,,,,
ਦੱਦਾਹੂਰ ਜਿਹੇ ਲੱਖਾਂ ਆਏ ਲੱਖਾਂ ਇਥੋਂ ਜਾਣਗੇ।
ਜੋ ਆਪਣੇ ਕੀਤੇ ਦੀਆਂ ਪੈੜਾਂ ਛੱਡ ਜਾਣਗੇ।।
ਇਸ ਗੱਲੋਂ ਦਿਲ ਠੰਢਾ ਠਾਰ ਹੋਣਾ ਚਾਹੀਦਾ,,,,
ਆਪਸ ਦੇ ਵਿੱਚ ਸਤਿਕਾਰ,,,