ਅਲਵਿਦਾ ਸੱਜਣਾ ਆਪਾਂ ਫੇਰ ਮਿਲਾਂਗੇ
ਪਿਆਰ 'ਚ ਲਿਬਰੇਜ ਆਪਾਂ ਫੇਰ ਮਿਲਾਂਗੇ
ਗਿਲੇ ਸ਼ਿਕਵੇ ਤਾਂ ਗਹਿਣਾ ਸੱਜਣਾ ਜਿੰਦੜੀ ਦਾ
ਕਰ ਮਨ ਦੇ ਦੂਰ ਹਨੇਰ ਆਪਾਂ ਫੇਰ ਮਿਲਾਂਗੇ
ਹੋ ਉਦਾਸ ਐਵੇਂ ਸੋਚਾਂ ਵਿੱਚ ਨਾ ਡੁੱਬਿਆ ਕਰ
ਬਣ ਚੜਦੀ ਹੋਈ ਸਵੇਰ ਆਪਾਂ ਫੇਰ ਮਿਲਾਂਗੇ
ਦੁਸ਼ਮਣ ਹੈ ਜਮਾਨਾ ਚੰਦਰੀ ਮੁਹੱਬਤ ਦਾ
'ਓਕਟੋ' ਹੋ ਕੇ ਭੋਰਾ ਦਲੇਰ ਆਪਾਂ ਫੇਰ ਮਿਲਾਂਗੇ