ਡਾ. ਕੋਚਰ ਦੀ ਪ੍ਰਧਾਨਗੀ ਹੇਠ ਹੋਈ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ (ਖ਼ਬਰਸਾਰ)


ਲੁਧਿਆਣਾ  --  ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਸਥਿਤ ਡਾ. ਪਰਮਿੰਦਰ ਸਿੰਘ ਹਾਲ ਵਿਖੇ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ। ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਡਾ. ਪਾਤਰ ਦੀਆਂ ਕਵਿਤਾਵਾਂ, ਗਜ਼ਲਾਂ, ਨਜ਼ਮਾਂ ਅਤੇ ਗੀਤਾਂ 'ਤੇ ਹੀ ਕੇਂਦਰਿਤ ਰਹੀ। ਡਾ. ਕੋਚਰ ਨੇ ਭਰੇ ਮਨ ਨਾਲ ਪਾਤਰ ਦੀਆਂ ਕੁੱਝ ਨਜ਼ਮਾਂ ਪੇਸ਼ ਕਰ ਕੇ ਉਨਾਂ ਦੀ ਯਾਦ ਨੂੰ ਤਾਜ਼ਾ ਕੀਤਾ। ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਸਾਹਿਤ ਨੂੰ ਵੱਡੀ ਘਾਟ ਰੜਕੇਗੀ। ਰੰਗਮੰਚ ਰੰਗ ਨਗਰੀ ਦੇ ਸੰਸਥਾਪਕ ਤੇ ਉੱਘੇ ਨਾਟਕਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਪਾਤਰ ਸਾਹਿਤਕ ਸੋਚ ਅਤੇ ਸਮਝ ਦੀ ਸ਼ਬਦ ਰੂਪੀ ਇਕ ਵੱਡੀ ਟਕਸਾਲ ਸਨ। ਉੱਘੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਸ਼ਰਧਾਂਜਲੀ ਸ਼ਬਦ ਬੋਲਦੇ ਹੋਏ ਕਿਹਾ ਕਿ ਡਾ. ਪਾਤਰ ਸ਼ਬਦਾਂ ਦੇ ਰੂਪ ;ਚ ਹਮੇਸ਼ਾਂ ਸਾਡੇ ;ਚ ਰਹਿਣਗੇ। ਸਾਹਿਤ ਅਕਾਦਮੀ ਦੇ ਦਫਤਰ ਇੰਚਾਰਜ ਤੇ ਉੱਘੀ ਕਹਾਣੀਕਾਰਾ ਸੁਰਿੰਦਰ ਦੀਪ ਨੇ ਕਿਹਾ ਕਿ ਡਾ. ਪਾਤਰ ਵਰਗੀ ਸ਼ਖ਼ਸੀਅਤ ਦਾ ਵਿਛੋੜਾ ਨਾ ਸਹਿਣ ਯੋਗ ਹੈ ਹਰਦੇਵ ਸਿੰਘ ਕਲਸੀ ਨੇ ਦੁੱਖ ਭਰੀ ਕਵਿਤਾ ਰਾਹੀਂ ਪਾਤਰ ਨੂੰ ਯਾਦ ਕੀਤਾ ਤੇ ਪਰਮਜੀਤਕੌਰ ਮਹਿਕ ਨੇ ਵੈਰਾਗ ਮਈ ਕਵਿਤਾ ਪੜ੍ਹ ਕੇ ਡਾ. ਪਾਤਰ ਸ਼ਰਧਾਜਲੀ ਦਿੱਤੀ। ਗੁਰਸ਼ਰਨ ਸਿੰਘ ਨਰੂਲਾ, ਸਿਮਰਨ ਕੌਰ ਧੁੱਗਾ, ਇੰਦਰਜੀਤ ਕੌਰ ਲੋਟੇ ਅਤੇ ਮਨਜਿੰਦਰ ਸਿੰਘ ਨੇ ਵੀ ਕਵਿਤਾਵਾਂ ਰਾਹੀ ਪਾਤਰ ਨੂੰ ਯਾਦ ਕੀਤਾ। ਕਵੀ ਜ਼ੋਰਾਵਰ ਸਿੰਘ ਪੰਛੀ ਨੇ ਪਹਾੜ ਤੇ ਹਿਜ਼ਰ ਤੋੜੇ ਨਹੀਂ ਜਾਂਦੇ ਅਤੇ ਸਭਾ ਦੇ ਜਨਰਲ ਸੈਕਟਰੀ ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਵੈਰਾਗਮਈ ਕਵਿਤਾ ਨਾਲ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤ 'ਚ ਸੰਸਥਾ ਦੀ ਪ੍ਰਧਾਨ ਡਾ. ਕੋਚਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।