ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਾਹਿਤ ਜਗਤ ਦੀ ਲੜੀ ਚੋਂ ਬਿਖਰੇ ਮਹਾਨ ਸ਼ਾਇਰ ਸਵਰਗੀ ਡਾ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਦੌਰਾਨ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਦੇ ਨਵ ਪ੍ਰਕਾਸ਼ਿਤ ਨਾਵਲ 'ਪੌੜੀ" ਉਪਰ ਵਿਚਾਰ ਗੋਸ਼ਟੀ ਕਰਵਾਈ ਗਈ ਹੈ ਇਸ ਸਬੰਧੀ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦਾ ਸਾਲਾਨਾ ਸਮਾਗਮ ਸਕੂਲ ਆਫ਼ ਐਮੀਨੈਂਸ ਨੇੜੇ ਬੱਸ ਸਟੈਂਡ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ ਹੈ। ਜਿਸ ਦੌਰਾਨ ਡਾ ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਸਮਾਗਮ ਦੀ ਪ੍ਰਧਾਨਗੀ ਵਜੋਂ, ਬੂਟਾ ਸਿੰਘ ਚੌਹਾਨ (ਗਵਰਨਿੰਗ ਕੌਂਸਲ ਮੈਂਬਰ ਭਾਰਤੀ ਸਾਹਿਤ ਅਕਾਦਮੀ) ਮੁੱਖ ਮਹਿਮਾਨ ਵਜੋਂ ਅਤੇ ਡਾ ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਨਿਰੰਜਨ ਬੋਹਾ, ਡਾ ਹਰਿੰਦਰ ਸਿੰਘ, ਨਾਵਲਕਾਰ ਰੂਪ ਸਿੰਘ ਦਿੱਲੀ, ਡਾ ਅਜੀਤਪਾਲ ਸਿੰਘ ਜਟਾਣਾਂ ਭਾਸ਼ਾ ਅਫ਼ਸਰ ਮੋਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ਵਿੱਚ ਸਵਰਗੀ ਸ਼ਾਇਰ ਡਾ ਸੁਰਜੀਤ ਪਾਤਰ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਨਿੱਘੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਕਵੀ ਕੰਵਲਜੀਤ ਭੋਲਾ ਲੰਡੇ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਸਮਾਗਮ ਵਿੱਚ ਪਹੁੰਚੇ ਹੋਏ ਸਮੂਹ ਲੇਖਕ ਵਰਗ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਸਿੱਧ ਆਲੋਚਕ ਨਿਰੰਜਨ ਸਿੰਘ ਬੋਹਾ ਵੱਲੋਂ ਹਰਵਿੰਦਰ ਸਿੰਘ ਰੋਡੇ ਦੇ ਨਾਵਲ ਉਪਰ ਪੇਪਰ ਪੜ੍ਹਦਿਆਂ ਕਿਹਾ ਕਿ ਹਰਵਿੰਦਰ ਸਿੰਘ ਰੋਡੇ ਨੇ ਪੰਜਾਬੀ ਕਾਵਿ ਦੇ ਮੁੱਢਲੇ ਉਪ ਵਿਧਾਈ ਰੂਪ ਕਵੀਸ਼ਰੀ ਦੇ ਖੇਤਰ ਵਿੱਚ ਜਿੱਥੇ ਛੋਟੀ ਉਮਰੇ ਹੀ ਆਪਣਾ ਚੰਗਾ ਨਾਂ ਬਣਾਇਆ ਹੈ ਉੱਥੇ ਪੰਜਾਬੀ ਗਲਪ ਵੱਲ ਪਰਤਿਆ ਇੱਕ ਅਜਿਹਾ ਲੇਖਕ ਹੈ ਜਿਸ ਕੋਲ ਸਮਾਜ ਨੂੰ ਸਮਝਣ ਲਈ ਮਨੋਵਿਗਿਆਨਕ ਸੂਝ ਬੂਝ ਵੀ ਹੈ ਇਸ ਦੇ ਨਾਲ ਹੀ ਬੂਟਾ ਸਿੰਘ ਚੌਹਾਨ, ਡਾ ਸਰਬਜੀਤ ਸਿੰਘ,ਡਾ ਹਰਿੰਦਰ ਸਿੰਘ,ਡਾ ਅਜੀਤਪਾਲ ਸਿੰਘ, ਡਾ ਸੁਰਜੀਤ ਬਰਾੜ, ਰੂਪ ਸਿੰਘ ਦਿੱਲੀ, ਬਲਦੇਵ ਸੜਕਨਾਮਾ, ਮੁਕੰਦ ਕਮਲ,ਅਮਰ ਘੋਲੀਆ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰਵਿੰਦਰ ਸਿੰਘ ਰੋਡੇ ਨੇ ਪਹਿਲੀ ਪੁਸਤਕ 'ਲਿਸ਼ਕਦਾ ਰੱਬ' ਉਪਰੰਤ ਹੁਣ ਨਾਵਲ 'ਪੌੜੀ" ਪਾਠਕਾਂ ਦੇ ਸਨਮੁੱਖ ਕੀਤਾ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦਾ ਹੋਇਆ ਸਮਾਜ ਦੀਆਂ ਬਹੁਤ ਸਾਰੀਆਂ ਕੌੜੀਆਂ ਸੱਚਾਈਆਂ ਨੂੰ ਉਜਾਗਰ ਕਰਦਾ ਹੈ ਅਤੇ ਉਨ੍ਹਾਂ ਨਾਵਲਕਾਰ ਰੋਡੇ ਨੂੰ ਅੱਗੇ ਤੋਂ ਹੋਰ ਵੀ ਵਧੀਆ ਸਾਹਿਤ ਸਿਰਜਣ ਦੀ ਪ੍ਰੇਰਨਾ ਦਿੰਦਿਆਂ ਹਾਰਦਿਕ ਵਧਾਈ ਦਿੱਤੀ। ਉਪਰੰਤ ਸਭਾ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਭਾ ਦੇ ਮੈਂਬਰ ਕਰਮ ਸਿੰਘ ਕਰਮ ਦੀ ਹੋਣਹਾਰ ਬੇਟੀ ਅਮਨਜੋਤ ਨਿੱਡਰ ਜੋ ਇੱਕ ਵਧੀਆ ਆਰਟਿਸਟ ਵਜੋਂ ਉਭਰ ਰਹੀ ਹੈ ਉਸ ਦਾ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਬਲਵਿੰਦਰ ਸਿੰਘ ਕੈਂਥ,ਪ੍ਰੀਤ ਨਿਵਾਣ,ਸੀਰਾ ਗਰੇਵਾਲ ਰੌਂਤਾ, ਕੋਮਲ ਭੱਟੀ, ਮੁਕੰਦ ਕਮਲ, ਸਾਗਰ ਸਫ਼ਰੀ, ਜਸਵੰਤ ਜੱਸੀ,ਦਾ ਔਕਟੋ ਆਊਲ, ਸਾਧੂ ਰਾਮ ਲੰਗੇਆਣਾ,ਪਰਮਜੀਤ ਸਿੰਘ ਬਾਘਾਪੁਰਾਣਾ, ਈਸ਼ਰ ਸਿੰਘ ਲੰਭਵਾਲੀ,ਕਰਮ ਸਿੰਘ ਕਰਮ, ਜਗਦੀਸ਼ ਪ੍ਰੀਤਮ,ਅਮਰ ਘੋਲੀਆ, ਲਖਵੀਰ ਕੋਮਲ, ਪ੍ਰੀਤਮ ਸਿੰਘ ਰਣੀਆਂ, ਸੁਖਮੰਦਰ ਸਿੰਘ ਗੁੰਮਟੀ, ਅਤਿੰਦਰਪਾਲ ਸਿੰਘ, ਜਸਕਰਨ ਮੱਤਾ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਮਹਿਰੋਂ, ਸੋਨੀ ਮੋਗਾ, ਹਰਚਰਨ ਸਿੰਘ ਰਾਜੇਆਣਾ, ਗੁਰਜਿੰਦਰ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਸਿੱਧੂ, ਲਖਵਿੰਦਰ ਸਿੰਘ ਸ਼ਰੀਂਹ ਵਾਲਾ, ਮੁਕੰਦ ਕਮਲ, ਗੁਰਦੇਵ ਸਿੰਘ ਦਰਦੀ,ਮੇਜਰ ਸਿੰਘ ਹਰੀਏਵਾਲਾ, ਬਲਵਿੰਦਰ ਸਿੰਘ ਰੋਡੇ, ਨਿਰੰਜਨ ਬੋਹਾ, ਬੂਟਾ ਸਿੰਘ ਚੌਹਾਨ,ਡਾ ਸੁਰਜੀਤ ਬਰਾੜ,ਅਮਰਜੀਤ ਸਿੰਘ ਰਣੀਆਂ, ਰੂਪ ਸਿੰਘ ਦਿੱਲੀ, ਗੁਰਕੀਰਤ ਸਿੰਘ ਔਲਖ, ਚਮਕੌਰ ਸਿੰਘ, ਮਾਸਟਰ ਦਰਸ਼ਨ ਸਿੰਘ, ਕ੍ਰਿਸ਼ਨ ਪ੍ਰਤਾਪ,ਅਮਰੀਕ ਸੈਦੋਕੇ, ਨਿਰਮਲ ਸਿੰਘ ਪੱਤੋਂ, ਤਰਸੇਮ ਗੋਪੀਕਾ, ਗੁਰਸੇਵਕ ਸਿੰਘ ਬੀੜ, ਬਲਜਿੰਦਰ ਭਾਰਤੀ, ਪ੍ਰੋਫੈਸਰ ਗੁਰਮਤ ਸਿੰਘ, ਦਰਸ਼ਨ ਸਿੰਘ ਦੋਸਾਂਝ,ਡਾ ਅਜੀਤਪਾਲ ਜਟਾਣਾਂ, ਬਲਦੇਵ ਸਿੰਘ, ਗੁਰਤੇਜ ਪੱਖੀ, ਸਤੀਸ਼ ਧਵਨ, ਤਰਸੇਮ ਖ਼ਾਨ, ਆਫ਼ਰੀਨ ਬੇਗਮ, ਸਬੀਨਾ ਬੇਗਮ,ਪ੍ਰੀਤ ਜੱਗੀ, ਅਮਰਜੀਤ ਕੌਰ ਮੋਰਿੰਡਾ, ਪਰਸ਼ੋਤਮ ਪੱਤੋਂ, ਮੰਗਲਮੀਤ ਪੱਤੋ, ਲਾਲ ਚੰਦ ਸਿੰਘ ,ਅਮਰ ਪਰਮਿੰਦਰ, ਹਰਦੇਵ ਹਮਦਰਦ ਮੁਕਤਸਰ, ਗੁਰਦੇਵ ਸਿੰਘ ਘਾਰੂ, ਬਲਦੇਵ ਸਿੰਘ ਇਕਵੰਨ,ਕੋਮਲ ਭੱਟੀ,ਗੋਰਾ ਸਮਾਲਸਰ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਜਸਵਿੰਦਰ ਜਲੰਧਰੀ, ਗੁਰਮੀਤ ਸਿੰਘ ਹਮੀਰਗੜ੍ਹ, ਜਸਵੰਤ ਰਾਊਕੇ, ਅੰਮ੍ਰਿਤਪਾਲ ਕਲੇਰ , ਗੁਰਸਿਮਰਨ ਕੌਰ, ਜਗਸੀਰ ਲੁਹਾਰਾ, ਚਰਨਜੀਤ ਗਿੱਲ ਸਮਾਲਸਰ, ਗੁਰਪ੍ਰੀਤ ਬੜੈਚ, ਗੁਰਿੰਦਰ ਸਿੰਘ ਸੰਧੂਆਂ,ਅਮਰ ਘੋਲੀਆ, ਹਰਭਜਨ ਸਿੰਘ ਨਾਗਰਾ, ਰਛਪਾਲ ਸਿੰਘ ਚਕਰ,ਡਾ ਅਮਨ ਅੱਚਰਵਾਲ, ਜਸਕਰਨ ਲੰਡੇ, ਗੁਰਦਰਸ਼ਨ ਸਿੰਘ ਰੋਡੇ, ਹਰਮਿੰਦਰ ਸਿੰਘ ਕੋਟਲਾ, ਗੁਰਬਚਨ ਕਮਲ, ਨਿਰਮਲ ਸਿੰਘ ਮਾਣੂੰਕੇ, ਪਰਵੇਜ਼ ਖ਼ਾਨ, ਸੁਖਦੀਪ ਸਿੰਘ,ਸਹਿਜ ਲਾਲ ਸਿੰਘ, ਸੋਨੀ ਜੈ ਸਿੰਘ ਵਾਲਾ, ਕੁੱਕੂ ਫੋਟੋਗਰਾਫ਼ਰ ਵੱਲੋਂ ਕੁਝ ਆਪੋ ਆਪਣੀਆਂ ਤਾਜ਼ੀਆਂ ਕਲਮਾਂ ਦੇ ਕਲਾਮ ਅਤੇ ਕੁਝ ਡਾ ਸੁਰਜੀਤ ਪਾਤਰ ਜੀ ਦੀ ਕਲ਼ਮ ਚੋਂ ਨਿਕਲ ਬੋਲ ਪੇਸ਼ ਕੀਤੇ ਗਏ।
ਡਾ ਸਾਧੂ ਰਾਮ ਲੰਗੇਆਣਾ