ਸਿੰਘ ਸਰਦਾਰਾਂ ਦੀ ਖੇੜੀ ਨੌਧ ਸਿੰਘ ਤੋਂ ਦi ੋਕਲੋਮੀਟਰ ਦੂਰ , ਗੁਰੂ ਮਾਰੀ ਸਰਹਿੰਦ ਅਤੇ ਪੱਥਰਾਂ ਦੀ ਮਾਰ ਹੇਠ ਪਿੰਡ ਸੰਘੋਲ ਦੇ ਵਿਚਕਾਰ ਹੈ ਪਿੰਡ ਬੌੜ। ਵਜ਼ੀਦ ਖਾਨ ਨੂੰ ਮਾਰ ਕੇ ਜਦੋਂ ਬਾਬਾ ਬੰਦਾ ਸਿੰਘ ਦੀ ਫੌਜ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਉਪਰੋਕਤ ਸਾਰੇ ਇਲਾਕੇ ਵਿੱਚ ਠੀਕਰੀਆਂ ਰੋੜੇ ਹੀ ਖਿੰਡੇ ਹੁੰਦੇ ਸਨ ਜਿਨ੍ਹਾਂ ਉਤੇ ਅਸੀਂ ਅਪਣੇ ਨਾਨਕੇ ਪਿੰਡ ਤੋਂ ਜ਼ਿਲਾ ਦਫਤਰ ਫਤਹਿਗੜ੍ਹ ਸਾਹਿਬ ਦੀ ਸਭਾ ਤੇ ਜਾਣਾ ਤਾਂ ਇਨ੍ਹਾਂ ਰੋੜਿਆਂ ਠੀਕਰੀਆਂ ਤੋਂ ਬਚ ਬਚ ਕੇ ਚੱਲਣਾ। ਇੱਕ ਪੁਰਾਣੀ ਥੇਹ ਤੇ ਵਸਿਆ ਇਹ ਇਹ ਅਣਗੌਲਿਆ ਅਣਜਾਣਿਆ ਪਿੰਡ ਅਚਾਨਕ ਖਬਰਾਂ ਤੇ ਛਾ ਗਿਆ ਤੇ ਵਿਸ਼ਵ ਮਸ਼ਹੂਰ ਹੋ ਗਿਆ ਜਦ ਇਸ ਪਿੰਡ ਦੇ ਗਭਰੂ (ਉਮਰ 53 ਸਾਲ) ਮਲਕੀਅਤ ਸਿੰਘ ਨੇ ਐਵਰੈਸਟ ਦੀ ਚੋਟੀ ਉਤੇ 19 ਮਈ 2024 ਨੂੰ ਗੁਰਬਾਣੀ-ਸ਼ਬਦ ਦਾ ਨਾਦ ਗੁੰਜਾਇਆ ਅਤੇ ਜਿੱਤ ਦਾ ਝੰਡਾ ਨਿਸ਼ਾਨ ਸਾਹਿਬ ਲਹਿਰਾਇਆ।
8,849 ਮੀਟਰ (29,035 ਫੁੱਟ) ਉੱਚੇ ਹਮੇਸ਼ਾ ਬਰਫ ਨਾਲ ਢਕੇ ਹਿਮਾਲਿਆ ਪਰਬਤ ਉਤੇ ਚੜ੍ਹਣਾ ਬਹੁਤ ਚੁਣੌਤੀਆ ਭਰਿਆ ਹੈ ਪਰ ਜੋ ਆਮ ਪਰਬਤਾ-ਰੋਹੀਆਂ ਨੂੰ ਚੁਣੌਤੀਆਂ ਦਰਪੇਸ਼ ਆਉਂਦੀਆ ਹਨ ਉਨ੍ਹਾਂ ਤੋਂ ਕਿਤੇ ਵੱਧ ਚੁਣੌਤੀਆ ਦਾ ਸਾਹਮਣਾ ਕਰਕੇ ੲਸ ਦਲੇਰ ਯੋਧੇ ਨੇ ਹਿਮਾਲਿਆ ਸਰ ਕੀਤਾ । ਇਸ ਦਲੇਰ ਪਰਬਤਾ-ਰੋਹੀ ਨੂੰ ਬੇਸ ਕੈਂਪ ਤੋਂ ਹੀ ਸਖਤ ਬਿਮਾਰੀ ਨਾਲ ਜੂਝਣਾ ਪਿਆ ਜਿੱਥੇ ਉਹ ਲਗਾਤਾਰ ਦਸ ਦਿਨ ਗੁਲੂਕੋਸ ਡ੍ਰਿਪ ਤੇ ਰਿਹਾ । ਇਸ ਹਾਲਤ ਵਿੱਚ ਉਸ ਨੂੰ ਹਿਮਾਲੇ ਤੇ ਚੜ੍ਹਣ ਦੇ ਵਿਰੁਧ ਡਾਕਟਰੀ ਰਾਇ ਦਿਤੀ ਗਈ ਪਰ ਉਸ ਦਾ ਜਨੂਨ, ਉਸਦਾ ਦ੍ਰਿੜ ਇਰਾਦਾ ਤੇ ਸਿਰੜ ਸਿਦਕ ਅਤੇ ਲਗਨ ਉਸ ਨੂੰ ਚੜ੍ਹਣ ਲਈ ਉਤਸਾਹਿਤ ਕਰਦੇ ਰਹੇ। ਏਥੇ ਹੀ ਬੱਸ ਨਹੀਂ । ਜਦ ਉਹ ਚੜ੍ਹਾਈ ਤੇ ਸੀ ਤਾਂ ਭਿਅੰਕਰ ਬਰਫਾਨੀ ਤੂਫਾਨ ਆਇਆ ਤੇ ਉਹ ਅਪਣੀ ਰੱਸੀ ਨਾਲ ਬੁਰੀ ਤਰ੍ਹਾਂ ਲਟਕ ਗਿਆ। ਉਸ ਦਾ ਡੂੰਘੀ ਖਾਈ ਵਿੱਚ ਕਿਸੇ ਵੀ ਸਮੇ ਡਿਗਣਾ ਸੰਭਵ ਸੀ ਪਰ ਕਿਸਮਤ ਨੇ ਉਸ ਦਾ ਸਾਥ ਦਿਤਾ ਤੇ ਉਹ ਅਪਣੀ ਕਸਰਤ ਅਤੇ ਹੁਨਰ ਸਦਕਾਂ ਔਖੀ ਘੜੀ ਤੋਂ ਪਾਰ ਹੋਇਆ।
ਮਲਕੀਤ ਸਿੰਘ ਨੇ ਅਪਣੀ ਮੁਢਲੀ ਪੜ੍ਹਾਈ ਖੇੜੀ ਨੌਧ ਸਿੰਘ ਸਕੂਲ ਤੋਂ ਕੀਤੀ ਤੇ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 1988 ਵਿੱਚ ਖੇਤੀਬਾੜੀ ਵਿੱਚ ਬੀਐਸਸੀ (ਆਨਰਜ਼) ਲਈ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਜਿੱਥੇ ਉਸਨੇ ਬੀ ਐਸ ਸੀ ਖੇਤੀਬਾੜੀ ਅਤੇ ਐਮ ਬੀ ਏ ਤੱਕ ਦੀ ਉੱਚ ਵਿਦਿਆ ਹਾਸਿਲ ਸੀ। 1993 ਵਿੱਚ ਗ੍ਰੈਜੂਏਟ ਹੋਣ ਤੋਂ ਪਹਿਲਾਂ, ਉਸਨੇ ਤਿੰਨ ਵਾਰ ਸਰਵੋਤਮ ਅਥਲੀਟ ਦਾ ਖਿਤਾਬ ਜਿੱਤਿਆ ਸੀ।
ਉਸਦੀ ਹਿਮਾਲਿਆ ਵਿਜੈ ਦੀ ਕਹਾਣੀ ਅਸਲ ਵਿੱਚ 1985 ਵਿੱਚ ਸ਼ੁਰੂ ਹੋਈ ਜਦੋਂ ਮਾਊਂਟ ਐਵਰੈਸਟ ਸਿਖਰ 'ਤੇ ਪਹੁੰਚਣ ਵਾਲੇ ਪਹਿਲੇ ਵਿਅਕਤੀ ਐਡਮੰਡ ਹਿਲੇਰੀ ਨੇ ਉਸ ਦੀ ਸਿਖਿਆ ਸੰਸਥਾ ਵਿੱਚ ਮੁੱਖ ਮਹਿਮਾਨ ਵਜੋਂ ਦੌਰਾ ਕੀਤਾ। ਹਿਲੇਰੀ ਉਸ ਸਮੇਂ ਭਾਰਤ ਵਿੱਚ ਨਿਊਜ਼ੀਲੈਂਡ ਦਾ ਰਾਜਦੂਤ ਸੀ। ੳੁਸ ਅਨੁਸਾਰ ,”ਮੈਨੂੰ ਉਸ ਦਿਨ ਉਸ ਤੋਂ ਦੋ ਪੁਰਸਕਾਰ ਮਿਲੇ ਸਨ। ਜਦੋਂ ਮੈਨੂੰ ਦੱਸਿਆ ਗਿਆ ਕਿ ਉਹ ਕੌਣ ਸੀ, ਤਾਂ ਇਸ ਨੇ ਮੇਰੀਆਂ ਦਿਲਚਸਪੀਆਂ ਨੂੰ ਵਧਾ ਦਿੱਤਾ ਅਤੇ ਜਦੋਂ ਮੈਂ ਨਿਊਜ਼ੀਲੈਂਡ ਗਿਆ, ਤਾਂ ਮੈਂ ਉਸ ਨੂੰ ਦੁਬਾਰਾ ਮਿਲਿਆ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਟ੍ਰੈਕਿੰਗ ਸ਼ੁਰੂ ਕੀਤੀ ਸੀ, ”
1998 ਵਿੱਚ ਅਤੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਨਾਲ ਸੰਖੇਪ ਕੰਮ ਕਰਨ ਤੋਂ ਬਾਅਦ, ਮਲਕੀਅਤ ਸਿੰਘ ਨਿਊਜ਼ੀਲੈਂਡ ਵਿੱਚਲੇ ਹਰੇ ਭਰੇ ਚਰਾਗਾਹਾਂ ਲਈ ਰਵਾਨਾ ਹੋਇਆ। ਹੁਣ ਮਲਕੀਅਤ ਸਿੰਘ, ਜਿਸ ਕੋਲ ਨਿਊਜ਼ੀਲੈਂਡ ਦੀ ਨਾਗਰਿਕਤਾ ਹੈ, ਉਸਦੀ ਕਹਾਣੀ ਅਸਲ ਵਿੱਚ 1985 ਵਿੱਚ ਸ਼ੁਰੂ ਹੋਈ ਜਦੋਂ ਮਾਊਂਟ ਐਵਰੈਸਟ ਸਿਖਰ 'ਤੇ ਪਹੁੰਚਣ ਵਾਲੇ ਪਹਿਲੇ ਵਿਅਕਤੀ ਐਡਮੰਡ ਹਿਲੇਰੀ ਨੇ ਮੁੱਖ ਮਹਿਮਾਨ ਵਜੋਂ ਆਪਣੇ ਸਕੂਲ ਦਾ ਦੌਰਾ ਕੀਤਾ। ਹਿਲੇਰੀ ਉਸ ਸਮੇਂ ਭਾਰਤ ਵਿੱਚ ਨਿਊਜ਼ੀਲੈਂਡ ਦੀ ਰਾਜਦੂਤ ਸੀ।
ਹਿਮਾਲਿਆ ਪਰਬਤ ਨੂੰ ਸਰ ਕਰਨ ਦਾ ਖਿਆਲ ਉਸ ਨੂੰ 2022 ਵਿੱਚ ਆਇਆ । ਉਸ ਅਨੁਸਾਰ “ਮੈਂ ਮਾਊਂਟ ਤਰਨਾਕੀ (2,518 ਮੀਟਰ) ਵਰਗੀਆਂ ਛੋਟੀਆਂ ਚੋਟੀਆਂ ਕਰ ਰਿਹਾ ਸੀ, ਪਰ 2022 ਵਿੱਚ, ਮੈਨੂੰ ਲੱਗਾ ਕਿ ਮੈਨੂੰ ਮਾਊਂਟ ਐਵਰੈਸਟ ਨੂੰ ਸਰ ਕਰਨਾ ਪਵੇਗਾ।”
ਉਸਦਾ ਪੁੱਤਰ ਨਿਊਜ਼ੀਲੈਂਡ ਦੀ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਵਾਲਾ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸਦਾ ਕੋਚ ਬਣਿਆ। “ਉਸਨੇ ਮੇਰੇ ਲਈ ਇੱਕ ਕਸਰਤ ਪ੍ਰੋਗਰਾਮ ਤਿਆਰ ਕੀਤਾ ਅਤੇ ਇਸ ਅਨੁਸਾਰ ਮੈਨ ਬਹੁਤ ਮਿਹਨਤ ਕੀਤੀ,” ਉਸਨੇ ਕਿਹਾ।
“ਮੈਂ ਸਵੇਰੇ 10 ਕਿਲੋਮੀਟਰ ਦੌੜਾ ਦਾ, ਸ਼ਾਮ ਨੂੰ ਯੋਗਾ ਕਰਦਾ ਅਤੇ ਅਗਲੀ ਸਵੇਰ ਪੌੜੀਆਂ ਚੜ੍ਹਦਾ। ਮੈਂ ਇਸ ਕਸਰਤ ਨੂੰ ਨਵੰਬਰ 2023 ਤੱਕ ਦੁਹਰਾਇਆ, ”ਉਸਨੇ ਅੱਗੇ ਕਿਹਾ।
ਮਲਕੀਅਤ ਸਿੰਘ ਨਵੰਬਰ 2023 ਵਿੱਚ ਮਾਊਂਟ ਐਵਰੈਸਟ 'ਤੇ ਚੜ੍ਹਨਾ ਚਾਹੁੰਦਾ ਸੀ, ਪਰ ਉਸ ਨੂੰ ਉਸ ਦੀ ਕੰਪਨੀ ਨੇ ਆਪਣੇ ਸਰੀਰ ਨੂੰ ਅਨੁਕੂਲ ਬਣਾਉਣ ਲਈ ਪਹਿਲਾਂ 6,000 ਮੀਟਰ ਦੀਆਂ ਚੋਟੀਆਂ 'ਤੇ ਜਾਣ ਦੀ ਸਲਾਹ ਦਿੱਤੀ। ਉਸਨੇ ਲੋਬੂਚੇ ਪਹਾੜ (6,119 ਮੀਟਰ) ਨੂੰ ਸਰ ਕੀਤਾ.
ਮਲਕੀਅਤ ਸਿੰਘ ਨੇ ਕਿਹਾ, “ਮੈਂ ਉਸ ਤੋਂ ਬਾਅਦ ਨਿਊਜ਼ੀਲੈਂਡ ਵਾਪਸ ਆ ਗਿਆ ਅਤੇ ਐਵਰੈਸਟ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
“ਜਦੋਂ ਮੈਂ ਕੈਂਪ 4 ਲਈ ਕੈਂਪ 3 ਛੱਡਿਆ, ਮੈਂ ਸਰੀਰਕ ਤੌਰ 'ਤੇ ਥੱਕ ਗਿਆ ਸੀ। ਮੈਨੂੰ ਮਹਿਸੂਸ ਨਹੀਂ ਹੋਇਆ ਕਿ ਮੇਰੇ ਕੋਲ ਜਾਰੀ ਰੱਖਣ ਦੀ ਤਾਕਤ ਹੈ ਜਾਂ ਨਹੀਂ। ਮੈਂ ਕੈਂਪ 3 ਤੇ ਪਹੁੰਚਿਆ, ਝਪਕੀ ਲਈ ਅਤੇ 19 ਮਈ ਨੂੰ ਸਵੇਰੇ 7.30 ਵਜੇ ਆਖਰੀ ਪੜਾਅ ਲਈ ਰਵਾਨਾ ਹੋਇਆ। ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਲੰਘਿਆ. ਇਹ ਸਿਰਫ ਮੇਰਾ ਵਿਸ਼ਵਾਸ ਸੀ ਜਿਸ ਨੇ ਮੈਨੂੰ ਅੱਗੇ ਵਧਣ ਲਈ ਹੌਸਲਾ ਦਿੱਤਾ , 19 ਮਈ 2024 ਨੂੰ ਐਵਰੈਸਟ ਦੀ ਚੋਟੀ ਤੇ ਨਿਸ਼ਾਨ ਸਾਹਿਬ ਝੁਲਾ ਦਿਤਾ ”ਉਸਨੇ ਅੱਗੇ ਕਿਹਾ।
ਇਸ ਤਰ੍ਹਾਂ ਉਸ ਨੇ ਸਿੱਖਾਂ ਦਾ, ਪੰਜਾਬੀਆਂ ਦਾ, ਭਾਰਾਤੀਆਂ ਦਾ, ਨਿਊਜ਼ੀਲੈਂਡ ਦਾ ਅਤੇ ਪੂਰੇ ਵਿਸ਼ਵ ਦਾ ਮਾਣ ਵਧਾਇਆ ਅਤੇ ਇਹ ਸਬਕ ਵੀ ਦਿਤਾ ਕਿ ਜਨੂੰਨ, ਦ੍ਰਿੜ ਇਰਾਦਾ ਤੇ ਸਿਰੜ ਸਿਦਕ ਅਤੇ ਲਗਨ ਹਰ ਮੁਸ਼ਕਲ ਨੂੰ ਦੂਰ ਕਰ ਸਕਦੇ ਹਨ ਤੇ ਉੱਚੇ ਤੋਂ ਉੱਚੇ ਇਰਾਦੇ ਪੂਰਨ ਕਰ ਸਕਦੇ ਹਨ।
ਇਸੇ ਮਹਾਨ ਪ੍ਰਾਪਤੀ ਲਈ ਉਸਨੂੰ ਮਾਣ ਸਨਮਾਨਾਂ ਨਾਲ ਵਿਸ਼ਵ ਭਰ ਵਿੱਚ ਨਿਵਾਜਿਆ ਗਿਆ ਪਰ ਉਸ ਨੂੰ ਸਭ ਤੋਂ ਵਡਾ ਸਨਮਾਨ 14 ਜੂਨ ਨੂੰ ਪਿੰਡ ਬੌੜ ਅਤੇ ਇਲਾਕਾ ਨਿਵਾਸੀ ਦੇ ਰਹੇ ਹਨ ਜਿਸ ਨੂੰ ਉਹ ਅਪਣੀ ਮਿੱਟੀ ਦੇ ਮੋਹ ਦਾ ਮਾਣ ਸਮਝਦਾ ਹੈ।